ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ‘ਦਿਲ ਦਾ ਮੌਸਮ ਪਰਤੇਗਾ’ ਲੋਕ ਅਰਪਣ

ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ‘ਦਿਲ ਦਾ ਮੌਸਮ ਪਰਤੇਗਾ’ ਲੋਕ ਅਰਪਣ

ਚੰਡੀਗੜ੍ਹ (IPT BUREAU )
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਗਜਲ-ਗੋ ਸੁਲੱਖਣ ਸਰਹੱਦੀ, ਜੇ.ਐੱਸ. ਖੁਸ਼ਦਿਲ ( ਸਾਬਕਾ ਸੈਸ਼ਨਜ਼ ਜੱਜ), ਉਸਤਾਦ ਗਜਲ-ਗੋ ਸਿਰੀ ਰਾਮ ਅਰਸ਼, ਜਗਦੀਸ਼ ਰਾਣਾ ( ਲੋਕ-ਸ਼ਾਇਰ),ਲੇਖਕ ਤਲਵਿੰਦਰ ਸਿੰਘ ਸੂਖਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ,ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਦੱਸਿਆ।

       ਪ੍ਰਧਾਨਗੀ ਮੰਡਲ ਵਲੋਂ ਪੁਸਤਕ ਲੋਕ-ਅਰਪਣ ਕੀਤੀ ਗਈ।ਬਲਵਿੰਦਰ ਸਿੰਘ ਢਿਲੋਂ ਨੇ ਇਸ ਕਿਤਾਬ ਵਿਚੋਂ ਇਕ ਗਜਲ ਤਰੰਨਮ ਵਿਚ ਸੁਣਾਈ। ਪਰਮਜੀਤ ਪਰਮ ਨੇ ਪਰਚਾ ਪੜ੍ਹਦੇ ਹੋਏ ਕਿਹਾ ਕਿ ਇਸ ਕਿਤਾਬ ਦੀਆਂ ਗਜਲਾਂ ਹਰ ਪੱਖ ਤੋੰ ਸੰਪੂਰਨ ਹਨ।ਇਹਨਾਂ ਦੇ ਲਿਖੇ ਗੀਤ ਪਰਿਵਾਰ ਵਿਚ ਬੈਠ ਕੇ ਗਾਏ ਜਾ ਸਕਦੇ ਹਨ।

Adv.
ਜਸਪਾਲ ਸਿੰਘ ਦੇਸੂਵੀ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਪ੍ਰਧਾਨਗੀ ਭਾਸ਼ਨ ਵਿਚ ਸਰਹੱਦੀ ਜੀ ਨੇ ਕਿਹਾ ਕਿ ਲੇਖਕ ਨੇ ਸਮਾਜਿਕ, ਪਰਿਵਾਰਕ ਅਤੇ ਚੰਡੀਗੜ੍ਹ ਦੇ ਲੋਕਲ ਇਲਾਕੇ ਬਾਰੇ ਵਧੀਆ ਗੀਤ ਅਤੇ ਗਜਲਾਂ ਲਿਖੀਆਂ ਹਨ।ਸੂਖਮਭਾਵੀ ਲੇਖਕ ਦੀ ਹਰ ਰਚਨਾ ਵਿਚ ਸਮਾਜ ਨੂੰ ਚੰਗਾ ਬਨਾਉਣ ਦਾ ਸੁਨੇਹਾ ਹੈ।

Adv.

ਕਿਤਾਬ ਬਾਰੇ ਜੇ. ਐੱਸ. ਖੁਸ਼ਦਿਲ, ਸਿਰੀ ਰਾਮ ਅਰਸ਼, ਜਗਦੀਸ਼ ਰਾਣਾ ਅਤੇ ਰਮਨਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ।ਦਵਿੰਦਰ ਕੌਰ ਢਿੱਲੋਂ, ਦਰਸ਼ਨ ਤਿਉਣਾ,ਸੁਰਜੀਤ ਸਿੰਘ ਧੀਰ, ਰਾਹੀ ਨੇ ਗੀਤ ਗਾ ਕੇ ਮਾਹੌਲ ਰੰਗੀਨ ਬਣਾਈ ਰੱਖਿਆ।ਪ੍ਰਧਾਨਗੀ ਮੰਡਲ ਅਤੇ ਕੁਝ ਹੋਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ।

ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਢੰਗ ਨਾਲ ਕੀਤਾ।ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚੰਡੀਗੜ੍ਹ ਮੋਹਾਲੀ,ਪਿੰਜੌਰ,ਪੰਚਕੂਲਾ,
ਮੋਰਿੰਡਾ,ਕੁਰਾਲੀ ਤੋੰ ਵੱਡੀ ਗਿਣਤੀ ਵਿਚ ਕਵੀ,
ਲੇਖਕ,ਰੰਗ-ਕਰਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

ਧੰਨਵਾਦ ਸਹਿਤ:-

ਗੁਰਦਰਸ਼ਨ ਸਿੰਘ ਮਾਵੀ (ਪ੍ਰਧਾਨ)
ਦਵਿੰਦਰ ਕੌਰ ਢਿਲੋਂ (ਜਨ: ਸਕੱਤਰ) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ,,,ਫੋਨ 98765 79761

Leave a Reply

Your email address will not be published. Required fields are marked *