ਐਸ ਜੀ ਪੀ ਸੀ ਦੀ ਸਮੁਚੀ ਅੰਤ੍ਰਿਗ ਕਮੇਟੀ ਅਤੇ ਆਹੁਦੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋਏ

ਅੰਮ੍ਰਿਤਸਰ ( ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਾਟ ਸਰਕਟ ਨਾਲ ਮੰਦ ਭਾਗੀ ਘਟਨਾ ਵਾਪਰੀ ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਨ,

ਨਿਰਸੰਦੇਹ ਇਸ ਘਟਨਾ ਨਾਲ ਸਿੱਖ ਸੰਗਤਾ ਨੂੰ ਭਾਰੀ ਠੇਸ ਪਹੁੰਚੀ ਸੀ। ਉਸ ਸਬੰਧ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਸ ਵੇਲੇ ਦੀ ਅੰਤ੍ਰਿਗ ਕਮੇਟੀ ਨੂੰ

ਮਿਤੀ 18 ਸਤੰਬਰ, 2020 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਉਸ ਵੇਲੇ ਵਾਪਰੀ ਇਸ ਘਟਨਾ ਸਬੰਧੀ ਸ੍ਰੀ ਅਖੰਡਪਾਠ ਸਾਹਿਬ ਕਰਵਾ ਕੇ ਪਸ਼ਚਾਤਾਪ ਨਾ ਕਰਨ ਸਬੰਧੀ ਆਪਣਾ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣ ਦਾ ਹੁਕਮ ਕੀਤਾ ਸੀ। ਅੱਜ ਉਸ ਵੇਲੇ ਦੀ ਸਮੁਚੀ ਅੰਤ੍ਰਿਗ ਕਮੇਟੀ ਅਤੇ ਆਹੁਦੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋਏ ਅਤੇ ਪੰਜ ਸਿੰਘ ਸਾਹਿਬਾਨ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰਮਤਿ ਵਿਧੀ ਅਨੁਸਾਰ ਇਸ ਭਾਰੀ ਗਲਤੀ ਲਈ ਸਾਰਿਆਂ ਨੂੰ ਧਾਰਮਿਕ ਤਨਖਾਹ ਲਾਉਦਿਆਂ ਆਦੇਸ਼ ਜਾਰੀ ਕੀਤਾ ਕਿ ਅੱਜ ਤੋਂ 2016 ਵਾਲੀ ਸਮੁਚੀ ਅੰਤ੍ਰਿਗ ਕਮੇਟੀ ਦਾ ਕੋਈ ਵੀ ਮੈਂਬਰ ਅੱਗਲੇ ਇਕ ਸਾਲ ਲਈ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਆਹੁਦੇ ਨੂੰ ਪ੍ਰਾਪਤ ਨਹੀ ਕਰੇਗਾ। ਜਿਸ ਨੂੰ ਅਸੀਂ ਸਾਰਿਆਂ ਨੇ ਖਿੜੇ

ਮੱਥੇ ਪ੍ਰਵਾਨ ਕੀਤਾ। ਆਪਣਾ ਇਖਲਾਕੀ ਫਰਜ਼ ਸਮਝਦਿਆਂ ਹੋਇਆਂ ਮੌਜੂਦਾ ਅੰਤ੍ਰਿਗ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾ ਵਿਚ ਜੋਦੜੀ ਹੈ। ਕਿ ‘ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ॥” ਦੇ ਇਲਾਹੀ ਹੁਕਮ ਅਨੁਸਾਰ ਸਭ ਨੂੰ ਸੁਮੱਤ ਬਖਸ਼ਣ ਤਾਂ ਤੇ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਨਾ ਕਰ ਸਕਣ।

Leave a Reply

Your email address will not be published. Required fields are marked *