ਅੰਮ੍ਰਿਤਸਰ ਮਹਿਲਾ ਕਾਵਿ ਮੰਚ ਪੰਜਾਬ 10 ਫਰਵਰੀ ਨੂੰ ਬਸੰਤ ਰੁੱਤ ਨੂੰ ਸਮਰਪਿਤ ਜ਼ੂਮ ਐਪ ਰਾਹੀਂ ਆਨ- ਲਾਈਨ ਕਵੀ ਦਰਬਾਰ ਕਰਵਾਇਆ ਗਿਆ।

ਅੰਮ੍ਰਿਤਸਰ ਮਹਿਲਾ ਕਾਵਿ ਮੰਚ ਪੰਜਾਬ 10 ਫਰਵਰੀ ਨੂੰ ਬਸੰਤ ਰੁੱਤ ਨੂੰ ਸਮਰਪਿਤ ਜ਼ੂਮ ਐਪ ਰਾਹੀਂ ਆਨ- ਲਾਈਨ ਕਵੀ ਦਰਬਾਰ ਕਰਵਾਇਆ ਗਿਆ।

 

ਗਗਨਦੀਪ ਧਾਲੀਵਾਲ (ਬਰਨਾਲਾ )-ਅੰਮ੍ਰਿਤਸਰ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਵਲੋਂ 10 ਫਰਵਰੀ ਨੂੰ ਬਸੰਤ ਰੁੱਤ ਨੂੰ ਸਮਰਪਿਤ ਜ਼ੂਮ ਐਪ ਰਾਹੀਂ ਆਨ- ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਪ੍ਰਧਾਨ ਡਾ: ਪੂਨਮ ਗੁਪਤ ਜੀ ਦੀ ਅਗਵਾਈ ਹੇਠ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਜਨਰਲ ਸਕੱਤਰ ਗਗਨਦੀਪ ਧਾਲੀਵਾਲ ਜੀ

ਵੀ ਕਵੀ ਦਰਬਾਰ ਵਿੱਚ ਸ਼ਾਮਿਲ ਸਨ। ਅੰਮ੍ਰਿਤਸਰ ਜ਼ਿਲੇ ਦੇ ਪ੍ਰਧਾਨ ਜਸਵਿੰਦਰ ਕੌਰ ਜੀ ਦੁਆਰਾ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਗਈ।ਸਾਰੇ ਹੀ ਸਾਹਿਤਕਾਰਾਂ ਨੇ ਆਪਣੀਆ-ਆਪਣੀਆ ਰਚਨਾਵਾਂ ਪੇਸ਼ ਕੀਤੀਆਂ।ਇਸ ਕਵੀ ਦਰਬਾਰ ਵਿੱਚ ਸ਼ਾਮਿਲ ਸਾਹਿਤਕਾਰਾਂ ਦੇ ਨਾਮ -ਰਣਜੀਤ ਕੌਰ,ਜਨਰਲ ਸਕੱਤਰ,ਅੰਮ੍ਰਿਤਸਰ ਇਕਾਈ ਰਣਜੀਤ ਕੌਰ ਬਾਜਵਾ,
ਮਨਦੀਪ ਕੌਰ ਰਤਨ,ਨਵਜੋਤ ਕੌਰ ਬਾਜਵਾ,ਨਵਜੀਤ ਕੌਰ ,ਸਿਮਰਨਜੀਤ ਕੌਰ,ਅਮਨਦੀਪ ਕੌਰ ਸਿੱਧੂ ਮੁਕਤਸਰ ,ਰੰਜਨਾ ਸ਼ਰਮਾ,ਅੰਜਨਾ ਮੈਨਨ ਬਰਨਾਲਾ ਤੇ ਗੁਰਬਾਜ ਸਿੰਘ ਛੀਨਾ ਸ਼ਾਮਿਲ ਸਨ।

Leave a Reply

Your email address will not be published. Required fields are marked *