ਸਾਹਿਤ  ਦੇ ਖ਼ੇਤਰ ਵਿੱਚ ਕਈ ਪ੍ਰਕਾਰ  ਦੀਆਂ ਮੱਲਾਂ ਮਾਰ ਚੁੱਕੇ ਅਤੇ ਕਾਵਿ-ਸੰਗ੍ਰਹਿ ਲਿਖ ਚੁੱਕੇ ਗੁਰਦਰਸ਼ਨ ਸਿੰਘ ਮਾਵੀ।

ਸਾਹਿਤ  ਦੇ ਖ਼ੇਤਰ  ਵਿੱਚ ਕਈ ਪ੍ਰਕਾਰ  ਦੀਆਂ ਮੱਲਾਂ ਮਾਰ ਚੁੱਕੇ ਅਤੇ ਕਾਵਿ-ਸੰਗ੍ਰਹਿ ਲਿਖ ਚੁੱਕੇ ਗੁਰਦਰਸ਼ਨ ਸਿੰਘ ਮਾਵੀ
ਗੁਰਦਰਸ਼ਨ ਸਿੰਘ ਮਾਵੀ

ਦੋਸਤੋ ਅੱਜ ਤੁਹਾਨੂੰ ਸਾਹਿਤ  ਦੇ ਖ਼ੇਤਰ  ਵਿੱਚ ਕਈ ਪ੍ਰਕਾਰ  ਦੀਆਂ ਮੱਲਾਂ ਮਾਰ ਚੁੱਕੇ ਅਤੇ ਕਾਵਿ-ਸੰਗ੍ਰਹਿ ਲਿਖ ਚੁੱਕੇ ਗੁਰਦਰਸ਼ਨ ਸਿੰਘ ਮਾਵੀ ਵਲਦ ਸ. ਹਰਚਰਨ ਸਿੰਘ ਮਾਵੀ # 1571 ਸੈਕਟਰ 51 ਬੀ, ਚੰਡੀਗੜ੍ਹ ਦੇ ਰਹਿਣ  ਵਾਲੇ ਲੋਕ  ਪ੍ਰਸਿੱਧ ਸਾਹਿਤਕਾਰ ਬਾਰੇ ਗੱਲ ਕਰਨ ਜਾ ਰਹੇ ਹਾ।

ਉੱਚ ਵਿੱਦਿਆ  M.B.A. M.A. B.Sc. B.Ed. ਹਾਸਲ ਕਰਨ ਤੋ ਬਾਅਦ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵਿਚੋਂ ਬਤੌਰ ਗਣਿਤ ਅਧਿਆਪਕ  ਸੇਵਾ  ਕਰਦਿਆ  ਸੇਵਾ-ਮੁਕਤ ਹੋਏ ਹਨ।

ਸਾਹਿਤ ਖੇਤਰ ਵਿੱਚ ਵੀ ਭਰਭੂਰ ਯੋਗਦਾਨ ਪਾਇਆ,  ਜੋ ਕਿ ਇਸ ਵੇਲੇ ਚੰਡੀਗੜ੍ਹ ਦੀ ਪ੍ਰਸਿੱਧ ਸਾਹਿਤਕ ਸੰਸਥਾ “ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ” ਦੇ ਪ੍ਰਧਾਨ ਵਜੋਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ।

ਉਹਨਾ ਦੀ ਧਰਮ ਪਤਨੀ ਦਲਜੀਤ ਕੌਰ ਮਾਵੀ ਜੋ ਕਿ ਈ. ਐੱਸ .ਆਈ. ਸੀ. ਮਹਿਕਮੇ ਵਿਚੋਂ ਸਹਾਇਕ ਨਿਰਦੇਸ਼ਕ [Asstt. Director] ਸੇਵਾ ਮੇਕਤ ਹੋਏ ਹਨ।ਉਹਨਾ ਨੇ ਵੀ ਇਹਨਾ ਦਾ ਸਾਹਿਤ  ਖੇਤਰ ਵਿੱਚ  ਬਹੁਤ  ਸਾਥ ਦਿੱਤਾ ਹੈ।ਵਡੀ ਬੇਟੀ ਪ੍ਰਭਪ੍ਰੀਤ ਕੋਰ  ਜੋ ਰਾਮਾ ਮੰਡੀ ( ਜਲੰਧਰ) ਵਿਆਹੀ ਹੋਈ ਹੈ ਅਤੇ ਆਰਮੀ ਸਕੂਲ ਵਿਚ ਅਧਿਆਪਕਾ ਹੈ ,ਜਿਸ ਕੋਲ ਵੱਡੀ ਬੇਟੀ ਗੁਰਅਸੀਸ ਕੋਰ ਭੁਲਰ  ਅਤੇ ਛੋਟਾ ਬੇਟਾ ਤੇਜਪਰਤਾਪ ਸਿੰਘ ਭੁੱਲਰ  ਹੈ।ਬੇਟੀ +2 ਵਿਚ ਹੈ ਤੇ ਬੇਟਾ ਨੌਂਵੀਂ ਵਿਚ ਪੜ੍ਹਦਾ ਹੈ।ਜਵਾਈ ਸੁਖਜਿੰਦਰ ਸਿੰਘ ਭੁੱਲਰ  M.Com. B. Ed ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਾ ਰਿਹਾ ਹੈ।  ਬੇਟਾ ਹਰਮਨਪ੍ਰੀਤ ਸਿੰਘ ਮਾਵੀ ਆਸਟ੍ਰੇਲੀਆ ਵਿਚ ਹੈ ਜੋ ਟਰਾਂਸਪੋਰਟ ਦਾ ਕਾਰੋਬਾਰ ਸੰਭਾਲਦਾ ਹੈ।ਨੂੰਹ ਜਸਪ੍ਰੀਤ ਕੌਰ ਉਥੇ ਨਰਸ ਹੈ।ਉਹਨਾਂ ਕੋਲ ਦੋ ਬੇਟੀਆਂ ਹਨ,ਵੱਡੀ ਜਸਮਨ ਕੌਰ  ਸੱਤ ਸਾਲ ਦੀ ਤੇ ਛੋਟੀ ਹਰਜਸਨੂਰ ਕੌਰ  3 ਸਾਲ ਦੀ ਹੈ। ਉਥੇ ਉਹਨਾ ਦੀ ਵਧੀਆ ਆਪਣੀ ਪ੍ਰਾਪਰਟੀ ਹੈ।ਪੂਰੀ ਮਿਹਨਤ  ਨਾਲ ਅਪਣੇ ਮਾਂ ਬਾਪ  ਵਾਂਗ ਅਪਣਾ ਨਾਮ ਬਣਾ ਰਹੇ ਹਨ।

ਤਕਰੀਬਨ  9  ਕਿਤਾਬਾਂ ਹਾਸ-ਵਿਅੰਗ ਦੀਆਂ……ਚਾਰ ਕਾਵਿ- ਸੰਗ੍ਰਹਿ….ਦੋ ਬਾਲ ਕਾਵਿ– ਸੰਗ੍ਰਹਿ…….ਇਕ ਹਿੰਦੀ ਵਿਚ ਕਾਵਿ- ਸੰਗ੍ਰਹਿ.  ਲਿਖ ਚੁੱਕੇ ਹਨ।

ਅਜੇ ਵੀ ਪੰਜਾਬੀ ਦੇ ਅਖਬਾਰਾਂ ਜਿਵੇਂ ਕਿ ਰੋਜਾਨਾ ਅਜੀਤ,ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਸਪੋਕਸਮੈਨ,ਦੇਸ਼ ਸੇਵਕ,ਪਹਿਰੇਦਾਰ,ਜੱਗਬਾਣੀ ਆਦਿ ਵਿਚ ਲੇਖ,ਕਵਿਤਾਵਾਂ ਛਪਦੀਆਂ ਰਹਿੰਦੀਆਂ ਹਨ।

Adv.

ਆਨ-ਲਾਈਨ ਅਖਬਾਰਾਂ ਜਿਵੇਂ ਕਿ ਦੇਸ-ਪ੍ਰਦੇਸ, ਜਨ-ਸ਼ਕਤੀ,ਆਵਾਜ਼-ਏ-ਪੰਜਾਬ,ਲਿਸ਼ਕਾਰਾ ਟਾਈਮਜ਼,ਅਮਾਨਤੀ ਸਤਰਾਂ,ਆਇਡੀਅਲ ਪਰਾਈਮ ਟਾਈਮ, ਬੋਲ ਪੰਜਾਬ ਦੇ, ਡੇਲੀ ਹਲਚਲ,ਪੀਘਾਂ ਸੋਚ ਦੀਆਂ,ਡੇਲੀ ਟਾਈਮ ਨਿਊਜ਼, ਸਾਹਿਤਕ-ਸਾਂਝ,ਸੁਰ-ਸਾਂਝ,ਬੋਲ ਪੰਜਾਬ ਦੇ,ਬਾਗਾਂਵਾਲਾ-ਟਾਈਮਜ਼ ਆਦਿ ਵਿਚ ਕਵਿਤਾਵਾਂ ਛਪਦੀਅਆਂ ਰਹਿੰਦੀਆਂ ਹਨ।ਪੰਜ ਵਾਰ ਦੂਰਦਰਸ਼ਨ ਚੰਡੀਗੜ੍ਹ ਤੋਂ ਕਵੀ-ਦਰਬਾਰ ਵਿਚ ਵੀ ਹਿੱਸਾ ਲਿਆ ਹੈ। ਆਲ ਇੰਡੀਆ ਰੇਡੀਓ ਸਟੇਸ਼ਨ ਪਟਿਆਲਾ ਤੋਂ ਦੋ ਵਾਰ ਅਤੇ ਇਕ ਵਾਰ ਬਠਿੰਡਾ ਸਟੇਸ਼ਨ ਤੋਂ ਕਵੀ-ਦਰਬਾਰ ਵਿਚ ਸ਼ਾਮਲ ਹੋਏ ਹਨ।

ਕਈ ਸੰਸਥਾਨ ਤੋ ਮਾਨ – ਸਨਮਾਨ ਵੀ ਹਾਸਲ ਕੀਤੇ ਹਨ ਸੂਲ-ਸੁਰਾਹੀ ਕੇਂਦਰ ਖਰੜ,,,,ਨੰਦ ਲਾਲ ਨੂਰਪੁਰੀ ਸਾਹਿਤ ਸਭਾ ਮੋਹਾਲੀ,,,,,ਪ੍ਰੋ: ਦੀਪਕ ਮਨਮੋਹਣ ਸਿੰਘ ਯਾਦਗਾਰੀਮੇਲਾ ਮੋਹਾਲੀ,,ਕਵੀ ਮੰਡਲ ਚੰਡੀਗੜ੍ਹ,,ਵਿਸ਼ਵ ਪੰਜਾਬੀ ਪ੍ਰਚਾਰ ਸਭਾ ਮੋਹਾਲੀ,,ਜੱਟ ਸਿਖ ਵੈੱਲਫੇਅਰ ਐਸੋਸੀਏਸ਼ਨ ਮੋਹਾਲੀ,,ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ,,ਅਦਾਰਾ ਕਲਾਕਾਰ ਬਰਨਾਲਾ…….ਧੀਮਾਨ ਚੈਨਲ ਕੁਰਾਲੀ,,,,,,ਬੋਲ ਪੰਜਾਬ ਦੇ ਸਭਿਆਚਾਰਕ ਮੰਚ ਮੋਹਾਲੀ,,ਪੰਜਾਬ ਕਲਾ ਮੰਚ ਚਮਕੌਰ ਸਾਹਿਬ,,ਸਾਹਿਤ ਸਭਾ ਚਮਕੌਰ ਸਾਹਿਬ,,

Adv.

Simar Industries
www.simarindustries.in

 

ਬੀਬੀ ਸ਼ਰਨ ਕੌਰ ਖਾਲਸਾ ਕਾਲਜ ਚਮਕੌਰ ਸਾਹਿਬ,,ਸ਼ਿਵਾਲਿਕ ਮਾਡਲ ਸਕੂਲ ਚਮਕੌਰ ਸਾਹਿਬ,,,ਖਾਲਸਾ ਸਕੂਲ ਸੈਂਪਲਾ ( ਫਤਹਿਗੜ੍ਹ ਸਾਹਿਬ),,,,ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਮੋਹਾਲੀ,,,,ਮਜਦੂਰ ਭਲਾਈ ਮੰਚ ਮੋਹਾਲੀ,,,ਭਾਈ ਦਿੱਤ ਸਿੰਘ ਮੈਮੋਰੀਅਲ ਸੁਸਾਇਟੀ ਚੰਡੀਗੜ੍ਹ,,,ਸੀਨੀਅਰ ਸਿਟੀਜਨ ਐਸੋਸੀਏਸ਼ਨ ਸੈਕਟਰ 37 ਚੰਡੀਗੜ੍ਹ,,,,,,ਐਮ.ਸੀ.ਐਮ.ਡੀ.ਏ.ਵੀ. ਕਾਲਜ ਸੈਕਟਰ 36 ਚੰਡੀਗੜ੍ਹ,,,,ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਮ੍ਰਿਤਸਰ,,,,,,ਰਾਮਗੜ੍ਹੀਆ ਗੁਰਦੁਅਆਰਾ ਸਾਹਿਬ ਸੈਕਟਰ 27 ਚੰਡੀਗੜ੍ਹ,,,,ਗੁਰਦੁਆਰਾ ਸ੍ਰੀ ਸਾਹਿਬਵਾੜਾ ਸਾਹਿਬ ਫੇਜ 5 ਮੋਹਾਲੀ,,,,ਗੁਰਦੁਆਰਾ ਸਾਹਿਬ ਸੈਕਟਰ 37 ਚੰਡੀਗੜ੍ਹ,,,,,ਦੋ ਵਾਰ ਯਾਤਰਾ ਕਰਨ ਸਮੇਂ “ਸਾਂਝੀ ਬੈਠਕ ਪੰਜਾਬ ਦੀ” ਵਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਨਮਾਨ ਕੀਤਾ ਗਿਆ….”ਮੇਲਾ ਰੂਹਾਂ ਦਾ” ਪ੍ਰੋਗਰਾਮ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਸਨਮਾਨ ਮਿਲਿਆ,,,,,,,, ਮੋਹਾਲੀ ਨੇੜੇ ਪਿੰਡ ਸਿੱਲ੍ਹ, ਬੱਤਾ ਦੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਸਨਮਾਨ ਮਿਲਿਆ…..ਸੀਨੀਅਰ ਸਿਟੀਜ਼ਨ ਐਸੋਸ਼ੀਏਸ਼ਨ ਪਿੰਜੌਰ ਵਲੋਂ ਸਪੈਸ਼ਲ ਕਵੀ-ਦਰਬਾਰ ਕਰਵਾ ਕੇ ਸਨਮਾਨ ਦਿੱਤਾ। ਬਹੁਤ ਸਾਰੇ ਵਿਦਵਾਨ ਲੇਖਕਾਂ ਨੇ ਆਪਣੀ ਪੁਸਤਕ ਲੋਕ-ਅਰਪਣ ਕਰਨ ਵੇਲੇ ਮਾਨ-ਸਨਮਾਨ ਦਿੱਤਾ।

ਹੁਣ  ਸਾਹਿਤ ਦੇ ਖੇਤਰ ਵਿੱਚ  ਸੇਵਾ ਕਰਦੇ ਹੋਏ ਸਾਹਿਤ ਵਿਗਿਆਨ ਕੇਂਦਰ (ਰਜਿ•) ਚੰਡੀਗੜ੍ਹ  ਨੂੰ ਅਪਣੀ ਟੀਮ  ਨਾਲ ਰਲਕੇ ਹੋਰ ਵੀ ਬੁਲੰਦੀ ਤੇ ਪਹੁੰਚਾ ਰਹੇ ਹਨ ਪ੍ਰਮਾਤਮਾ ਇਹਨਾ ਨੂੰ ਚੜਦੀ ਕਲਾ ਵ ਰੱਖਣਾ ਅਤੇ ਇਸ ਤਰਾ ਹੀ ਸਾਹਿਤ  ਦੇ ਖੇਤਰ ਵਿਚ ਸੇਵਾ ਕਰਦੇ ਰਹਿਣ

Leave a Reply

Your email address will not be published. Required fields are marked *