ਪੰਚਾਇਤੀ ਚੋਣਾਂ 2024 ਦੇ ਮੱਦੇਨਜ਼ਰ ਕੋਈ ਵੀ ਅਧਿਕਾਰੀ/ਕਰਮਚਾਰੀ ਬਿਨ੍ਹਾ ਇਜਾਜਤ ਤੋਂ ਛੁੱਟੀ ਨਹੀਂ ਕਰੇਗਾ ਅਤੇ ਨਾਂ ਹੀ ਸਟੇਸ਼ਨ ਛੱਡੇਗਾ – ਐੱਸ.ਡੀ.ਐੱਮ ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ, ਬਟਾਲਾ
ਬਟਾਲਾ, 4 ਅਕਤੂਬਰ (IPT BUREAU )- ਸ਼੍ਰੀ ਵਿਕਰਮਜੀਤ ਸਿੰਘ, ਐੱਸ.ਡੀ.ਐੱਮ ਕਮ- ਚੋਣਕਾਰ ਰਜਿਸਟਰੇਸ਼ਨ ਅਫਸਰ ( ਪੰਚਾਇਤ ਚੋਣਾ) ਬਟਾਲਾ ਵੱਲੋਂ ਜਾਰੀ ਕੀਤੇ ਇੱਕ ਹੁਕਮ ਵਿੱਚ ਦੱਸਿਆ ਗਿਆ ਕਿ ਪੰਚਾਇਤੀ ਚੋਣਾਂ 2024 ਦੇ ਮੱਦੇ ਨਜਰ ਤਹਿਸੀਲ ਬਟਾਲਾ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਅਧਿਕਾਰੀ/ਕਰਮਚਾਰੀ ਪੰਚਾਇਤੀ ਚੋਣਾਂ 2024 ਦੀ ਚੋਣ ਪ੍ਰਕਿਰਿਆ ਖਤਮ ਹੋਣ ਤੱਕ ਇਜਾਜਤ ਤੋਂ ਬਿਨਾਂ ਛੁੱਟੀ ਨਹੀਂ ਕਰੇਗਾ ਅਤੇ ਨਾਂ ਹੀ ਬਿਨਾ ਇਜਾਜਤ ਸਟੇਸ਼ਨ ਛੱਡੇਗਾ । ਨਾ ਟਾਲਣਯੋਗ ਮੈਡੀਕਲ ਜਾਂ ਹੋਰ ਗੰਭੀਰ ਸਮੱਸਿਆ ਹੋਣ ਤੇ ਕੋਈ ਵੀ ਅਧਿਕਾਰੀ/ਕਰਮਚਾਰੀ ਛੁੱਟੀ ਮਨਜੂਰ ਕਰਵਾਕੇ ਛੁੱਟੀ ਤੇ ਜਾਵੇਗਾ।
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਚੋਣ ਪ੍ਰਕਿਰਿਆ ਖਤਮ ਹੋਣ ਤੱਕ ਆਪਣਾ ਫੋਨ ਹਰ ਹਾਲਤ ਵਿੱਚ ਚਾਲੂ ਰੱਖਿਆ ਜਾਵੇ। ਇਹ ਹੁਕਮ ਤੁਰੰਤ ਲਾਗੂ ਕੀਤੇ ਜਾਂਦੇ ਹਨ। ਅਣਗਹਿਲੀ ਦੀ ਸੂਰਤ ਵਿੱਚ ਚੋਣ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।