ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਵੈੱਬਸਾਈਟ ਲਾਂਚ

ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਵੈੱਬਸਾਈਟ ਲਾਂਚ

 

ਨਾਭਾ 7 ਨਵੰਬਰ (ਬਲਜਿੰਦਰ ਮਾਨ ਅਮਰੀਕ ਮਠਾਰੂ ਰੰਜਨਦੀਪ ਸੰਧੂ) ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਐਸ ਐਚ ਓ ਸੁਖਦੇਵ ਸਿੰਘ ਸਦਰ ਨਾਭਾ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਇਕ ਵੈਬਸਾਈਟ ਲਾਂਚ ਕੀਤੀ ਗਈ ਹੈ ਜਿਸ ਵਿੱਚ ਇੱਕ ਪਿੰਡ ਬੀ ਪੀ ਓ ਥਾਣਾ ਸਦਰ ਨਾਭਾ ਦੇ ਏਰੀਏ ਵਿੱਚ ਪੈਂਦੇ ਪਿੰਡਾਂ ਵਿੱਚ ਤੈਨਾਤ ਕੀਤੇ ਗਏ ਬੀ ਪੀ ਓ ਨੂੰ ਹਰ ਰੋਜ਼ ਮਾਣਜੋਗ ਐਸ ਐਸ ਪੀ ਪਟਿਆਲਾ ਵਿਕਰਮਜੀਤ ਦੁੱਗਲ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਜਾਣੂ ਕਰਵਾ ਕੇ ਪਿੰਡਾਂ ਵਿਚ ਪਹੁੰਚਾਇਆ ਜਾਂਦਾ ਹੈ ਪਿੰਡਾਂ ਦੇ ਏਰੀਏ ਵਿੱਚ ਸਥਾਪਤ ਫੈਕਟਰੀਆਂ, ਸ਼ੈਲਰ , ਭੱਠੇ ਆਦਿ ਕਾਰੋਬਾਰਾਂ ਵਿਖੇ ਕੰਮ ਕਰ ਰਹੇ ਬਾਹਰੋਂ ਆਏ ਵਰਕਰਾਂ ਅਤੇ ਮਜ਼ਦੂਰਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਉਹਨਾਂ ਬੋਲਦਿਆਂ ਕਿਹਾ ਕਿ ਥਾਣਾ ਦੇ ਏਰੀਏ ਵਿੱਚ ਪੈਂਦੇ ਪਟਾਕਾ ਸਟੋਰ ਤੇ ਜ਼ਿਲਾ ਮੈਜਿਸਟਰੇਟ ਨੂੰ ਨਾਲ ਲੈ ਕੇ ਚੈੱਕ ਕੀਤਾ ਗਿਆ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਇੱਕ ਵੈਬਸਾਈਟ www.veripatiala.com ਲਾਂਚ ਕੀਤੀ ਗਈ ਹੈ ਜਿਸ ਰਾਹੀਂ ਹਰ ਕੋਈ ਵਿਅਕਤੀ ਆਪਣੇ ਪਾਸ ਕੰਮ ਕਰ ਰਹੇ ਵਰਕਰ ਮਜ਼ਦੂਰ ਨੌਕਰ ਕਿਰਾਏਦਾਰ ਆਦਿ ਦੀ ਜਾਣਕਾਰੀ ਤਸਦੀਕ ਕਰ ਸਕਦਾ ਹੈ ਇਹ ਬੀ ਪੀ ਓ ਆਪਣੇ ਇਲਾਕੇ ਵਿਚ ਜਾ ਕੇ ਆਮ ਲੋਕਾਂ ਨੂੰ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾ ਰਹੇ ਹਨ ਜੋ ਅਪਰਾਧੀ ਵਿਅਕਤੀ ਇਲਾਕੇ ਵਿੱਚ ਪਨਾਹ ਲੈ ਕੇ ਵਾਰਦਾਤ ਨੂੰ ਇਨਜ਼ਾਮ ਨਾ ਦੇ ਸਕੇ ਉਨਾਂ ਕਿਹਾ ਇਲਾਕੇ ਵਿਚ ਅਮਨ ਸ਼ਾਂਤੀ ਬਹਾਲ ਰੱਖੀ ਜਾਵੇਗੀ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਚੌਕਸੀ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *