ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਵੈ-ਗਣਨਾ ਕਰਕੇ ਨਾਗਰਿਕਾਂ ਨੂੰ ਕੀਤਾ ਪ੍ਰੇਰਿਤ, ਜਨਗਣਨਾ 2027 ਵਿੱਚ ਭਾਗੀਦਾਰੀ ਦੀ ਅਪੀਲ

ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਵੈ-ਗਣਨਾ ਕਰਕੇ ਨਾਗਰਿਕਾਂ ਨੂੰ ਕੀਤਾ ਪ੍ਰੇਰਿਤ, ਜਨਗਣਨਾ 2027 ਵਿੱਚ ਭਾਗੀਦਾਰੀ ਦੀ ਅਪੀਲ

ਹਰਿਆਣਾ ਰਾਜ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ “ਮਕਾਨ ਸੂਚੀਕਰਣ ਅਤੇ ਆਵਾਸ ਗਣਨਾ” ਦੇ ਤਹਿਤ ਸਵੈ-ਗਣਨਾ (Self Enumeration) ਪ੍ਰਕਿਰਿਆ ਦੇ ਤਹਿਤ, ਅੱਜ ਮਿਤੀ 20 ਅਪ੍ਰੈਲ, 2026 ਨੂੰ ਹਰਿਆਣਾ ਰਾਜ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਦੁਆਰਾ ਸਵੈ-ਗਣਨਾ ਪੋਰਟਲ ਰਾਹੀਂ ਖੁਦ ਆਪਣੀ ਜਾਣਕਾਰੀ ਦਰਜ ਕੀਤੀ ਗਈ।

ਇਸ ਮੌਕੇ ‘ਤੇ ਜਨਗਣਨਾ ਡਾਇਰੈਕਟੋਰੇਟ ਹਰਿਆਣਾ ਦੇ ਡਾਇਰੈਕਟਰ ਡਾ. ਲਲਿਤ ਜੈਨ, ਵਿਸ਼ੇਸ਼ ਸਕੱਤਰ ਰੈਵੇਨਿਊ ਹਰਿਆਣਾ ਸ਼੍ਰੀਮਤੀ ਹੇਮਾ ਸ਼ਰਮਾ ਮੌਜੂਦ ਰਹੇ।

Adv.

Simarindustriesbtl@gmail.com

ਇਹ ਪ੍ਰੇਰਣਾਦਾਇਕ ਕਦਮ ਨਾਗਰਿਕਾਂ ਨੂੰ ਸਵੈ-ਇੱਛਾ ਤੋਂ ਜਨਗਣਨਾ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕਰਦਾ ਹੈ। ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਦੁਆਰਾ ਨਾਗਿਰਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਿਰਧਾਰਿਤ ਮਿਆਦ ਦੇ ਅੰਦਰ ਆਪਣੀ ਜਾਣਕਾਰੀ ਖੁਦ ਦਰਜ ਕਰਕੇ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਨੂੰ ਸਫਲ ਬਣਾਉਣ ਵਿੱਚ ਸਰਗਰਮ ਸਹਿਯੋਗ ਪ੍ਰਦਾਨ ਕਰਨ।

Leave a Reply

Your email address will not be published. Required fields are marked *