ਚੰਡੀਗੜ੍ਹ, (ਰੰਜਨਦੀਪ ਸੰਧੂ, ਅਮਰੀਕ ਮਠਾਰੁ) : ਸਿਰਫ 9 ਤੋਂ 12 ਕਲਾਸਾਂ ਦੀ ਸ਼ੁਰੂਆਤ ਵਿਚ ਹੀ ਆਗਿਆ ਦਿੱਤੀ ਜਾਏਗੀ ਅਤੇ ਪ੍ਰਤੀ ਭਾਗ 20 ਤੋਂ ਵੱਧ ਵਿਦਿਆਰਥੀਆਂ ਦੀ ਆਗਿਆ ਨਹੀਂ ਹੋਵੇਗੀ,

ਦਿਨ ਵਿੱਚ ਸਿਰਫ 3 ਘੰਟੇ ਹੀ ਸਕੂਲ ਖੁੱਲੇ ਰਹਿਣਗੇ ।
9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਜਾ ਸਕਦੇ ਹਨ ਸਕੂਲ । ਜਿੱਥੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਵੇਗੀ, ਉਥੇ ਅਧਿਆਪਕ ਦੋ ਸਿਫਟਾਂ ‘ਚ
ਬੱਚਿਆਂ ਨੂੰ ਬੁਲਾ ਸਕਣਗੇ ।
ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਵਿਦਿਆਰਥੀਆਂ ਵਿਚਾਲੇ ਸਮਾਜਿਕ ਦੂਰੀ ਬਣਾਇਆ ਜਾਵੇ ਯਕੀਨੀ ॥
ਇੱਕ ਸ਼ੈਕਸ਼ਨ ‘ਚ ਨਹੀਂ ਹੋਣਗੇ 20 ਤੋਂ ਵੱਧ ਵਿਦਿਆਰਥੀ ।
ਇੱਕ ਬੈਂਚ ਤੇ ਸਿਰਫ ਇੱਕ ਵਿਦਿਆਰਥੀ ਨੂੰ ਬੈਠਣ ਦੀ ਹੋਵੇਗੀ ਇਜਾਜ਼ਤ ॥ ਮਾਸਕ ਪਾਉਣਾ ਅਤੇ ਸੈਨੇਟਾਈਜ਼ੇਸ਼ਨ ਆਦਿ ਪ੍ਰੋਟੋਕਾਲ ਹੋਣਗੇ ਲਾਜ਼ਮੀ ।

