ਰਿਪੋਰਟ ਗਗਨਦੀਪ ਧਾਲੀਵਾਲ ਬਰਨਾਲਾ -ਐਨੀਜ਼ ਸਕੂਲ ਖਰੜ ਵਿਖੇ 16 ਜਨਵਰੀ 2021 ਨੂੰ “ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ” ਵੱਲੋਂ ਭੀਸ਼ਮਾ ਦੀ ਡਿਟਰਮੀਨੇਸ਼ਨ ਐਵਾਰਡ-2021ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ 20 ਰਾਜਾਂ ਤੋਂ ਆਏ 400 ਤੋਂ ਵੱਧ ਸਿੱਖਿਆ ਮਾਹਰਾਂ ਦਾ ਸਨਮਾਨ ਕੀਤਾ ਗਿਆ।ਜਿਸ ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾ ਤੇ ਪੰਜਾਬੀ ਲੇਖਕਾ ਨੂੰ ਵੀ ਇਹ ਸਨਮਾਨ ਹਾਸਲ ਕਰਨ ਦਾ ਮੌਕਾ ਮਿਲਿਆ। ਇਹ ਸਨਮਾਨ ਸਿੱਖਿਆ ਮਾਹਰਾਂ ਦੇ ਅਨੁਭਵ ਤੇ ਕਾਰਗੁਜ਼ਾਰੀ ਨੂੰ ਮੱਦੇਨਜ਼ਰ ਰੱਖ ਕੇ ਮੈਰਿਟ ਦੇ ਆਧਾਰ ਤੇ ਦਿੱਤੇ ਗਏ ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਭਾਰਦਵਾਜ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬੁੱਧੀਜੀਵੀਆਂ /ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਤੇ ਐਸੋਸੀਏਸ਼ਨ ਦੇ ਚੇਅਰਮੈਨ ਨਵਦੀਪ ਭਾਰਦਵਾਜ,ਉਪ ਚੇਅਰਮੈਨ ਡਾ:ਅਤੁਲ ਹਾਂਸ,ਜਨਰਲ ਸਕੱਤਰ ਪਵਨ ਗੁਪਤਾ ਤੇ ਰੋਹਿਤ ਤਾਨਨ,ਮੀਡੀਆ ਸੈਲੀਬ੍ਰਿਟੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।
ਇਸ ਤੋਂ ਇਲਾਵਾ ਐਨੀਜ਼ ਦੇ ਡਾਇਰੈਕਟਰ ਅਦਿੱਤ ਗੋਇਲ,ਮਹਾਰਾਸ਼ਟਰ, ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਤੇਲੰਗਾਨਾ,ਕੇਰਲਾ, ਹਰਿਆਣਾ,ਝਾਰਖੰਡ, ਪੰਜਾਬ,ਜੰਮੂ ਤੇ ਕਸ਼ਮੀਰ ਆਦਿ ਦੇ ਬੁੱਧੀਜੀਵੀ ਹਾਜ਼ਰ ਸਨ। ਜਸਵਿੰਦਰ ਕੌਰ ਨੇ ਕਿਹਾ ਕਿ ਓਹ ਤਹਿ ਦਿਲੋਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹੈ
ਜਿਸ ਨੇ ਉਸਨੂੰ ਇਹ ਸਨਮਾਨ ਹਾਸਲ ਕਰਨ ਦੇ ਯੋਗ ਬਣਾਇਆ ਤੇ ਨਾਲ ਹੀ ਆਪਣੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਜੀ ਦਾ ਵੀ ਧੰਨਵਾਦ ਕਰਦੀ ਹੈ ਜੋ ਸਮੇਂ ਸਮੇਂ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।

