ਖੇਤੀ ਬਿਲਾਂ ਤੇ ਵਰ੍ਹੇ ਨਵਜੋਤ ਸਿੰਘ ਸਿੱਧੂ

 

ਅੰਮ੍ਰਿਤਸਰ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਜਾਨ ਨੇ ਕਿਸਾਨ ਭਰਾ  ਤੇ ਜੇ ਕਿਸਾਨਾ ਨਾ ਰਿਹਾ ਤਾਂ ਲਭਣਾ ਕੋਈ ਨਹੀਂ, ਇਸ ਕਰਕੇ ਅੱਜ ਇਨਕਲਾਬ ਦੇ ਨਾਅਰੇ ਨੂੰ ਹੁਲਾਰਾ ਦੇਣ ਦੀ ਸਖ਼ਤ ਲੋੜ ਹੈ।

ਹਰੀ ਕ੍ਰਾਂਤੀ ਦੀ ਲੋੜ ਪੰਜਾਬ ਨੂੰ ਨਹੀਂ ਹੈ  ਬਲਕਿ ਹਿੰਦੁਸਤਾਨ ਦੀ ਲੋੜ ਹੈ  ਅਤੇ ਸਾਰੇ ਦੇਸ਼ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਪੰਜਾਬ ਅਤੇ  ਹਰਿਆਣਾ ਦੇ ਕਿਸਾਨਾਂ ਨੇ ਚੁੱਕੀ ਹੋਈ ਹੈ । ਉਨ੍ਹਾਂ ਨੇ ਕਿਹਾ ਪਹਿਲਾਂ ਸਮੱਸਿਆ ਨੂੰ ਸਮਝਣ ਦੀ ਲੋੜ ਹੈ।

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਉੱਪਰ  ਪਾਈ ਵੀਡੀਓ ਵਿੱਚ ਅੱਗੇ ਕਿਹਾ, ਦੇਸ਼ ਦੇ 80 ਕਰੋੜ ਗਰੀਬ ਨੂੰ ਅੰਨ ਕੌਣ ਦਿੰਦਾ ਹੈ ।  ਕਿਤੇ ਗ਼ਲਤਫਹਿਮੀ ਵਿੱਚ ਨਾ ਰਹਿਣਾ ਕਿ ਪੂੰਜੀਪਤੀ ਦਿੰਦਾ ਜਾਂ ਸਰਕਾਰਾਂ ਦਿੰਦੀਆਂ ਹਨ, ਬਲਕਿ ਨਹੀਂ ਇਹ ਕਿਸਾਨ ਦਿੰਦਾ ਹੈ।

1980 ਤੋਂ ਕੰਪਨੀਆਂ ਵਿੱਚ ਕੰਮ ਕਰਨ ਵਾਲਿਆ  ਦੀ ਆਮਦਨੀ 1000 ਗੁਣਾ ਤੱਕ ਵਧੀ ਹੈ ਪਰ ਕਿਸਾਨਾਂ ਦੀ ਐੱਮਐੱਸਪੀ ਸਿਰਫ਼ 14 ਗੁਣਾ ਵਧੀ ਹੈ। ਐੱਮਐੱਸਪੀ ਸਰਕਾਰ ਘੱਟ ਰੱਖਦੀ ਹੈ, ਅਨਾਜ ਸਸਤਾ ਚੁੱਕ ਕੇ ਉਹ ਗਰੀਬਾਂ ਨੂੰ ਵੰਡਦੀ ਹੈ। ਇਹ ਵਡਮੁੱਲਾ ਯੋਗਦਾਨ ਵੀ ਕਿਸਾਨ ਦਾ ਹੀ ਹੈ।

ਉਨ੍ਹਾਂ ਨੇ ਕਿਹਾ ਐੱਮਐੱਸਪੀ ਤਾਂ ਕੀ ਵਧਾਉਣੀ ਸੀ ਸਰਕਾਰ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਦਰਕਿਨਾਰ ਕਰ ਰਹੀ ਹੈ। ਜਿਨ੍ਹਾਂ ਸੂਬਿਆਂ ਵਿੱਚ ਮੰਡੀਆਂ ਪਹਿਲਾਂ ਹੀ ਖਤਮ ਕੀਤੀਆਂ ਜਾ ਚੁੱਕੀਆਂ ਹਨ ਉੱਥੇ ਸਬੂਤ ਵਜੋਂ ਦੇਖ ਲਓ ਕਿ ਅੰਨਦਾਤਾ ਪਹਿਲਾਂ ਹੀ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਲੇਬਰ ਕਰਨ ‘ਤੇ ਮਜਬੂਰ ਹੋਇਆ ਹੈ।

Leave a Reply

Your email address will not be published. Required fields are marked *