*************************************

ਚੰਡੀਗੜ (IPT BUREAU) ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਟੀ ਐਸ ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਪਿੰਜੌਰ ਤੋਂ ਗੁਰਦਾਸ ਸਿੰਘ ਦਾਸ ਦਾ ਕਾਵਿ-ਸੰਗ੍ਰਹਿ ” ਰੂਹ-ਏ-ਜਜ਼ਬਾਤ” ਨੂੰ ਲੋਕ ਅਰਪਣ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਗਜਲ-ਗੋ ਡਾ: ਗੁਰਚਰਨ ਕੌਰ ਕੋਚਰ, ਹਿੰਦੀ ਪੰਜਾਬੀ ਦੇ ਪਰਪੱਕ ਲੇਖਕ ਪ੍ਰੇਮ ਵਿੱਜ, ਡਾ: ਨੀਜਾ ਸਿੰਘ ਲਾਇਬਰੇਰੀਅਨ, ਲੇਖਕ ਗੁਰਦਾਸ ਸਿੰਘ ਦਾਸ, ਗੁਰਦਰਸ਼ਨ ਸਿੰਘ ਮਾਵੀ ਅਤੇ ਡਾ: ਅਵਤਾਰ ਸਿੰਘ ਪਤੰਗ ਸ਼ਾਮਲ ਸਨ।ਸਟੇਜ ਸੰਚਾਲਨ ਨੂੰ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਬੜੇ ਵਧੀਆ ਢੰਗ ਨਾਲ ਚਲਾਇਆ। ਸ਼ੁਰੂ ਵਿਚ ਲਾਇਬ੍ਰੇਰੀਅਨ ਨੀਜਾ ਸਿੰਘ ਨੇ ਲਾਇਬਰੇਰੀ ਵਿਚ ਸਹੂਲਤਾਂ ਬਾਰੇ ਚਾਨਣਾ ਪਾਇਆ ਅਤੇ ਇਥੇ ਪ੍ਰੋਗਰਾਮ ਕਰਾਉਣਾ ਧੰਨ ਭਾਗ ਸਮਝਿਆ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

ਕੇਂਦਰ ਦੀਆਂ ਅਗੋਂ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਿਆ। ਪਰਮਜੀਤ ਪਰਮ ਨੇ ਪੇਪਰ ਪੜ੍ਹਦੇ ਹੋਏ ਕਿਹਾ ਕਿ ਕਵੀ ਨੇ ਹਰਿਆਣਵੀ ਬੋਲੀ ਵਿਚ ਖੂਬਸੂਰਤ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ।

ਸਧਾਰਨ ਜਿੰਦਗੀ ਜਿਊਣ ਵਾਲੇ ਗੁਰਦਾਸ ਸਿੰਘ ਦਾਸ ਜੀ ਦੀਆਂ ਲਿਖਤਾਂ ਵੀ ਸਧਾਰਨ ਵਿਸ਼ਿਆਂ ਨਾਲ ਓਤ-ਪੋਤ ਹਨ। ਸ੍ਰੀਮਤੀ ਵਿਮਲਾ ਗੁਗਲਾਨੀ ਨੇ ਪੇਪਰ ਪੜ੍ਹਦੇ ਹੋਏ ਕਿਹਾ ਕਿ ਕਵੀ ਨੇ ਹਰਿਆਣਾ ਦੇ ਮੁੱਖ ਗੁਣਾਂ ਨੂੰ ਗੀਤਾਂ ਰਾਹੀਂ ਪੇਸ਼ ਕੀਤਾ ਹੈ।ਕੁਝ ਵਿਅੰਗ ਅਤੇ ਕੁਝ ਜੀਵਨ ਦੀਆਂ ਸਚਾਈਆਂ ਦਸਦੀਆਂ ਕਵਿਤਾਵਾਂ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤੀਆਂ ਹਨ।ਸ਼ਸ਼ੀ ਸ਼ਰਮਾ ਨੇ ਵੀ ਦਾਸ ਜੀ ਬਾਰੇ ਵਿਸਥਾਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ।ਲੇਖਕ ਗੁਰਦਾਸ ਸਿੰਘ ਦਾਸ ਨੇ ਆਪਣੀ ਜਿੰਦਗੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਤੂੰਬੀ ਉਤੇ ਦੋ ਗੀਤ ਗਾ ਕੇ ਸੁਣਾਏ ।
Adv.
ਦਰਸ਼ਨ ਤਿਊਣਾ ਨੇ ਵੀ ਗੀਤ ਸੁਣਾਇਆ।ਕੋਚਰ ਨੇ ਦਾਸ ਨਾਲ ਪਰਿਵਾਰਕ ਸਾਂਝ ਦੀ ਗੱਲ ਕਰਦਿਆਂ ਕਿਤਾਬ ਨੂੰ ਵਧੀਆ ਉਪਰਾਲਾ ਦੱਸਿਆ।ਪ੍ਰੇਮ ਵਿਜ ਨੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋਗਰਾਮ ਨੂੰ ਸਫਲ ਦਸਦੇ ਹੋਏ ਕਿਤਾਬ ਵਿਚਲੀਆਂ ਕਵਿਤਾਵਾਂ ਦੀ ਤਾਰੀਫ ਕੀਤੀ। ਡਾ: ਅਵਤਾਰ ਸਿੰਘ ਪਤੰਗ ਨੇ ਕਿਤਾਬ ਦੀ ਸ਼ਲਾਘਾ ਕੀਤੀ ਅਤੇ ਸਭ ਸਰੋਤਿਆਂ ਦਾ ਧੰਨਵਾਦ ਕੀਤਾ।ਮਹਿਮਾਨਾਂ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਰੋਤੇ ਹਾਜਰ ਸਨ ।

ਧੰਨਵਾਦ ਸਹਿਤ
ਦਵਿੰਦਰ ਕੌਰ ਢਿੱਲੋਂ (ਜਨ: ਸਕੱਤਰ)
ਸਾਹਿਤ ਵਿਗਿਆਨ ਕੇਂਦਰ

