ਪੱਕੀਆਂ ਥਾਵਾਂ’ ਚੈਨਲ ਵੱਲੋਂ ਆੱਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ-

ਪੱਕੀਆਂ ਥਾਵਾਂ’ ਚੈਨਲ ਵੱਲੋਂ ਆੱਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ-

ਗਗਨਦੀਪ ਧਾਲੀਵਾਲ (ਬਰਨਾਲਾ)-ਮਿਤੀ 19 ਜਨਵਰੀ 2021 ਨੂੰ ਪੱਕੀਆਂ ਥਾਵਾਂ’ ਚੈਨਲ ਵੱਲੋਂ ਆੱਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ।ਇਸ ਵਿੱਚ ਮੰਚ-ਸੰਚਾਲਕ ਦੀ ਭੂਮਿਕਾ ‘ਨਦੀਮ ਅਫਜਲ ’ ਵੱਲੋਂ ਨਿਭਾਈ ਗਈ। ਇਸ ਕਵੀ ਦਰਬਾਰ ਵਿੱਚ ਲੇਖਿਕਾ ਕਿਰਨ ਪਾਹਵਾ,ਡਾਕਟਰ ਸਤਿੰਦਰਜੀਤ ਕੌਰ ਬੁੱਟਰ ,ਗਗਨਦੀਪ ਕੌਰ ਧਾਲੀਵਾਲ ,ਤੇ ਨਿਰਮਲਾ ਗਰਗ ਆਦਿ ਨੇ ਆਪੋ-ਆਪਣੇ ਅੰਦਾਜ਼ ਨਾਲ ਇਤਿਹਾਸਕ, ਸਮਾਜਿਕ, ਆਰਥਿਕ ਅਤੇ ਹੋਰ ਅਜੋਕੇ ਮਸਲਿਆਂ ਉੱਪਰ ਚਰਚਾ ਕੀਤੀ ਅਤੇ ਆਪਣੀਆਂ ਲਿਖਤਾਂ ਰਾਹੀਂ ਆਪਣੀ ਗੰਭੀਰ-ਚਿੰਤਕ-ਹੋਂਦ ਦਾ ਸਬੂਤ ਦਿੱਤਾ।ਇਸ ਚੈਨਲ ਤੇ ਪਹਿਲਾ ਬਹੁਤ ਸਾਰੇ ਸਾਹਿਤਕਾਰ ਆਪਣੀਆ ਰਚਨਾਵਾਂ ਤੇ ਵਿਚਾਰ ਸਾਝੇ ਕਰ ਚੁੱਕੇ ਹਨ।

ਨਦੀਮ ਜੀ ਦੁਆਰਾ ਨਵੀਆਂ ਉਭਰਦੀਆਂ ਕਲਮਾਂ ਨੂੰ ਸਾਰਿਆਂ ਦੇ ਰੁਬਰੂ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ।ਇਸ ਪ੍ਰੋਗਰਾਮ ਵਿੱਚ ਨਵੀਆਂ ਕਲਮਾਂ ਨੂੰ ਆਪਣੇ ਵਿਚਾਰ,ਰਚਨਾਵਾਂ ਪੂਰੇ ਦੇਸ਼ ਵਿੱਚ ਸਰੋਤਿਆਂ ਤੱਕ ਪਹੁੰਚਾਉਣ ਦਾ ਅਵਸਰ ਮਿਲਦਾ ਰਹਿੰਦਾ ਹੈ ।

Leave a Reply

Your email address will not be published. Required fields are marked *