ਹੁਸ਼ਿਆਰਪੁਰ ਵਿੱਚ ਸ਼ਰਮਾ ਕਲੀਨੀਕਲ ਲੈਬਾਰਟਰੀ ‘ਚ ਇਕ ਲੱਖ ਰੁਪਏ ਦੀ ਲੁੱਟ

ਹੁਸ਼ਿਆਰਪੁਰ ਵਿੱਚ ਸ਼ਰਮਾ ਕਲੀਨੀਕਲ ਲੈਬਾਰਟਰੀ ‘ਚ ਇਕ ਲੱਖ ਰੁਪਏ ਦੀ ਲੁੱਟ

(ਅਮਰੀਕ ਮਠਾਰੂ,ਰੰਜਨਦੀਪ)

ਹੁਸ਼ਿਆਰਪੁਰ ਵਿੱਚ ਸ਼ਰਮਾ ਕਲੀਨੀਕਲ ਲੈਬਾਰਟਰੀ ‘ਚ ਇਕ ਲੱਖ ਰੁਪਏ ਦੀ ਲੁੱਟ ਦਾ ਸਮਾਚਾਰ। ਜਾਣਕਾਰੀ ਦਿੰਦਿਆਂ ਸ਼ਰਮਾ ਕਲੀਨਿਕਲ ਲੈਬਾਰਟਰੀ ਦੇ ਮਾਲਕ ਦੇਵ ਰਾਜ ਪੁੱਤਰ ਕਪਿਲ ਦੇਵ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਘਰ ਮੁਹੱਲਾ ਦਸਮੇਸ਼ ਨਗਰ ਵਿਖੇ ਸ਼ਾਮ ਵੇਲੇ ਗਿਆ ਹੋਇਆ ਸੀ ਕਿ ਅਚਾਨਕ ਉਨ੍ਹਾਂ ਨੂੰ ਦੁਕਾਨ ਤੋਂ ਮੁਲਾਜ਼ਮ ਰੱਖੀ ਪ੍ਰਰੀਤੀ ਨਾਮਕ ਲੜਕੀ ਦਾ ਫੋਨ ਆਇਆ ਕਿ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ ਪਰੰਤੂ ਉਦੋਂ ਤਕ ਸਾਰੀ ਵਾਰਦਾਤ ਹੋ ਚੁੱਕੀ ਸੀ। ਇਸ ਸਬੰਧੀ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ।ਲੈਬਾਰਟਰੀ ਦੇ ਮਾਲਕ ਦੇਵਰਾਜ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਵਿੱਚੋਂ ਨਜ਼ਰ ਆਉਂਦਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਇੱਕ ਮੋਟਰ ਸਾਈਕਲ ਸਟਾਰਟ ਕਰਕੇ ਬਾਹਰ ਖੜ੍ਹਾ ਰਿਹਾ ਅਤੇ ਦੂਸਰਾ ਨੌਜਵਾਨ ਲੁਟੇਰਾ ਅੰਦਰ ਆ ਗਿਆ ਅਤੇ ਮੁਲਾਜ਼ਮ ਨੂੰ ਬੰਦੀ ਬਣਾ ਕੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਵਾਰਦਾਤ ਸ਼ਾਮ 4 ਵੱਜ ਕੇ 5 ਮਿੰਟ ਤੋਂ ਲੈ ਕੇ 4 ਵੱਜ ਕੇ 10 ਮਿੰਟ ਦੇ ਵਿਚਕਾਰ ਵਾਪਰੀ ਹੈ। ਉਧਰ ਤਫ਼ਤੀਸ਼ੀ ਅਫ਼ਸਰ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਨੂੰ ਵੇਖਦਿਆਂ ਇਹ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਇਹ ਵਾਰਦਾਤ ਮਿਲੀ ਭਗਤ ਨਾਲ ਹੋਈ ਜਾਪਦੀ ਹੈ ਜਿਸ ਨੂੰ ਵੇਖਦਿਆਂ ਮੁਲਾਜ਼ਮ ਪ੍ਰਰੀਤੀ ਨੂੰ ਰਾਊਂਡਅੱਪ ਕਰਕੇ ਥਾਣਾ ਮਾਡਲ ਵਿਖੇ ਪੁੱਛਗਿੱਛ ਲਈ ਲਿਜਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਮਾਮਲਾ ਟਰੇਸ ਕਰ ਲਿਆ ਜਾਵੇਗਾ।।

Leave a Reply

Your email address will not be published. Required fields are marked *