
ਰੇਡੀਓ Rang FM ਵੱਲੋਂ ਮਜ਼ਦੂਰ ਦਿਵਸ ਤੇ ਕਿਸਾਨੀ ਸੰਘਰਸ਼ ਤੇ ਨਾਰੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀਆਂ ਆਹਲਾ ਕਵਿੱਤਰੀਆਂ ਨੇ ਹਿੱਸਾ ਲਿਆ।
ਕਵੀ ਦਰਬਾਰ ਦਾ ਸੰਚਾਲਨ ਆਰ.ਜੇ ਮੁਨੱਜ਼ਾ ਇਰਸ਼ਾਦ ਤੇ ਕੁਲਵਿੰਦਰ ਕੌਰ ਨੰਗਲ ਜੀ ਦੁਆਰਾ ਕੀਤਾ ਗਿਆ। Rang FM ਦੁਆਰਾ ਪਹਿਲਾਂ ਵੀ ਏਦਾਂ ਦੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕਵੀ ਦਰਬਾਰ ਕਰਵਾਏ ਗਏ ਹਨ।ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਸੰਚਾਲਕ ਨਿਰਮਲ ਕੌਰ ਕੋਟਲਾ ਜੀ ਨੇ ਦੱਸਿਆ ਕਿ ਉਹ ਕਵੀ ਦਰਬਾਰ ਦੇ ਨਾਲ ਨਾਲ ਸਮਾਜ ਸੇਵਾ ਵੀ ਕਰ ਰਹੇ ਹਨ। Rang FM ਦੁਆਰਾ ਕਰਵਾਏ ਇਸ ਕਵੀ ਦਰਬਾਰ ਵਿੱਚ ਬਹੁਤ ਹੀ ਆਹਲਾ ਕਵਿੱਤਰੀਆਂ ਜਿਵੇਂ ਅਮਨਦੀਪ ਜੋਗਾ, ਪ੍ਰੀਤ ਰਿਆੜ, ਜਸਵਿੰਦਰ ਕੌਰ ਅੰਮ੍ਰਿਤਸਰ,ਮਨਦੀਪ ਭਦੌੜ, ਨਵਜੋਤ ਬਾਜਵਾ ਤੇ ਰਣਜੀਤ ਰਈਆ ਆਦਿ ਜੀ ਨੇ ਭਾਗ ਲਿਆ। ਸਭ ਦੀਆਂ ਕਵਿਤਾਵਾਂ ਬਹੁਤ ਹੀ ਭਾਵਪੂਰਤ ਤੇ ਸ਼ਲਾਘਾਯੋਗ ਸਨ। ਇਹ ਕਵੀ ਦਰਬਾਰ ਬਹੁਤ ਹੀ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ।
Adv.


