ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦਾ ਸਾਲਾਨਾ ਸਮਾਗਮ,ਕਵੀ ਕਾਰਜਸ਼ਾਲਾ,ਕਵੀ ਦਰਬਾਰ ਤੇ ਸਨਮਾਨ ਸਮਾਰੋਹ 16 ਤੋਂ 18 ਅਕਤੂਬਰ ਤੱਕ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਕਰਾਇਆ ਜਾ ਰਿਹਾ ਹੈ
*ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗਿਆਨੀ ਮਲਕੀਤ ਸਿੰਘ ਜੀ ਹੈੱਡ ਗਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਸਾਲਾਨਾ ਸਮਾਗਮ ਵਿੱਚ ਦਰਸ਼ਨ ਦੇ ਰਹੇ ਹਨ**
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਪਿਛਲੇ 17 ਸਾਲਾਂ ਤੋਂ ਸਾਲਾਨਾ ਕਵੀ ਕਾਰਜਸ਼ਾਲਾ,ਕਵੀ ਦਰਬਾਰ ਅਤੇ ਕਵੀ ਦਰਬਾਰ ਕਰਵਾਏ ਜਾ ਰਹੇ ਹਨ। ਲਗਭਗ 500 ਉਭਰਦੇ ਅਤੇ ਸਥਾਪਤ ਕਵੀ/ਕਵਿਤਰੀਆਂ ਸਨਮਾਨਿਤ ਕੀਤੇ ਜਾ ਚੁੱਕੇ ਹਨ।
ਇਸ ਵਾਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ ਦੇ ਸੰਪੂਰਨ ਸਹਿਯੋਗ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਸ਼ੇਸ਼ ਸਹਿਯੋਗ ਨਾਲ 18ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 16 ਅਕਤੂਬਰ ਸਵੇਰ 9 ਵਜੇ ਤੋਂ 18 ਅਕਤੂਬਰ ਦੁਪਹਿਰ 12 ਵਜੇ ਤੱਕ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਵਿਦਵਾਨ ਸੱਜਣ ਪਹੁੰਚ ਕੇ ਗੁਰਮਤਿ ਕਾਵਿ ਪ੍ਰੰਪਰਾ, ਕਵਿਤਾ, ਗੀਤ,ਗਜ਼ਲ ਆਦਿ ਦੇ ਵੱਖ ਵੱਖ ਪੱਖਾਂ ਬਾਰੇ ਉਭਰਦੇ ਕਵੀਆਂ ਨੂੰ ਜਾਣੂ ਕਰਵਾਉਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗਿਆਨੀ ਮਲਕੀਤ ਸਿੰਘ ਜੀ ਹੈੱਡ ਗਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਦਰਸ਼ਨ ਦੇ ਰਹੇ ਹਨ। ਓਨਾਂ ਤੋ ਇਲਾਵਾ ਧਾਰਮਿਕ ਸ਼ਖਸ਼ੀਅਤਾਂ ਸਰਦਾਰ ਗੁਰਮੀਤ ਸਿੰਘ ਸਾਬਕਾ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ, ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਜਨਰਲ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਬੀਬੀ ਰਣਜੀਤ ਕੌਰ ਐਗਜ਼ੀਕਿਊਟਿਵ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ,ਸਰਦਾਰ ਜੋਗਾ ਸਿੰਘ ਮੀਤ ਪ੍ਰਧਾਨ,ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ, ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸਰਦਾਰ ਪਿਰਥੀ ਸਿੰਘ ਚੀਫ਼ ਆਰਗੇਨਾਈਜ਼ਰ,ਸਰਦਾਰ ਬਰਜਿੰਦਰ ਪਾਲ ਸਿੰਘ ਡਾਇਰੈਕਟਰ ਸਟੇਟਸ,ਸਰਦਾਰ ਹਰਮਹਿੰਦਰ ਸਿੰਘ ਚੀਫ਼ ਸਕੱਤਰ , ਪੰਜਾਬੀ ਸਾਹਿਤ ਅਕਾਡਮੀ ਵਲੋਂ ਡਾ ਸਰਬਜੀਤ ਸਿੰਘ ਪ੍ਰਧਾਨ, ਡਾ.ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਅਤੇ ਡਾ.ਗੁਰਚਰਨ ਕੌਰ ਕੋਚਰ ਮੀਤ ਪ੍ਰਧਾਨ, ਸਰਦਾਰ ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ, ਵੱਖ ਵੱਖ ਯੂਨੀਵਰਸਿਟੀਆਂ ਤੋਂ ਵਿਦਵਾਨ ਸੱਜਣ ਡਾ. ਗੁਰਪਾਲ ਸਿੰਘ ਚੇਅਰਮੈਨ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ.ਗੁਰਮੇਲ ਸਿੰਘ ਮੁੱਖੀ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ,ਡਾ. ਚਮਕੌਰ ਸਿੰਘ ਡਾਇਰੈਕਟਰ ਸਰਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿਖਇਜ਼ਮ, ਸਰਦਾਰ ਇੰਦਰਪਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ,ਲੁਧਿਆਣਾ, ਪੰਥ ਦੇ ਸਿਰਮੌਰ ਕਵੀ ਤੇ ਸੰਗੀਤਕਾਰ ਸਰਵ ਸ੍ਰੀ ਸਰਦਾਰ ਬਲਬੀਰ ਸਿੰਘ ਬੱਲ, ਪ੍ਰਧਾਨ ਸ਼੍ਰੋਮਣੀ ਪੰਥਕ ਕਵੀ ਸਭਾ,ਮਹਾਂਕਵੀ ਸਰਦਾਰ ਗੁਰਦਿਆਲ ਸਿੰਘ ਨਿਮਰ,ਸਿਰਮੌਰ ਕਵੀ ਕਰਮਜੀਤ ਸਿੰਘ ਨੂਰ,ਸਿਰਮੌਰ ਪੰਥਕ ਸੰਗੀਤਕਾਰ ਸਰਦਾਰ ਅਵਤਾਰ ਸਿੰਘ ਤਾਰੀ,ਵਿਸ਼ਵ ਪੰਜਾਬੀ ਕਵੀ ਸਭਾ ਕੈਨੇਡਾ ਭਾਰਤ ਦੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਪ੍ਰਸਿੱਧ ਸਮਾਜ ਸੇਵੀ ਇੰਜ ਬਲਬੀਰ ਸਿੰਘ ਪ੍ਰਧਾਨ ਰਾਮਗੜ੍ਹੀਆ ਫੈਡਰੇਸ਼ਨ ਹਰਿਆਣਾ,ਪ੍ਰਸਿੱਧ ਵਿਦਵਾਨ ਤੇ ਸਾਬਕਾ ਮੈਨੇਜਰ ਗੁਰਦੁਆਰਾ ਪਾਉਂਟਾ ਸਾਹਿਬ ਸਰਦਾਰ ਕੁਲਵੰਤ ਸਿੰਘ ਚੌਧਰੀ , ਡਾ.ਮਨਜੀਤ ਕੌਰ ਤੇ ਡਾ. ਜਗਦੀਪ ਕੌਰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਸਮਾਗਮ ਨੂੰ ਚਾਰ ਚੰਨ ਲਾ ਰਹੇ ਹਨ।
ਇਸ ਮੌਕੇ ਤੇ ਸ਼ਾਮਲ ਕਵੀਆਂ ਦਾ ਇਤਿਹਾਸਕ ਰੈਣ ਸਬਾਈ ਕਵੀ ਦਰਬਾਰ ਗੁਰ ਮਰਿਯਾਦਾ ਅਨੁਸਾਰ 17 ਅਕਤੂਬਰ ਰਾਤ 8 ਵਜੇ ਤੋਂ 18 ਅਕਤੂਬਰ ਅੰਮ੍ਰਿਤ ਵੇਲੇ 5 ਵਜੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਪਾਵਨ ਕਵੀ ਦਰਬਾਰ ਅਸਥਾਨ ਤੇ ਕਰਵਾਇਆ ਜਾਵੇਗਾ ਜਿਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਕਵੀ ਦਰਬਾਰ ਸਜਾਇਆ ਕਰਦੇ ਸਨ। ਇਸ ਮੌਕੇ ਤੇ ਮਹਾਂਕਵੀ ਸਰਦਾਰ ਗੁਰਦਿਆਲ ਸਿੰਘ ਨਿਮਰ ਦਾ ਮਹਾਕਾਵਿ ‘ਬੈਠਾ ਸੋਢੀ ਪਾਤਿਸਾਹੁ’ ਸਤਿਕਾਰ ਯੋਗ ਭੈਣ ਪ੍ਰਕਾਸ਼ ਕੌਰ ਪਾਸ਼ਾਂ ਜੀ ਦੀ ਪੁਸਤਕ ‘ਯਾਦਾਂ ਤੇ ਸੁਨੇਹੇ’ ਅਤੇ ਮੇਰੀ ਹੋਣਹਾਰ,ਸੁਘੜ ਸਿਆਣੀ ਤੇ ਆਗਿਆਕਾਰ ਸ਼ਗਿਰਦ ਜਸਵਿੰਦਰ ਕੌਰ ਜੱਸੀ ਦੀ ਪੁਸਤਕ ‘ਇਲਾਹੀ ਨੂਰ ‘ ਅਤੇ ਰਾਜਬੀਰ ਕੌਰ ਗਰੇਵਾਲ ਦੀ ਪੁਸਤਕ ‘ਲਿਖ ਨੀਂ ਕਲਮੇਂ ਮੇਰੀਏ ‘ ਰਿਲੀਜ ਕੀਤੀਆਂ ਜਾ ਰਹੀਆਂ ਹਨ। ਸਾਰੇ ਕਵੀ ਸਾਹਿਬਾਨ ਨੂੰ ਸਰਟੀਫਿਕੇਟ ਅਤੇ ਮੋਮੈਟੋਜ਼ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਵੱਡੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ,ਦਿੱਲੀ,ਰਾਜਸਥਾਨ,ਉਤਰਾਖੰਡ,ਉਤਰ ਪ੍ਰਦੇਸ਼,ਮਹਾਂਰਾਸ਼ਟਰ ਅਤੇ ਹੋਰ ਸਟੇਟਾਂ ਤੋਂ 100 ਤੋਂ ਵੱਧ ਸਤਿਕਾਰ ਯੋਗ ਕਵੀ/ਕਵਿਤਰੀਆਂ ਸ਼ਾਮਲ ਹੋ ਰਹੇ ਹਨ।
ਕਵੀ ਸਾਹਿਬਾਨ ਆਪੋ ਆਪਣੇ ਸਥਾਨਾਂ ਤੋਂ 15 ਅਕਤੂਬਰ ਨੂੰ ਪਾਉਂਟਾ ਸਾਹਿਬ ਲਈ ਰਵਾਨਾ ਹੋਣਗੇ। ਲੁਧਿਆਣਾ ਬੱਸ ਸਟੈਂਡ ਤੋਂ ਵੀ ਸਵੇਰੇ 10 ਵਜੇ ਪਾਉਂਟਾ ਸਾਹਿਬ ਲਈ ਬੱਸਾਂ ਰਵਾਨਾ ਹੋਣਗੀਆਂ। ਰਸਤੇ ਵਿੱਚ ਗੁਰਦੁਆਰਾ ਨਾਢਾ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਪਾਉਂਟਾ ਸਾਹਿਬ ਪਹੁੰਚਣਗੀਆਂ। ਪਾਉਂਟਾ ਸਾਹਿਬ ਵਿਖੇ ਰਿਹਾਇਸ਼,ਲੰਗਰ ਅਤੇ ਸੈਮੀਨਾਰ ਹਾਲ ਦੇ ਇੰਤਜਾਮ ਹੋ ਚੁੱਕੇ ਹਨ। ਸੋਸਾਇਟੀ ਦੀ ਸੇਵਾਦਾਰ ਅਤੇ ਨਿਸ਼ਕਾਮ ਸੇਵਿਕਾ ਅਮਨਦੀਪ ਕੌਰ ਪਾਉਂਟਾ ਸਾਹਿਬ ਅਤੇ ਸਰਦਾਰ ਜਗੀਰ ਸਿੰਘ ਸੀਨੀਅਰ ਮੈਨੇਜਰ, ਸਰਦਾਰ ਗੁਰਮੀਤ ਸਿੰਘ ਮੈਨੇਜਰ,ਗੁਰਮੀਤ ਕੌਰ ਅਤੇ ਹੋਰ ਮਿੱਤਰ ਪਿਆਰੇ ਸੇਵਾ ਲਈ ਡਟੇ ਹੋਏ ਹਨ। ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਇੰਚਾਰਜ ਆਈ ਟੀ ਵਿਭਾਗ,ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਸਮਾਗਮ ਦੀ ਰੂਪ ਰੇਖਾ ਅਨੁਸਾਰ ਸਾਰੇ ਪੋਸਟਰ,ਸਰਟੀਫਿਕੇਟ ਅਤੇ ਮੋਮੈਂਟੋਸ ਤਿਆਰ ਕਰ ਰਹੇ ਹਨ। ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਮੂਹ ਸੇਵਾਦਾਰ ਇਸ ਸਮਾਗਮ ਦੀ ਸਫਲਤਾ ਲਈ ਦਿਨ ਰਾਤ ਇਕ ਕਰ ਰਹੇ ਹਨ।
ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਪਤਵੰਤੇ ਸੱਜਣਾਂ ਅਤੇ ਕਵੀ ਸਾਹਿਬਾਨ ਦਾ ਪੋਸਟਰ ਮਿੱਤਰ ਪਿਆਰਿਆਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246






