ਨਾਭਾ, (ਬਲਜਿੰਦਰ ਮਾਨ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾ ਦੀ ਅਗਵਾਈ ਹੇਠ ਪਿੰਡ ਦੀ ਸੱਥ ਵਿੱਚ ਕੁਲਾਰਾਂ ਵਿਖੇ ਹੋਈ। ਜਿਸ ਵਿੱਚ ਕਿਸਾਨਾ ਅਤੇ ਮਜ਼ਦੂਰਾਂ ਦੀ ਇਕਾਈ ਸਰਬਸੰਮਤੀ ਨਾਲ ਬਣਾਈ ਗਈ। ਇਸ ਮੌਕੇ ਕਿਸਾਨਾ ਦਾ ਵੱਡਾ ਇਕੱਠ ਹੋਇਆ। ਪਿੰਡ ਵੱਲੋਂ ਅਨੇਕਾਂ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਇਸ ਇਕਾਈ ਨੂੰ ਬਣਾਉਣ ਚ ਸਹਿਯੋਗ ਦਿੱਤਾ। ਇਸ ਇਕਾਈ ਵਿੱਚ ਪ੍ਰਧਾਨ ਰਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੋਧ ਸਿੰਘ, ਮੀਤ ਪ੍ਰਧਾਨ ਕੇਵਲ ਸਿੰਘ, ਜਰਨਲ ਸਕੱਤਰ ਰਣਧੀਰ ਸਿੰਘ, ਜਰਨਲ ਸਕੱਤਰ ਬੇਅੰਤ ਸਿੰਘ, ਪ੍ਰੈਸ ਸਕੱਤਰ ਭੁਪਿੰਦਰ ਸਿੰਘ, ਸੰਗਠਨ ਜਸਵੰਤ ਕੌਰ, ਸਲਾਹਕਾਰ ਸਕੱਤਰ ਗੁਰਮੇਲ ਸਿੰਘ, ਖਜਾਨਚੀ ਸੁਖਚੈਨ ਸਿੰਘ, ਅਤੇ ਹੋਰ 31 ਮੈਬਰਾਂ ਨੇ ਮੌਕੇ ਤੇ ਮੈਂਬਰ ਸ਼ਿਪ ਲਈ ਕਿਸਾਨ ਅਤੇ ਮਜ਼ਦੂਰ ਭਰਾਵਾਂ ਦੇ ਹੱਕਾਂ ਲਈ ਜਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਿਸਵਾਸ ਦਿਵਾਇਆ ਹੈ। ਇਸ ਮੌਕੇ ਕਿਸਾਨ ਆਗੂ ਹਰਮੇਲ ਸਿੰਘ ਸਕੋਹਾ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਕਕਰਾਲਾ, ਜਰਨਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ, ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।