ਦਿਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਵਿੱਚ ਅਤੇ ਤਕਰੀਬਨ ਸਾਰੇ ਗੁਰਦਵਾਰਿਆਂ ਵਿੱਚ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪਉੜੀ ਦਾ ਗਾਇਨ ਜ਼ਰੂਰ ਕੀਤਾ ਜਾਂਦਾ ਹੈ, ‘ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ’ ਪਰ ਇਹਨਾਂ ਪੰਕਤੀਆਂ ਦੇ ਅਰਥ ਰਾਗੀ ਸਿੰਘ ਘੱਟ ਹੀ ਦੱਸਦੇ ਹੁੰਦੇ ਹਨ, ਜਿਸ ਕਰਕੇ ਸੰਗਤ ਸਿਰਫ ਦੀਵੇ ਬਾਲਣ ਤੱਕ ਹੀ ਸੀਮਤ ਰਹਿ ਜਾਂਦੀ ਹੈ….
ਪਉੜੀ ਇਸ ਪ੍ਰਕਾਰ ਹੈ :-
ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥
ਫੁਲਾਂ ਦੀ ਬਾਰਾਤਿ, ਚੁਣਿ ਚੁਣਿ ਚਾਲਿਅਣਿ॥
ਤੀਰਖ ਜਾਤੀ ਜਾਤਿ, ਨੈਣਿ ਨਿਹਾਲੀਅਣਿ॥
ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥
ਗੁਰਮੁਖਿ ਸੁਖ ਫਲ ਦਾਤਿ, ਸਬਦਿ ਸਮਾਲੀਅਣਿ॥
ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀ ਦੀਵੇ ਬਾਲਦੇ ਹਨ ਪਰ ਇਹ ਰੋਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ। ਰਾਤ ਤਾਰੇ ਦਿਖਾਈ ਦਿੰਦੇ ਹਨ, ਪਰ ਦਿਨ ਨਿਕਲਣ ਤੱਕ ਹੀ ਹੁੰਦੇ ਹਨ। ਬੂਟਿਆਂ ਨਾਲ ਫੁੱਲ ਖਿੜਦੇ ਹਨ ਪਰ ਲਗੇ ਨਹੀਂ ਰਹਿੰਦੇ। ਤੀਰਥਾਂ ਤੇ ਜਾਣ ਵਾਲੇ ਦਿਖਾਈ ਦਿੰਦੇ ਹਨ, ਪਰ ਉੱਥੇ ਰਹਿਣ ਕੋਈ ਨਹੀਂ ਜਾਂਦਾ। ਆਕਾਸ਼ ਵਿੱਚ ਬੱਦਲਾਂ ਦੇ ਮਹੱਲ ਨਜ਼ਰ ਤਾਂ ਆਉਂਦੇ ਹਨ ਪਰ ਉਨ੍ਹਾਂ ਦੀ ਹੋਂਦ ਨਹੀਂ ਹੁੰਦੀ। ਗੁਰਮੁਖ ਸੰਸਾਰ ਦੀ ਇਸ ਨਾਸਵਾਰਤਾ ਨੂੰ ਪਛਾਣ ਲੈਦੇ ਹਨ ਅਤੇ ਇਸ ਵਿੱਚ ਖੱਛਤ ਨਹੀਂ ਹੁੰਦੇ। ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਅਪਣੇ ਜੀਵਨ ਦੀ ਸੰਭਾਲ ਕਰਦੇ ਹਨ।
ਹੁਣ ਅੰਦਾਜ਼ਾ ਲਾਉ ਕਿ ਪਉੜੀ ਦਾ ਭਾਵ ਕੀ ਹੈ ਅਤੇ ਅਸੀਂ ਉਸ ਦੀ ਕੇਵਲ ਪਹਿਲੀ ਪੰਕਤੀ ਨੂੰ ਟੇਕ ਬਣਾ ਕੇ ਕੀ ਕਰ ਰਹੇ ਹਾਂ ?
ਗੁਰੂ ਦੇ ਲੜ ਲਗੋ ਅਤੇ ਗਿਆਨ ਦਾ ਦੀਵਾ ਸਦਾ ਲਈ ਅਪਣੇ ਅੰਦਰ ਬਾਲ ਲਵੋ…. ਖਾਲੀ ਦੁਨਿਆਵੀ ਦੀਵੇ ਬਾਲਨ ਤੱਕ ਹੀ ਦੀਵਾਲੀ ਨੂੰ ਸੀਮਤ ਨਾ ਕਰੋ….
ਫੇਰ ਨਿਤ ਹੀ ਦੀਵਾਲੀ ਹੈ….

