ਪ੍ਰਧਾਨ ਮੰਤਰੀ ਨੇ ਵਾਲਮੀਕਿ ਜਯੰਤੀ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਾਲਮੀਕਿ ਜਯੰਤੀ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਵਾਲਮੀਕਿ ਜਯੰਤੀ ‘ਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਮਾਜਿਕ, ਸਦਭਾਵ, ਸਮਾਨਤਾ ਅਤੇ
ਨਿਆਂ ‘ਤੇ ਅਧਾਰਿਤ ਉਨ੍ਹਾਂ ਦੇ ਆਦਰਸ਼ ਵਿਚਾਰ ਦੇਸ਼ਵਾਸੀਆਂ ਨੂੰ ਸਦਾ ਪ੍ਰੇਰਿਤ ਕਰਦੇ ਰਹਿਣਗੇ।”


