ਰਾਸ਼ਟਰੀ-ਮਹਿਲਾ ਕਾਵਿ-ਮੰਚ ‘ਸੰਗਰੂਰ’ ਇਕਾਈ ਵੱਲੋਂ ਬਸੰਤ ਪੰਚਮੀ ਨੂੰ ਸਮਰਪਿਤ ਆੱਨ-ਲਾਈਨ ਕਵੀ ਦਰਬਾਰ 14.2.2021 ਦਿਨ ਐਤਵਾਰ ਨੂੰ ਕਰਵਾਇਆ ਗਿਆ।
ਗਗਨਦੀਪ ਧਾਲੀਵਾਲ -ਮਹਿਲਾ ਕਾਵਿ ਮੰਚ ਸੰਗਰੂਰ ਪੰਜਾਬ ਸਟੇਟ ਪ੍ਰਧਾਨ ਮੈਡਮ ਪੂਨਮ ਗੁਪਤਾ ਜੀ,
ਜਨਰਲ ਸਕੱਤਰ ਗਗਨਦੀਪ ਧਾਲੀਵਾਲ
ਉਪ-ਪ੍ਰਧਾਨ ‘ਗੁਲਾਫਸਾ ਬੇਗਮ’ਦੀ ਪ੍ਰਧਾਨਗੀ ਹੇਠ ਹੋਇਆ।ਇਸ ਵਿੱਚ ਮੰਚ-ਸੰਚਾਲਕ ਦੀ ਭੂਮਿਕਾ ‘ਗੁਲਾਫਸਾ ਬੇਗਮ’ ਵੱਲੋਂ ਨਿਭਾਈ ਗਈ। ਇਸ ਵਿੱਚ ਸ਼ਿਰਕਤ ਕਰਨ ਵਾਲੀਆਂ ਕਵਿੱਤਰੀਆਂ ਦੇ ਨਾਂ-ਡਾ.ਸਨੋਬਰ,ਰਿਤੂ ਰਾਣੀ, ਸੁਖਪ੍ਰੀਤ ਕੌਰ, ਮਨਪ੍ਰੀਤ ਕੌਰ ਉਗਰਾਹਾਂ, ਮੋਨਿਕਾ ਰਾਣੀ,ਅੰਜਨਾ ਮੈਨਨ, ਸਿਮਰਨਜੀਤ ਕੌਰ ਸਿਮਰ, ਕਮਲਗੀਤ ਸਰਹਿੰਦ, ਜਸਵਿੰਦਰ ਕੌਰ ਜੱਸੀ, ਪ੍ਰਿਆ ਗਰਗ, ਡਾ. ਰਵਿੰਦਰ ਭਾਟੀਆ ਸਨ। ਸਾਰੀਆਂ ਲੇਖਿਕਾਵਾਂ ਨੇ ਆਪੋ-ਆਪਣੇ ਅੰਦਾਜ਼ ਨਾਲ ਇਤਿਹਾਸਕ, ਸਮਾਜਿਕ, ਆਰਥਿਕ ਅਜੋਕੇ ਮਸਲਿਆਂ ਉੱਪਰ ਚਰਚਾ ਕੀਤੀ ਅਤੇ ਆਪਣੀਆਂ ਲਿਖਤਾਂ ਰਾਹੀਂ ਆਪਣੀ ਗੰਭੀਰ-ਚਿੰਤਕ-ਹੋਂਦ ਦਾ ਸਬੂਤ ਦਿੱਤਾ। ਇਹ ਮਹਿਲਾ ਕਾਵਿ ਮੰਚ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਸੀ। ਪ੍ਰੋਗਰਾਮ ਦੇ ਅੰਤ ਵਿੱਚ ਜਨਰਲ ਸਕੱਤਰ ਗਗਨਦੀਪ ਧਾਲੀਵਾਲ ਤੇ ਗੁਲਾਫਸਾ ਬੇਗਮ ਨੇ ਸਭ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਸੰਬੰਧੀ ਵਿਚਾਰ ਪੇਸ਼ ਕੀਤੇ |

