ਮਿਹਨਤ ਤੇ ਕਿਸਮਤ
ਮਿਹਨਤ ਤੇ ਲਗਨ ਨਾਲ ਹੀ ਕਿਸਮਤ ਬਣਾਈ ਜਾ ਸਕਦੀ ਹੈ।ਕਿਸਮਤ ਵਿਅਕਤੀ ਨੂੰ ਖ਼ੁਦ ਬਣਾਉਣੀ ਪੈਂਦੀ ਹੈ।”ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸ਼ਮਤ ਨਾਲ ਜੋੜ ਦਿੰਦੇ ਹਨ I” ਜੇਕਰ ਕੋਈ ਸਫਲ ਜਾ ਅਸਫਲ ਹੋ ਜਾਂਦਾ ਤਾ ਉਸਨੂੰ ਵੀ ਕਿਸਮਤ ਦਾ ਫਲ ਸਮਝਿਆਂ ਜਾਂਦਾ ਹੈ ਜਦਕਿ ਉਹ ਮਿਹਨਤ ਦਾ ਫਲ ਹੁੰਦਾ ਹੈ ਜੋ ਉਸ ਵਿਅਕਤੀ ਨੇ ਬੀ ਬੀਜਿਆ ਹੁੰਦਾ ਹੈ ਉਸਦਾ ਫਲ ਹੁੰਦਾ ਹੈ। ਅੱਜ ਕੱਲ ਦੇ ਨੌਜਵਾਨ ਵੀ ਕਿਸਮਤ ਵਿੱਚ ਵਿਸ਼ਵਾਸ ਰੱਖਦੇ ਹਨ।ਉਨ੍ਹਾਂ ਨੂੰ ਲੱਗਦਾ ਹੈ ਕਿ ਸਫਲਤਾ ਦੀ ਪ੍ਰਾਪਤੀ ਲਈ ਮਿਹਨਤ ਤੋਂ ਜ਼ਿਆਦਾ ਲੋੜ ਕਿਸਮਤ ਦੀ ਹੁੰਦੀ ਹੈ। ਇਸੇ ਸੋਚ ‘ਚ ਹੀ ਉਹ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਆ ਲੈਂਦੇ ਹਨ ਤੇ ਫਿਰ ਨਿਰਾਸ਼ਾ ‘ਚ ਚਲੇ ਜਾਂਦੇ ਹਨ। ਸਫਲਤਾ ਪ੍ਰਾਪਤੀ ਲਈ ਕਿਸਮਤ ਦਾ ਸਾਥ ਜ਼ਰੂਰੀ ਹੈ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤਪ ਕੇ ਹੀ ਸੋਨਾ ਕੁੰਦਨ ਬਣਦਾ ਹੈ। ਕਿਸਮਤ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੀ ਹੈ। ਜਦੋਂ ਮਿਹਨਤ ਹੱਦ ਤੋਂ ਵਧ ਜਾਂਦੀ ਹੈ ਤਾਂ ਕਿਸਮਤ ਦਾ ਰੁੱਖ ਵੀ ਮੋੜ ਦਿੰਦੀ ਹੈ। ਕਿਸੇ ਨੇ ਸਹੀ ਕਿਹਾ ਹੈ –
“ਨੀਤਾਂ ਨੂੰ ਹੀ ਮਿਲਣ ਮੁਰਾਦਾ
ਤੇ ਮਿਹਨਤਾ ਨੂੰ ਫਲ ਲਗਦੈ ਨੇ….
ਥਾਮਸ ਐਡੀਸਨ ਤੇ ਇਬਰਾਹਿਮ ਲਿੰਕਨ ਅਜਿਹੇ ਲੋਕਾਂ ‘ਚੋਂ ਸਨ, ਜਿਨ੍ਹਾਂ ਨੇ ਮਿਹਨਤ ਦੇ ਸਹਾਰੇ ਆਪਣੀਆਂ ਅਸਫਲਤਾਵਾਂ ਨੂੰ ਸਫਲਤਾਵਾਂ ‘ਚ ਬਦਲਿਆ। ਮਿਹਨਤੀ ਵਿਅਕਤੀ ਵਾਰ-ਵਾਰ ਕੋਸ਼ਿਸ਼ ਕਰਦੇ ਹਨ ਤੇ ਅਖ਼ੀਰ ਸਫਲ ਹੰਦੇ ਹਨ। ਇਨਸਾਨ ਨੂੰ ਕਿਸਮਤ ਧੋਖਾ ਦੇ ਸਕਦੀ ਹੈ ਪਰ ਮਿਹਨਤ ਕਦੇ ਧੋਖਾ ਨੀ ਦਿੰਦੀ।
ਸਿਆਣੇ ਕਹਿੰਦੇ ਹਨ ਕਿ -ਮਿਹਨਤ ਕਰ ਕੇ ਜੋ ਭੁੱਖ ਲਗਦੀ ਆ„
ਤੇ ਰੋਟੀ ਖਾਣ ਦਾ ਸਵਾਦ ਜੋ ਆਉਂਦਾ ਹੈ„ ਓਹ ਕਦੇ ਵਿਹਲੜ ਬੰਦੇ ਨੂੰ ਨਹੀਂ ਆ ਸਕਦਾ।
ਕਮਜ਼ੋਰ ਲੋਕ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕਿਸਮਤ ਦਾ ਆਸਰਾ ਲੈਂਦੇ ਹਨ। ਕਿਸਮਤ ਨੂੰ ਕੋਸਦੇ ਹਨ।ਮਿਹਨਤੀ ਲੋਕ ਆਪਣੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਖ਼ੁਦ ਚੁੱਕਦੇ ਹਨ ਤੇ ਉਨ੍ਹਾਂ ਤੋਂ ਸਿੱਖ ਕੇ ਦੁਬਾਰਾ ਕੋਸ਼ਿਸ਼ ਕਰਦੇ ਹਨ। ਜਿੰਨੀ ਜਿਆਦਾ ਮਿਹਨਤ ਕੀਤੀ ਜਾਵੇ, ਉਸ ਦਾ ਫਲ ਓਨਾ ਹੀ ਜ਼ਿਆਦਾ ਮਿੱਠਾ ਹੁੰਦਾ ਹੈ। ਇਹ ਬਿਲਕੁਲ ਸਹੀ ਹੈ ਕਿ “ਮਾੜੀ ਕਿਸ਼ਮਤ ਦਾ ਮੁਕਾਬਲਾ ਸਿਰਫ਼ ਇੱਕ ਹੀ ਚੀਜ਼ ਨਾਲ ਹੋ ਸਕਦਾ ਹੈ ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ I” ਮਿਹਨਤੀ ਵਿਅਕਤੀ ਗੁਣਾਂ ਦੀ ਖ਼ਾਣ ਹੁੰਦੇ ਹਨ। ਜੇ ਜ਼ਿੰਦਗੀ ਬੇਰੰਗ ਜਾਪਦੀ ਹੈ ਤਾਂ ਮਿਹਨਤ ਕਰੋ,ਕਿਉਂਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ । ਜ਼ਿੰਦਗੀ ਵਿੱਚ ਰੰਗ ਭਰ ਦਿੰਦੀ ਹੈ।ਹਰ ਮਿਹਨਤੀ ਵਿਅਕਤੀ ਪੈਸੇ ਦੀ ਕਦਰ, ਮਿਹਨਤਕਸ਼ ਲੋਕਾਂ ਦੀ ਇੱਜ਼ਤ, ਸਮੇਂ ਦੀ ਕਦਰ ਕਰਨਾ ਤੇ ਵਾਅਦੇ ਨਿਭਾਉਣਾ ਜਾਣਦਾ ਹੈ। ਉਹ ਫਜ਼ੂਲ ਖ਼ਰਚੀ ਨਹੀਂ ਕਰਦਾ, ਸਫਲਤਾ ਪ੍ਰਾਪਤ ਕਰਦਾ ਤੇ ਸਮਾਜ ‘ਚ ਆਦਰ-ਮਾਣ ਹਾਸਲ ਕਰਦਾ ਹੈ। ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ …. ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਹੈ।ਜੋ ਲੋਕ ਹੱਥ ਤੇ ਹੱਥ ਰੱਖ ਕੇ ਬੈਠੇ ਉਡੀਕਦੇ ਹਨ ਉਹਨਾ ਨੂੰ ਸਿਰਫ ਉਨ੍ਹਾਂ ਹੀ ਮਿਲਦਾ, ਜਿੰਨ੍ਹਾ ਕਿ ਮਿਹਨਤ ਕਰਨ ਵਾਲੇ ਛੱਡ ਜਾਂਦੇ ਹਨ।
ਮਿਹਨਤ ਕਰਨ ਨਾਲ ਹੀ
ਹੱਥਾਂ ਦੀਆਂ ਲਕੀਰਾਂ ਬਦਲਦੀਆਂ ਨੇ
ਪੱਕੇ ਜਜ਼ਬੇ ਦੇ ਨਾਲ
ਤਕਦੀਰਾਂ ਬਦਲਦੀਆਂ ਨੇ
ਜੋ ਮਾੜੀ ਕਿਸਮਤ ਕਹਿ ਕੋਸਦੇ ਨੇ , ਉਹ ਜ਼ਿੰਦਗੀ ਭਰ ਨਿਹੱਥੇ ਬਣ ,
ਅਪਾਹਜ ਬਣ ਲੋਚਦੇ ਨੇ
ਹੱਥੀ ਕੀਤੀ ਕਿਰਤ ਦੇ ਰੰਗਾਂ ਨਾਲ ਹੀ
ਗਗਨ ਤਸਵੀਰਾਂ ਬਦਲਦੀਆਂ ਨੇ ।
ਸਫਲਤਾ ਦੇ ਤਾਲੇ ਦੀ ਚਾਬੀ ਸਿਰਫ “ਮਿਹਨਤ” ਹੈ..
ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਫਿਰ ਭਾਵੇਂ ਉਹ ਪੜ੍ਹਾਈ ਹੋਵੇ, ਖੇਡਾਂ ਹੋਣ ਜਾਂ ਕੋਈ ਹੋਰ ਖੇਤਰ ਤੁਸੀਂ ਸੁਣਿਆ ਵੀ ਹੋਵੇਗਾ ਕਿ ਸਖ਼ਤ ਮਿਹਨਤ ਦਾ ਕੋਈ ਬਦਲ ਨਹੀਂ ਹੈ ਇਸ ਲਈ ਕਦੇ ਸਖ਼ਤ ਮਿਹਨਤ ਤੋਂ ਪਿੱਛੇ ਨਾ ਹਟੋ ਯਾਦ ਰੱਖੋ ਜਿੰਨਾ ਵੱਡਾ ਸੰਘਰਸ਼ ਹੋਵੇਗਾ ਜਿੱਤ ਓਨੀ ਹੀ ਸ਼ਾਨਦਾਰ ਹੋਵੇਗੀ। ਮਿਹਨਤ ਦੀ ਭੱਠੀ ਵਿੱਚ ਖੁਦ ਨੂੰ ਤਪਾਉਣਾ ਪੈਦਾ ਹੈ ਤਾ ਕਿਤੇ ਜਾ ਕੇ ਮਿਹਨਤ ਦਾ ਫਲ ਝੋਲੀ ਪੈਦਾ ਹੈ।ਸਿਆਣੇ ਕਹਿੰਦੇ ਹਨ ਕਿ ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ। ਸਚਾਈ,ਇਮਾਨਦਾਰੀ ਅਤੇ ਸਖ਼ਤ ਮਿਹਨਤ ਤੋਂ ਕਦੇ ਵੀ ਮੂੰਹ ਨਾ ਫੇਰੋ ਸੱਚ ਜਾਣਿਓ ਇੱਕ ਦਿਨ ਤੁਸੀ ਮਾਣ ਮਹਿਸੂਸ ਕਰੋਗੇ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।
100

