ਮੇਘ ਚੰਦ ਸ਼ੇਰਮਾਜਰਾ ਦਾ ਜਿਲਾ ਪ੍ਰਧਾਨ ਲੱਗਣ ਤੇ ਦੇਵ ਮਾਨ ਦੀ ਅਗਵਾਈ ਵਿੱਚ ਕੀਤਾ ਗਿਆ ਵਿਸ਼ੇਸ਼ ਸਨਮਾਨ ——————————- ਆਮ ਆਦਮੀ ਪਾਰਟੀ ਲਈ ਕਰਾਂਗਾ ਸਖ਼ਤ ਮਿਹਨਤ – ਮੇਘ ਚੰਦ ਸ਼ੇਰਮਾਜਰਾ

ਮੇਘ ਚੰਦ ਸ਼ੇਰਮਾਜਰਾ ਦਾ ਜਿਲਾ ਪ੍ਰਧਾਨ ਲੱਗਣ ਤੇ ਦੇਵ ਮਾਨ ਦੀ ਅਗਵਾਈ ਵਿੱਚ ਕੀਤਾ ਗਿਆ ਵਿਸ਼ੇਸ਼ ਸਨਮਾਨ
——————————-
ਆਮ ਆਦਮੀ ਪਾਰਟੀ ਲਈ ਕਰਾਂਗਾ ਸਖ਼ਤ ਮਿਹਨਤ – ਮੇਘ ਚੰਦ ਸ਼ੇਰਮਾਜਰਾ
Naba (Baljinder Mann, Amrik Matharoo Ranjandeep Sandhu)——————————-
ਆਮ ਆਦਮੀ ਪਾਰਟੀ ਪੰਜਾਬ ਨੇ 2022 ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਦਿਆ ਪੰਜਾਬ ਦੇ ਸਾਰੇ ਸ਼ਹਿਰੀ ਤੇ ਦਿਹਾਤੀ ਜਿਲਿਆ ਦੇ ਨਵੇ ਪ੍ਰਧਾਨ ਨਿਯੁਕਤ ਕੀਤੇ ਹਨ ।
ਆਮ ਆਦਮੀ ਪਾਰਟੀ ਜਿਲਾ ਪਟਿਆਲਾ ਦੇ ਪੁਰਾਣੇ ਵੰਲਟੀਅਰ ਮੇਘ ਚੰਦ ਸ਼ੇਰਮਾਜਰਾ ਨੂੰ ਪਾਰਟੀ ਹਾਈ ਕਮਾਂਡ ਨੇ ਜਿਲਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਦੀ ਜ਼ੁੰਮੇਵਾਰੀ ਸੌਪੀ ਹੈ । ਗੁਰਦੇਵ ਸਿੰਘ ਦੇਵ ਮਾਨ ਸਾਬਕਾ ਹਲਕਾ ਇੰਨਚਾਰਜ ਤੇ ਅਬਜ਼ਰਬਰ ਐਸੀ ਵਿੰਗ ਸਟੇਟ ਦੀ ਅਗਵਾਈ ਵਿੱਚ ਵਿਧਾਨ ਸਭਾ ਨਾਭਾ ਦੀ ਸੀਨੀਅਰ ਲੀਡਰਸ਼ਿਪ ਨੇ ਮੇਘ ਚੰਦ ਸ਼ੇਰਮਾਜਰਾ ਦਾ ਸਿਰੋਪਾ ਤੇ ਫੁੱਲਾ ਦੇ ਹਾਰ ਪਾ ਕੇ ਸਨਮਾਨ ਕੀਤਾ ਹੈ । ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਦੀ ਲੀਡਰਸ਼ਿਪ ਵਿੱਚੋ ਸੁੱਖ ਘੁੰਮਣ , ਗੁਰਪ੍ਰੀਤ ਗੋਪੀ , ਨਿਰਭੈ ਘੁੰਡਰ , ਨਰਿੰਦਰ ਸ਼ਰਮਾ , ਪ੍ਰਵੀਨ ਕੰਬੋਜ , ਨਰਿੰਦਰ ਜੋਸ਼ੀ , ਦੀਪਾ ਰਾਮਗੜ , ਰਾਜੂ ਵਰਮਾ , ਵਿੱਕੀ ਭਾਦਸੋ , ਹਰਮੀਕ ਬਾਜਵਾ , ਭੁਪਿੰਦਰ ਕੱਲਰਮਾਜਰੀ , ਰਾਜੂ ਜੱਸੋਮਾਜਰਾ , ਸਿਮਰਨ ਚੌਹਾਨ , ਜੋਗਾ ਸਿੰਘ , ਗੁਰਮਿੰਦਰ ਖੱਟੜਾ ਤੇ ਮਨਪ੍ਰੀਤ ਸਿੰਘ ਹੋਰਾ ਨੇ ਲੱਡੂਆ ਨਾਲ ਮੇਘ ਚੰਦ ਸ਼ੇਰਮਾਜਰਾ ਦਾ ਮੂੰਹ ਮਿੱਠਾ ਕਰਵਾਇਆ ਤੇ ਮੁਬਾਰਕਬਾਦ ਦਿੱਤੀ । ਦੇਵ ਮਾਨ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਰਵਿੰਦ ਕੇਜ਼ਰੀਵਾਲ , ਭਗਵੰਤ ਮਾਨ , ਜਰਨੈਲ ਸਿੰਘ , ਹਰਪਾਲ ਚੀਮਾ ਤੇ ਸਮੁੱਚੀ ਪੰਜਾਬ ਲੀਡਰਸ਼ਿਪ ਦਾ ਧੰਨਵਾਦ ਕਰਦੀਆ , ਕਿਹਾ ਕਿ ਮੇਘ ਚੰਦ ਸ਼ੇਰਮਾਜਰਾ ਪਾਰਟੀ ਦੇ ਪੁਰਾਣੇ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਲੀਡਰ ਹਨ , ਮੇਘ ਚੰਦ ਸ਼ੇਰਮਾਦਰਾ ਦਾਗੇ ਪ੍ਰਧਾਨ ਬਨਣ ਨਾਲ ਜਿਲਾ ਪਟਿਆਲਾ ਦਿਹਾਤੀ ਦੇ ਸਾਰੇ ਵੰਲਟੀਅਰ ਖੁਸ ਹਨ । ਮੇਘ ਚੰਦ ਸ਼ੇਰਮਾਜਰਾ ਨੇ ਦੇਵ ਮਾਨ ਤੇ ਨਾਭਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈ ਸਭ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਕਰਾਂਗਾ ਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਹੀ ਦਮ ਲਵਾਂਗਾ ।ਇਸ ਮੌਕੇ ਅਸ਼ੋਕ ਸਿਰਸਵਾਲ , ਜ਼ੋਰਾ ਸਿੰਘ ਚੀਮਾ , ਅਮਰੀਕ ਬੰਗੜ , ਸੁਖਦੇਵ ਸਿੰਘ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *