ਵਿਕਸਤ ਹੋਣ ਦਿਉ ਜੋ ਖੰਭ ਕੁਦਰਤ ਨੇ ਬਖ਼ਸ਼ੇ ਭਰਨ ਦਿਉ ਪਰਵਾਜ਼ ਜੋ ਧਰਤ ਤੇ ਉਕਰੇ ਨਕਸ਼ੇ

ਵਿਕਸਤ ਹੋਣ ਦਿਉ
ਜੋ ਖੰਭ ਕੁਦਰਤ ਨੇ ਬਖ਼ਸ਼ੇ।

ਤੇਰਾ ਗਰੂਰ ਹੈ ਕਿ
ਮੈਂ ਰੌਸ਼ਨੀ ਨੂੰ ਕੈਦ ਕਰਾਂ
ਘੁੰਮ ਰਹੇ ਅਜ਼ਾਦ
ਜੁਗਨੂੰ ਨੂੰ ਗਰਿਫਤਾਰ ਕਰਾਂ

ਖੁਸ਼ਨਸੀਬ ਨੇ ਉਹ
ਜਿੰਨ੍ਹਾਂ ਨੂੰ ਕਿਨਾਰੇ ਨਸੀਬ ਹੋਏ
ਕਈ ਹੋਣਹਾਰ ਵੀ
ਘੁੰਮਣਘੇਰੀ ਦੇ ਸ਼ਿਕਾਰ ਹੋਏ

ਦਾਗ ਮੁਕਤ ਕਰ ਦਿੰਦੀਆਂ ਨੇ
ਦਲੀਲਾਂ ਵੀ ਕਿਰਦਾਰਾਂ ਨੂੰ
ਦਾਗੀ ਤਾਂ ਬੇਕਸੂਰ
ਰਾਜ਼ਦਾਰ ਹੋਏ

ਵਿਕਸਤ ਹੋਣ ਦਿਉ
ਜੋ ਖੰਭ ਕੁਦਰਤ ਨੇ ਬਖ਼ਸ਼ੇ
ਭਰਨ ਦਿਉ ਪਰਵਾਜ਼
ਜੋ ਧਰਤ ਤੇ ਉਕਰੇ ਨਕਸ਼ੇ

ਲਾਜਵਿੰਦਰ

Leave a Reply

Your email address will not be published. Required fields are marked *