ਗੋ ਗੈਟਰ
ਮਿਲਦਾ ਨਾ ਕੁਝ ਸੌਖਾ ਅੜੀਏ ,
ਮਿਹਨਤ ਦੇ ਨਾਲ ਵਿੱਦਿਆ ਪੜ੍ਹੀਏ ।
ਬਹੁਤਾ ਫ਼ਾਸਟ ਹੈ ਨਵਾਂ ਜ਼ਮਾਨਾ ,
ਅਕਲ ਹੀ ਹੈ ਅਸਲ ਖ਼ਜ਼ਾਨਾ ।
ਕੰਮਪਾਊਂਡ ਇਫ਼ੈਕਟ ਕਹੇ ਡਾਰਨ ਹਾਰਡੀ ,
ਪੜ੍ਹ ਕੇ ਦੇਖੋ ਇਹ ਬੁੱਕ ਹੈ ਡਾਹਢੀ ।
ਸਿਹਤ ਦੀ ਜਦ ਅੜ ਗਈ ਗਰਾਰੀ ।
ਰੌਬਿਨ ਸ਼ਰਮਾ ਨੇ ਫਿਰ ਵੇਚੀ ਫਰਾਰੀ ।
ਜੌਨ ਮੈਕਸਵੈੱਲ ਦਾ ਫੜਨਾ ਹੱਥ ,
ਚਰਚਾ ਕਰਨੀ ਵਿੱਚ ਬਹਿ ਕੇ ਸੱਥ ।
ਨਪੋਲੀਅਨ ਹਿੱਲ ਦੀ ਸੋਚ ਵਿਸ਼ਾਲ ।
ਫੋਰਡ ਨੇ ਮਿਲ ਕੇ ਕੀਤਾ ਕਮਾਲ ।
ਜ਼ਿਗ ਜ਼ਿਗਲਰ ਦੱਸ ਗਿਆ ਤਰੀਕੇ ,
ਬਰਾਇਨ ਟਰੇਸੀ ਤੋਂ ਸਿੱਖੇ ਸਲੀਕੇ।
ਫੋਕਸ ਰੱਖਣਾ ਪੈਂਦਾ ਹੈ ਪੂਰਾ ,
ਡੱਕਾ ਕਰਨਾ ਪੈਂਦਾ ਹੈ ਦੂਹਰਾ ।
ਨੈਵਰ ਗਿੱਵ ਅੱਪ ਸਿਧਾਂਤ ਤੇ ਅੜਨਾ ,
ਸੁਲਝੇ ਲੋਕਾਂ ਦੀ ਢਾਣੀ ‘ਚ ਖੜਨਾ ।
ਮਿਲੀਅਨ ਡਾਲਰ ਹੈਵਿਟਸ ਵੀ ਪੜ੍ਹਲੋ ।
ਮੌਕੇ ਤੇ ਅਵਸਰ ਭੱਜ ਕੇ ਫੜਲ਼ੋ ।
ਲੇਸ ਗਿਬਲਨ ਦੀਆਂ ਦੱਸੀਆਂ ਗੱਲਾਂ,
ਆਸ਼ਕਾਂ ਮਾਰੀਆਂ ਵੱਡੀਆਂ ਮੱਲਾਂ ।
ਸਕਿੱਲ ਆਪਣੇ ਤੇ ਪਾਉਣੀ ਜੀਤ ,
ਅਰਜੁਨ ਦੇ ਨਾਲ ਪਾ ਕੇ ਪ੍ਰੀਤ ।
ਸਾਈਲੈਂਟ ਲਾਉਣੇ ਪੈਂਦੇ ਨੇ ਫੋ਼ਨ ,
ਛੱਡਣੇ ਪੈਂਦੇ ਸਭ ਕੰਮਫਰਟ ਜ਼ੋਨ ।
ਵਿੱਲਪਾਵਰ ਤੇ ਕਾਬੂ ਜੋ ਪਾਉਂਦੇ ,
ਵੱਖਰਾ ਇਤਿਹਾਸ ਓਹੀ ਬਣਾਉਂਦੇ ।
ਦੀਪ ਨੇ ਰੱਖਿਆ ਓਪਨ ਮਾਈਂਡ ,
ਸਾਰੇ ਰਸਤੇ ਕਰੇ ਓਹ ਫਾਈਂਡ ।
ਗੋ ਗੈਟਰ ਓਹਨੂੰ ਸਾਰੇ ਕਹਿੰਦੇ,
ਯਾਰ ਬੇਲੀ ਜਦ ਮਿਲਕੇ ਬਹਿੰਦੇ।
~ ਮਨਦੀਪ ਕੌਰ ਭੰਡਾਲ ~

