ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ:-ਐਸ ਡੀ ਐਮ ਬਟਾਲਾ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ:-ਐਸ ਡੀ ਐਮ ਬਟਾਲਾ।
ਐਸ ਡੀ ਐਮ ਬਟਾਲਾ ਸ੍ਰ.ਬਲਵਿੰਦਰ ਸਿੰਘ

ਬਟਾਲਾ, 24 ਮਈ (ਅਮਰੀਕ/ਗੁੁੁਰੀ ਸੰਧੂ        ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਡਿਪਟੀ ਕਮਿਸਨਰ ਗੁਰਦਾਸਪੁਰ ਵਲੋਂ ਇਸ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵੱਲੋਂ ਜ਼ਿਲਾ ਗੁਰਦਾਸਪੁਰ ਵਿਚ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ।

ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਨਾਂ ਆਕਸੀਜਨ ਦੀ ਐਂਬੂਲੰਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 2000 ਰੁਪਏ ਹੋਵੇਗਾ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤੱਕ 250 ਰੁਪਏ ਪ੍ਰਤੀ ਟ੍ਰਿਪ ਅਤੇ 20 ਕਿਲੋਮੀਟਰ ਤੋਂ ਬਾਅਦ 11 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ।
ਆਕਸੀਜਨ ਦੀ ਸਹੂਲਤ ਵਾਲੀ ਐਬੂਲੰਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 2500 ਰੁਪਏ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 300 ਰੁਪਏ ਪ੍ਰਤੀ ਟ੍ਰਿਪ ਅਤੇ 20 ਕਿਲੋਮੀਟਰ ਤੋਂ ਬਾਅਦ 13 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ।

ਵੈਂਟੀਲੇਟਰ ਦੀ ਸਹੂਲਤ ਵਾਲੀ ਐਬੂਲੰਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 3000 ਰੁਪਏ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 400 ਰੁਪਏ ਪ੍ਰਤੀ ਟ੍ਰਿਪ ਅਤੇ 20 ਕਿਲੋਮੀਟਰ ਤੋਂ ਬਾਅਦ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ। ਇੰਤਜ਼ਾਰ ਚਾਰਜਿਜ਼ (ਅੱਧੇ ਘੰਟੇ ਬਾਅਦ), ਇੱਕ ਘੰਟੇ ਦਾ 100 ਰੁਪਏ ਜਾਂ ਪਾਰਟ ਦੇਅਰ ਆਫ।

ਐੱਸ.ਡੀ.ਐੱਮ. ਬਟਾਲਾ ਨੇ ਅੱਗੇ ਦੱਸਿਆ ਕਿ ਐਂਬੂਲੰਸ ਕਿਰਾਏ ’ਤੇ ਲੈਣ ਦੀਆਂ ਹੋਰ ਸ਼ਰਤਾਂ ਇਸ ਤਰਾਂ ਹੋਣਗੀਆਂ :

1. ਵਾਹਨ ਦਾ ਕਿਰਾਇਆ ਉਸਨੂੰ ਕਿਰਾਏ ਤੇ ਲੈਣ ਵਾਲੀ ਧਿਰ ਵਲੋਂ ਉਸ ਮਿਤੀ/ਸਥਾਨ ਤੋਂ ਲੈ ਕੇ ਐਬੂਲੰਸ ਛੱਡਣ ਵਾਲੀ ਮਿਤੀ/ਸਥਾਨ ਤੱਕ ਹੀ ਭੁਗਤਾਨ ਕੀਤਾ ਜਾਵੇਗਾ।
2.  ਡਰਾਈਵਰ/ਯੂਨੀਅਨ/ਕੰਪਨੀ ਮਰੀਜ਼ ਨੂੰ ਨਿਰਧਾਰਤ ਕੀਤੇ ਗਏ ਸਥਾਨ ਤੇ ਛੱਡਣ ਲਈ ਜ਼ਿੰਮੇਵਾਰ ਹੋਣਗੇ।
3. ਡਰਾਈਵਰ ਦੀਆਂ ਸੇਵਾਵਾਂ ਦਾ ਖਰਚਾ ਉਕਤ ਨਿਰਧਾਰਤ ਕਾਲਮ 3 ਵਿਚ ਦਰਸਾਏ ਰੇਟਾਂ ਵਿਚ ਸ਼ਾਮਲ ਹੈ।
4. ਪੈਟਰੋਲ/ਡੀਜ਼ਲ ਦਾ ਖਰਚਾ ਉਕਤ ਨਿਰਧਾਰਤ ਕਾਲਮ 4 ਵਿਚ ਦਰਸਾਏ ਰੇਟਾਂ ਅਨੁਸਾਰ ਮਿਲਣਯੋਗ ਹੇਵੇਗਾ।

Adv.

Advertisement
Simar Indusdries Batala

ਉਪਰੋਕਤ ਸ਼ਰਤਾਂ ਤੋਂ ਇਲਾਵਾ ਜੇਕਰ ਇਨਾਂ ਹੁਕਮਾਂ ਦੀ ਹੋਰ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਬੰਧੀ ਹੇਠ ਲਿਖੇ ਅਨੁਸਾਰ ਕਾਰਵਈ ਕੀਤੀ ਜਾਵੇਗੀ :

1. ਐਂਬੂਲੰਸ ਡਰਾਈਵਰ ਦਾ ਡਰਾਈਵਿੰਗ ਲਾਇਸੰਸ ਰੱਦ ਕੀਤਾ ਜਾਵੇਗਾ।
2. ਅਂੈਬੂਲੰਸ ਦਾ ਆਰ.ਸੀ (ਰਜਿਸ਼ਟਰੇਸਨ ਸਰਟੀਫਿਕੇਟ) ਰੱਦ ਕੀਤਾ ਜਾਵੇਗਾ।
3. ਵਹੀਕਲ/ ਐਬੂਲੰਸ ਇੰਪਾਊਂਡ (ਜ਼ਬਤ) ਕੀਤੀ ਜਾਵੇਗੀ।
4. ਪੈਨਲਟੀ/ਜੁਰਮਾਨਾ ਲਗਾਇਆ ਜਾਵੇਗਾ, ਜੋ ਘੱਟ ਤੋਂ ਘੱਟ 50,000 ਰੁਪਏ ਤੋਂ ਸ਼ੂਰੂ ਹੋਵੇਗਾ।

Adv.Advertisement

Leave a Reply

Your email address will not be published. Required fields are marked *