ਬਟਾਲਾ ਦੇ ਵਿਕਾਸ ਕਾਰਜਾਂ ਦੇ ਤਹਿਤ ਗੁਰੂ ਨਾਨਕ ਨਗਰ ਅਤੇ ਭੁੱਲਰ ਰੋਡ ਦੇ ਵਿਕਾਸ ਦੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਨੀਂਹ ਪੱਥਰ ਦੀ ਤਿਆਰੀ ਕਰਦੇ ਹੋਏ।
(ਅਮਰੀਕ ਮਠਾਰੂ ਰੰਜਨਦੀਪ ਸੰਧੂ)
ਪੂਰੇ ਬਟਾਲਾ ਵਿੱਚ ਵਿਕਾਸ ਕਾਰਜ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ ਜਿਸ ਤਹਿਤ ਗੁਰੂ ਨਾਨਕ ਨਗਰ ਅਤੇ ਭੁੱਲਰ ਰੋਡ ਦੇ ਵੀ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਇਹ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਿਨ ਰਾਤ ਇੱਕ ਕਰ ਰਹੇ ਹਨ। ਕੱਲ ਇਸ ਕਾਰਜ ਦਾ ਨੀਂਹ ਪੱਥਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਰੱਖਣਗੇ। ਇਸ ਸਮੇਂ ਸਮੁੱਚੇ ਗੁਰੂ ਨਾਨਕ ਨਗਰ ਅਤੇ ਭੁੱਲਰ ਰੋਡ ਦੇ ਨਿਵਾਸੀ ਪਹੁੰਚਣ ।

