ਰਮਿੰਦਰ ਰੰਮੀ ਦੀ ਕਿਤਾਬ ਕਿਸਨੂੰ ਆਖਾਂ ਤੇ ਡਾ ਨਵਜੋਤ ਕੌਰ ਪ੍ਰੀਤਮ ਵੱਲੋਂ ਲਿਖਿਆ ਰੀਵਿਊ

( ਰਮਿੰਦਰ ਰੰਮੀ ਦੀ ਕਿਤਾਬ ਕਿਸਨੂੰ ਆਖਾਂ ਤੇ ਡਾ ਨਵਜੋਤ ਕੌਰ ਪ੍ਰੀਤਮ ਵੱਲੋਂ ਲਿਖਿਆ ਰੀਵਿਊ )

ਦੋਸਤੋ ਅੱਜ ਮੈਂ ਤੁਹਾਡੇ ਨਾਲ ਰਮਿੰਦਰ ਜੀ ਦੀ ਕਾਵਿ ਪੁਸਤਕ (ਕਿਸਨੂੰ ਆਖਾਂ) ਦੇ ਬਾਰੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਜਾ ਰਹੀ ਹਾਂ।

ਰਮਿੰਦਰ ਜੀ ਨੂੰ ਪ੍ਰਸਿੱਧੀ ਦੀ ਸਿੱਖਰ ਤੇ ਪਹੁੰਚਾਉਣ ਵਾਲੀਆਂ ਇਨ੍ਹਾਂ ਦੀਆਂ ਕਵਿਤਾਵਾਂ ਨੇ ਇਨ੍ਹਾਂ ਨੂੰ ਇੱਕ ਨਵਾਂ ਨਾਮ ਦਿੱਤਾ “ਰਮਿੰਦਰ ਰੰਮੀ” ਜੋ ਕਿ ਕਾਵਿ ਦੀ ਦੁਨੀਆਂ ਵਿੱਚ ਚਮਕ ਰਿਹਾ ਅਜਿਹਾ ਤਾਰਾ ਹੈ ਜੋ ਦਿਨ ਜਾਂ ਰਾਤ ਹਰ ਸਮੇਂ ਆਪਣੀ ਰੋਸ਼ਨੀ ਨਾਲ ਕਾਵਿ ਦੁਨੀਆਂ ਨੂੰ ਹੋਰ ਵੀ ਰੁਸ਼ਨਾ ਰਿਹਾ ਹੈ।

ਲਗਾਤਾਰ ਆਪ ਦੀਆਂ ਛਪ ਰਹੀਆਂ ਕਵਿਤਾਵਾਂ ਦੇਸ਼ ਵਿਦੇਸ਼ਾਂ ਦੇ ਪੇਪਰਾਂ ਤੇ ਮੈਗਜ਼ੀਨਾਂ ਵਿੱਚ ਆ ਰਹੀਆਂ ਹਨ ਪਰ ਆਪ ਦੀ ਸ਼ੁਰੂਆਤ ਆਪ ਦੀ ਪਹਿਲੀ ਕਵਿਤਾ “ਕਿਸਨੂੰ ਆਖਾਂ” ਤੋਂ ਹੋਈ।ਮੈਂ ਬਹੁਤ ਹੀ ਸਾਧਾਰਨ ਇੱਕ ਛੋਟੇ ਜਿਹੇ ਸ਼ਹਿਰ ਦੀ ਵਸਨੀਕ ਹਾਂ।ਮੇਰਾ ਕਿੱਤਾ ਅਧਿਆਪਿਕਾ ਦਾ ਹੈ ਪਰ ਮੇਰਾ ਰੁਝਾਣ ਕਵਿਤਾਵਾਂ ਪੜ੍ਹਨ ਤੇ ਲਿਖਨ ਵਿੱਚ ਹੈ।ਲਾਕ ਡਾਉਣ ਦੇ ਸਮੇਂ ਆਨ-ਲਾਈਨ ਕਵਿਤਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ।ਜੋ ਕਿ ਮੇਰੇ ਲਈ ਇੱਕ ਵਧੀਆ ਮੌਕਾ ਸੀ।ਪ੍ਰਸਿੱਧ ਨਾਮਵਰ ਕਵੀਆਂ ਨੂੰ ਸੁਣਨਾ ਉਨਾਂ ਬਾਰੇ ਹੋਰ ਜਾਣਕਾਰੀ ਮਿਲਣਾ ਇਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਰਮਿੰਦਰ ਰੰਮੀ ਜੀ ਦੇ ਦਰਸ਼ਨ ਇਕ ਆਨ-ਲਾਈਨ ਕਵਿਤਾ ਪ੍ਰੋਗਰਾਮ ਵਿੱਚ ਹੋਏ।

ਮੈਂ ਆਪ ਜੀ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਈ।ਆਪ ਦੀ ਉਸ ਦਿਨ ਪੜ੍ਹੀ ਕਵਿਤਾ ਨੂੰ ਜਦ ਸੁਣਿਆ ਮੇਰਾ ਦਿੱਲ ਉਸ ਦਿਨ ਹੀ ਪਸੀਜਿਆ ਗਿਆ।ਆਪ ਦੀ ਆਵਾਜ਼ ਵਿੱਚ ਉਹ ਦਰਦ ਦੇਖਿਆ ਜੋ ਕਿ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਵਰਗਾ ਹੀ ਜਾਪਿਆ।ਜੋ ਕਿ ਸਿਰਫ ਆਪਣੇ ਦਰਦ ਨੂੰ ਨਹੀਂ ਬਲਕਿ ਸਮੁੱਚੀ ਲੋਕਾਈ ਦੀਆਂ ਔਰਤਾਂ ਦੀ ਗੱਲ ਕਰਦੇ ਹਨ।ਜਦੋ ਮੈਂ ਆਪ ਜੀ ਨੂੰ ਆਪਦੀ ਲਿਖੀ ਕਿਤਾਬ “ਕਿਸਨੂੰ ਆਖਾਂ” ਭੇਜਣ ਦੀ ਕਿਰਪਾਲਤਾ ਕੀਤੀ ਤਾਂ ਆਪ ਨੇ ਝੱਟ ਹੀ ਸਵੀਕਾਰ ਕੀਤੀ ਅਤੇ ਇਕ ਹਫਤੇ ਵਿੱਚ ਮੈਨੂੰ ਉਹ ਕਿਤਾਬ ਮਿਲੀ ਜਿਸ ਦੀ ਮੈਨੂੰ ਉਡੀਕ ਸੀ।ਮੈਂ ਬਹੁਤ ਹੈਰਾਨ ਸੀ ਕਿ ਜੇ ਅਕਸਰ ਕਿਸੇ ਤੋਂ ਕਿਤਾਬ ਲਈ ਬੇਨਤੀ ਕੀਤੀ ਜਾਵੇ ਤਾਂ ਉਹ ਸ਼ਖਸ ਪੈਸਿਆਂ ਦੀ ਗੱਲ ਕਰਦਾ ਹੈ।ਪਰ ਆਪ ਜੀ ਦਾ ਇੰਨਾਂ ਦਿਆਵਾਨ ਹੋਣਾ , ਪੈਸਿਆਂ ਪ੍ਰਤੀ ਕੋਈ ਲਾਲਚ ਦਾ ਨਾ ਹੋਣਾ, ਸਾਦਗੀ ਦਾ ਇਹ ਹੁਣ ਮੈਨੂੰ ਹੋਰ ਵੀ ਪ੍ਰਭਾਵਿਤ ਕਰਦਾ ਹੈ।ਜਦ ਮੈਂ ਆਪ ਦੀ ਕਿਤਾਬ ਨੂੰ ਖੋਲਿਆ ਤਾਂ ਹਰ ਕਵਿਤਾ ਨੂੰ ਧਿਆਨ ਨਾਲ ਪੜਿਆ।ਆਪ ਦੀਆਂ ਲਿਖੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੋ ਔਰਤ ਨੂੰ ਕਮਜ਼ੋਰ ਸਮਝਦੇ ਹਨ ਉਨ੍ਹਾਂ ਨੂੰ ਆਪ ਨੇ ਵੰਗਾਰ ਕੇ ਆਖਿਆ ਹੈ ਕਿ:

1.ਸ਼ਰੀਫ ਤੇ ਖਾਮੋਸ਼ ਔਰਤ ਨੇ ਇਹ ਨਾ ਸਮਝਣਾ ਕਿ

ਉਹ ਚੁੱਪ ਹੀ ਰਹੇਗੀ ਉਹ ਸ਼ਾਂਤ ਸਾਗਰ ਦੀ ਤਰਾਂ ਕੰਕਰ ਮਾਰੋਗੇ ਤੇ ਨਾ ਜਾਣੇ ..

2.ਇਸੇ ਤਰਾਂ ਦੀ ਮਰਦ ਨੂੰ ਬਘਿਆੜ ਰੂਪ ਵਿੱਚ ਪੇਸ਼ ਕਰਕੇ ਔਰਤ ਉੱਤੇ ਕਰ ਰਹੇ ਜੁਲਮ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਆ ਰਿਹਾ ਹੈ ਜੇ ਇਹ ਇਨਸਾਨੀ ਬਘਿਆੜ ਔਰਤ ਦੀ ਜਿੰਦਗੀ ਵਿੱਚ ਨਾ ਹੁੰਦੇ ਜਿੰਦਗੀ ਹੁਸੀਨ ਤੇ ਖੁਸ਼ਹਾਲ ਹੁੰਦੀ….

ਆਪ ਦੀ ਕਵਿਤਾਵਾਂ ਵਿੱਚ ਬਿਰਹੋਂ ਨਜ਼ਰ ਆਇਆ।ਔਰਤਾਂ ਉੱਤੇ ਹੋ ਰਹੇ ਜੁਲਮ, ਉਸਦੇ ਇਕਲਾਪਨ, ਔਰਤਾਂ ਦੀਆਂ ਭਾਵਨਾਵਾਂ ਦਾ ਤਾਰ ਤਾਰ ਕਰਨਾ ਬਹੁਤ ਹੀ ਬਾ-ਕਮਾਲ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਆਪ ਦੀ ਲਿਖੀ ਕਿਤਾਬ (ਕਿਸਨੂੰ ਆਖਾਂ) ਨੂੰ ਖੂਬਸੂਰਤ (ਤਾਰਿਆਂ ਰੂਪੀ ਵਿਚਾਰਾਂ) ਨਾਲ ਸ਼ਿੰਗਾਰਿਆ ਗਿਆ ਹੈ।ਆਪ ਨੇ ਇੱਥੇ ਹੀ ਮੈਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਗਰੁੱਪ ਨਾਲ ਮੈਨੂੰ ਜੋੜਿਆ। ਕੁੱਝ ਰੁਝੇਵਿਆਂ ਕਾਰਨ ਮੈਂ ਇਸ ਕਿਤਾਬ ਲਈ ਆਪਣੇ ਵਿਚਾਰ ਸਹੀ ਸਮੇਂ ਤੇ ਨਾ ਲਿਖ ਸਕੀ, ਪਰ ਜਿਸ ਕੰਮ ਲਈ ਆਪਾਂ ਨੂੰ ਦਿਲ ਪ੍ਰੇਰਿਤ ਕਰਦਾ ਹੈ ਜਾਂ ਮੌੜਦਾ ਹੈ ਆਪ ਉਸ ਵੱਲ ਬਦੋ ਬਦੀ ਚਲੇ ਜਾਂਦੇ ਹੋ। ਅੰਤ ਮੈ ਆਪ ਜੀ ਦੀ ਅਤੇ ਆਪ ਦੀ ਰਚੀ ਪੁਸਤਕ (ਕਿਸਨੂੰ ਆਖਾਂ) ਦੇ ਬਾਰੇ ਬਿਨਾਂ ਲਿਖੇ ਨਾ ਰਹਿ ਸਕੀ।ਆਪ ਜੀ ਨੇ ਕਵਿਤਾਵਾਂ ਰਾਹੀ ਆਪਣੇ ਜਜ਼ਬਾਤਾਂ ਨੂੰ ਨਹੀਂ ਬਲਕਿ ਸਮੁੱਚੇ ਜਗਤ ਦੀਆਂ ਔਰਤਾਂ ਦੇ ਜਜ਼ਬਾਤਾਂ ਦੀ ਗੱਲ ਕੀਤੀ ਹੈ।ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।

Adv.

ਮੈਂ ਡਾ. ਨਵਜੋਤ ਕੌਰ ਪ੍ਰੀਤਮ ਬੜਾ ਮਾਨ ਮਹਿਸੂਸ ਕਰਦੀ ਹਾਂ ਕਿ ਮੈਂ ਵੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਮੈਂਬਰ ਹਾਂ ਜੋ ਕਿ ਆਪ ਜੀ ਦੀ ਹੀ ਦਿੱਤੀ ਦੇਣ ਹੈ।ਮੈਂ ਰੰਮੀ ਜੀ ਨੂੰ ਇਸ ਪੁਸਤਕ ਲਈ ਬਹੁਤ ਬਹੁਤ ਮੁਬਾਰਕਬਾਦ ਭੇਜਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਆਪ ਦੀ ਕਲਮ ਨੂੰ ਸੱਚ ਦੀ ਪਰਖ ਅਤੇ ਬੁਲੰਦਿਆਂ ਤੇ ਲੈ ਜਾਵੇ।

ਸ਼ੁਭ ਕਾਮਨਾਵਾਂ ਸਹਿਤ ਡਾ. ਨਵਜੋਤ ਕੌਰ (ਪ੍ਰੀਤਮ)

ਐਮ.ਏ (ਇਕਨਾਮਿਕਸ, ਪੰਜਾਬੀ, ਐਜੂਕੇਸ਼ਨ) ਬੀ.ਐਡ., ਐਮ.ਐਡ., ਡਿਪਲੋਮਾ ਅਗਵਾਈ ਅਤੇ ਸਲਾਹਾਕਾਰੀ, ਪੀ.ਐਚ.ਡੀ. (ਐਜੂਕੇਸ਼ਨ) ਸੁਨਾਮ ਊਧਮ ਸਿੰਘ ਵਾਲਾ ਜਿਲ੍ਹਾਂ ਸੰਗਰੂਰ, ਪਿਨ ਕੋਡ 148028 ਫੋਨ ਨੰਬਰ 6283121260

Leave a Reply

Your email address will not be published. Required fields are marked *