ਬਟਾਲਾ 19 ਅਪ੍ਰੈਲ ( ) ਫਾਇਰ ਬ੍ਰਿਗੇਡ, ਨਗਰ ਨਿਗਮ-ਬਟਾਲਾ ਵਲੋਂ ਤੇ ਸਿਵਲ ਡਿਫੈਂਸ ਬਟਾਲਾ ਦੇ ਸਹਿਯੋਗ ਨਾਲ 77 ਵਾਂ ਰਾਸ਼ਟਰੀ ਅੱਗ ਤੋਂ ਬਚਾਅ ਸਪਤਾਹ “ਅੱਗ ਤੋਂ ਸੁਰੱਖਿਆ ਉਪਕਰਨਾਂ ਦੀ ਦੇਖਭਾਲ, ਅੱਗ ਦੇ ਖਤਰਿਆਂ ਨੂੰੂ ਘੱਟ ਕਰਨ ਲਈ ਮਹੱਤਵਪੂਰਨ ਹੈ” ਜਾਗਰੂਕ ਕਰਨ ਹਿਤ ਇਕ ਫਾਇਰ ਟੈਂਡਰਾਂ ਤੇ ਮੋਟਰ-ਸਾਈਕਲਾਂ ਨਾਲ ਰੋਡ-ਸ਼ੋ ਕਢਿਆ ਗਿਆ ।
6ਵੇਂ ਦਿਨ ;ਤੇ ਇਹ ਰੋਡ-ਸ਼ੋ ਫਾਇਰ ਸਟੇਸ਼ਨ ਤੋ ਚਲ ਕੇ ਉਮਰਪੁਰਾ, ਅਚੱਲੀ ਗੇਟ, ਹਾਥੀ ਗੇਟ, ਭੰਡਾਰੀ ਗੇਟ ਤੋ ਹੁੰਦਾ ਨਹਿਰੂ ਗੇਟ, ਹੰਸਲੀ ਪੁਲ, ਚੌਂਕ ਜੱਸਾ ਸਿੰਘ ਹਾਲ ਤੋ ਚਲਦਾ ਜਲੰਧਰ ਰੋਡ, ਲੱਕੜ ਮੰਡੀ, ਮਸਜਿਦ ਵਾਲੀ ਗਲੀ, ਡੇਰਾ ਰੋਡ, ਮਾਨ ਨਗਰ, ਗਾਂਧੀ ਚੌਕ ਤੋ ਗੁਰਦਾਸਪੁਰ ਰੋਡ ਤੋ ਚਲਦਾ ਪੁਲਿਸ ਲਾਈਨ ਰੋਡ ਤੋ ਸਮਾਪਤੀ ਫਾਇਰ ਸਟੇਸ਼ਨ ਵਿਖੇ ਹੋਈ ।
ਇਸ ਰੋਡ ਸ਼ੋ ਦੀ ਅਗਵਾਈ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿੱਲੋ ਤੇ ਓੁਕਾਂਰ ਸਿੰਘ ਤੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕੀਤੀ । ਇਹਨਾਂ ਨਾਲ ਫਾਇਰਮੈਨ ਨੀਰਜ ਸ਼ਰਮਾਂ ਸਮੇਤ ਫਾਇਰਮੈਨਾਂ, ਡਰਾਈਵਰਾਂ ਤੇ ਟੀਮ ਸਿਵਲ ਡਿਫੈਂਸ ਨੇ ਹਿੱਸਾ ਲਿਆ । ਇਸ ਦੋਰਾਨ ਲੋਕਾਂ ਨੂੰ ਦਸਿਆ ਗਿਆ ਕਿ ਵੱਧ ਰਹੀ ਗਰਮੀ ਕਾਰਣ ਅੱਗ ਲੱਗਣ ਦੀਆਂ ਸੰਭਾਵਨਾ ਵੱਧ ਜਾਦੀਆਂ ਹਨ ।
ਆਪ ਸਭ ਨੂੰ ਅਪੀਲ ਤੇ ਚਿਤਾਵਨੀ ਹੈ ਕਿ ਆਪਣੀ ਦੁਕਾਨ, ਮਕਾਨ, ਫੈਕਟਰੀ, ਮਲਟੀ ਕੰਪਲੈਕਸ ਸ਼ੋ-ਰੂਮ, ਲੱਕੜ ਦੀਆਂ ਦੁਕਾਨਾਂ, ਰੰਗ ਵਾਲੀਆਂ ਦੁਕਾਨਾਂ, ਜਾਂ ਹੋਰ ਜਲਣਸ਼ੀਲ ਪਦਾਰਥ ਦੀਆਂ ਦੁਕਾਨਾਂ, ਗੋਦਾਮਾਂ ਨੂੰ ਅੱਗ ਤੋ ਸਰੱਖਿਅਤ ਬਣਾਉ । ਦਫ਼ਤਰ ਫਾਇਰ ਬ੍ਰਿਗੇਡ ਤੋ ਐਨ.ਓ.ਸੀ. ਲਉ । ਬਜ਼ਾਰਾਂ ਵਿਚ ਵਾਧੂ ਵਹੀਕਲ ਖੜੇ ਨਾ ਕਰੋ ਨਾ ਹੀ ਖੜੇ ਹੋਣ ਦਿਉ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਣ ਸਮੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਰਾਹ ਮਿਲ ਸਕੇ । ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅੱਗ ਤੋ ਬਚਾਅ ਕਰਨ ਵਾਲੇ ਉਪਕਰਣਾਂ ਦੀ ਸਮੇਂ ਸਮੇ ਨਿਰੀਖਣ ਕੀਤਾ ਜਾਵੇ ਤਾਂ ਜੋ ਘਟਨਾ ਵਾਪਰਣ ਮੌਕੇ ਜਾਨ ਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ ।
ਇਸ ਦੋਰਾਨ ਡੀ.ਐਸ.ਪੀ. ਗੁਰਦੀਪ ਸਿੰਘ ਸਵਾਮੀ ਨੇ ਮੁਹੱਲਾ ਪਰੇਮ ਨਗਰ-4 ਵਿਖੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅੱਗ ਅਜਿਹੀਆਂ ਆਫਤਾਂ ਪ੍ਰਤੀ ਜਾਗਰੂਕ ਹੋਣ ਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਮੌਕੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ ।
Adv.


