ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂਟ ਵਲੋਂ ਸਕੂਲੀ ਵਿਦਿਆਰਥੀਆਂ ਦੇ “ਆਫਤਾਂ ਸਮੇਂ ਜਾਨੀ ਮਾਲੀ ਨੁਕਸਾਨ ਘਟਾਉਣ ਲਈ ਯੋਗਦਾਨ” ਵਿਸ਼ੇ ’ਤੇ ਮੁਕਾਬਲੇ

 

ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂਟ ਵਲੋਂ ਸਕੂਲੀ ਵਿਦਿਆਰਥੀਆਂ ਦੇ “ਆਫਤਾਂ ਸਮੇਂ ਜਾਨੀ ਮਾਲੀ ਨੁਕਸਾਨ ਘਟਾਉਣ ਲਈ ਯੋਗਦਾਨ” ਵਿਸ਼ੇ ’ਤੇ ਮੁਕਾਬਲੇ

ਸਿਵਲ ਡਿਫੈਂਸ ਵਲੋ ਸਕੂਲੀ ਵਿਦਿਆਰਥੀਆਂ ਨੂੰ ਹਿਸਾ ਲੈਣ ਦੀ ਅਪੀਲ

ਬਟਾਲਾ, (ਅਮਰੀਕ ਮਠਾਰੂ,ਰੰਜਨਦੀਪ ਸੰਧੂ ) – ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂਟ, ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਸਾਰੇ ਰਾਜਾਂ ਦੇ ਸਕੂਲੀ ਵਿਦਿਆਰਥੀਆਂ ਦੇ ਰਾਸ਼ਟਰੀ ਪੱਧਰ ’ਤੇ ਵੈਬੀਨਾਰ-ਮੁਕਾਬਲੇ 28 ਤੋਂ 30 ਦਸੰਬਰ 2020 ਨੂੰ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ “ਆਫਤਾਂ ਸਮੇਂ ਜਾਨੀ ਮਾਲੀ ਨੁਕਸਾਨ ਘਟਾਉਣ ਲਈ ਯੋਗਦਾਨ” ਵਿਸ਼ੇ ’ਤੇ ਹੋਣਗੇ।

ਇਸ ਬਾਰੇ ਜਾਣਕਾਰੀ ਦੇਂਦੇ ਹੋਏ ਮਨਪ੍ਰੀਤ ਸਿੰਘ ਰੰਧਾਵਾ ਡਿਪਟੀ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਨੇ ਦੱਸਿਆ ਕਿ ਸ਼੍ਰੇਣੀ ਮੁਤਾਬਕ ਪੰਜਾਬ, ਰਾਜਸਥਾਨ ਤੇ ਮਿਜ਼ੋਰਮ ਰਾਜਾਂ ਲਈ ਮੁਕਾਬਲਾ ਆਫਤਾਂ ਸੰਕਟ ਸਮੇਂ ਬਚਾਓ ਹਿਤ ਐਨ.ਸੀ.ਸੀ. ਅਤੇ ਐੱਨ.ਐੱਸ.ਅੱੈਸ. ਦੇ ਯੋਗਦਾਨ ਵਿਸ਼ੇ ’ਤੇ ਹੋਵੇਗਾ। ਕੋਈ ਵੀ ਸਕੂਲੀ ਵਿਦਿਆਰਥੀ ਜਿਨਾਂ ਦੀ ਉਮਰ 14 ਤੋਂ 18 ਸਾਲ ਦੇ ਵਿਚਕਾਰ ਹੋਵੇ (8ਵੀਂ ਤੋਂ 12 ਜਮਾਤ ਵਿਚੋਂ) ਹਿੱਸਾ ਲੈ ਸਕਦੇ ਹਨ। ਉਨਾਂ ਕਿਹਾ ਕਿ ਅਧਿਆਪਕਾਂ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਇਸ ਵੈਬੀਨਾਰ ਵਿਚ ਹਿਸਾ ਲੈਣ ਲਈ ਲਿੰਕ https://forms.gle/hFg7Y2Bi42bTwSud9 ਹੈ ਅਤੇ ਇਸ ਲਿੰਕ ਉੱਪਰ ਨਾਂ ਰਜਿਸਟਰ ਕੀਤਾ ਜਾ ਸਕਦਾ ਹੈ। ਉਪਰੰਤ ਵਿਦਿਆਰਥੀ ਅੰਗਰੇਜੀ ਜਾਂ ਹਿੰਦੀ ਭਾਸ਼ਾ ਵਿੱਚ 10 ਮਿੰਟ ਦਾ ਵੀਡੀਓ ਬਣਾ ਕੇ ਮਿਤੀ 30 ਨਵੰਬਰ 2020 ਤੱਕ ਈ-ਮੇਲ ccdrr.nidm@gmail.com ਭੇਜ ਜਾ ਸਕਦਾ ਹੈ। ਸਹੀ ਤੇ ਯੋਗ ਵਿਦਿਆਰਥੀ ਮਿਤੀ 28 ਤੋਂ 30 ਦਸੰਬਰ 2020 ਨੂੰ ਵੈਬੀਨਾਰ-ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ। ਉਨਾਂ ਕਿਹਾ ਕਿ ਵੈਬੀਨਾਰ ਮੁਕਾਬਲੇ ਸਬੰਧੀ ਹੋਰ ਜਾਣਕਾਰੀ ਲਈ ਸਿਵਲ ਡਿਫੈਸ ਬਟਾਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵਲੋਂ ਯਤਨ ਕੀਤੇ ਜਾ ਰਹੇ ਹਨ ਕਿ ਸਕੂਲੀ ਵਿਦਿਆਰਥੀਆਂ ਨੂੰ ਹਰ ਸੰਕਟ ਸਮੇਂ ਜਾਨੀ ਤੇ ਮਾਲੀ ਨੁਕਸਾਨ ਘੱਟ ਕਰਨ ਦੀ ਜਾਣਕਾਰੀ ਜਰੂਰ ਹੋਵੇ ਤਾਂ ਜੋ ਕਿਸੇ ਕੁਦਰਤੀ ਜਾਂ ਮਨੁੱਖੀ ਆਫਤ ਸਮੇਂ ਨੌਜਵਾਨ ਸਰਕਾਰੀ ਮਦਦ ਪਹੁੰਚਾਉਣ ਤੋਂ ਪਹਿਲਾਂ ਤੁਰੰਤ ਸੜਕੀ ਹਾਦਸੇ, ਅੱਗ ਬੁਝਾਉਣ, ਮਰਦੇ ਇਨਸਾਨ ਨੂੰ ਠੀਕ ਫਸਟ ਏਡ ਦੇਣ ਦੇ ਤਰੀਕਿਆਂ ਰਾਹੀਂ ਪੀੜਤਾਂ ਦੀ ਜਾਨ ਅਤੇ ਮਾਲ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ।

ਇਸ ਮੌਕੇ ਪੀ.ਸੀ ਮਨਜੀਤ ਸਿੰਘ, ਨਵਦੀਪ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਤੇ ਸੈਕਟਰ ਵਾਰਡਨ ਮੰਗਲ ਸਿੰਘ ਮੋਜੂਦ ਸਨ।

Leave a Reply

Your email address will not be published. Required fields are marked *