ਬਟਾਲਾ ਹਲਕੇ ਦੀ ਸਮੁੱਚੀ ਆਵਾਮ ਦੇ ਮੂੰਹ ਉੱਤੇ ਸ਼ੈਰੀ ਦੇ ਨਾਮ ਦਾ ਫਤੂਰ ਇਸ ਕਦਰ ਚੜ੍ਹਿਆ ਹੈ ਕਿ, ਲੱਗਦਾ ਹੈ ਕਿ ਬਟਾਲਾ ਵਿਚ ਝਾੜੂ ਸਭ ਦੀ ਸਫਾਈ ਕਰ ਦੇਵੇਗਾ।
ਬਟਾਲਾ, 13 ਫਰਵਰੀ (ਗੁਰਿੰਦਰ ਸੰਧੂ)- ਬਟਾਲਾ ’ਚ ਝਾੜੂ ਦਾ ਪੂਰਾ ਜ਼ੋਰ ਸੁਣਨ ਨੂੰ ਮਿਲਿਆ ਕਿਉਂਕਿ ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਚੁੱਕਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਚੋਣਾਂ ਦਾ ਨਤੀਜਾ ਸਾਹਮਣੇ ਨਜ਼ਰ ਆ ਜਾਵੇਗਾ। ਹਰ ਵਾਰ ਪੰਜਾਬ ਦੀ ਸੱਤਾ ਕਾਂਗਰਸ ਅਤੇ ਅਕਾਲੀ ਦਲ ਦੇ ਹੱਥ ਵਿਚ ਫੜਾਉਣ ਵਾਲੇ ਲੋਕਾਂ ਨੇ ਇਸ ਵਾਰ ਆਮ ਆਦਮੀ ਹੋਣ ਦਾ ਫੈਸਲਾ ਕਰ ਲਿਆ ਹੈ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਵਿਚ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਕੁਝ ਦਿਨ ਪਹਿਲਾਂ ਚੋਣ ਕਮੀਸ਼ਨ ਵਲੋਂ ਟੀ.ਵੀ. ਦੇ ਸਰਵੇ ਚਾਹੇ ਬੰਦ ਕਰਵਾ ਦਿੱਤੇ ਗਏ ਹਨ, ਪਰ ਜੱਗ ਜਾਹਿਰ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਮੁੱਚੀ ਆਵਾਮ ਝਾੜੂ ਦੇ ਹੱਕ ਵਿਚ ਫਤਵਾ ਦੇ ਕੇ ਪੂਰਨ ਤੌਰ ’ਤੇ ਸਰਕਾਰ ਬਣਾ ਦੇਵੇਗੀ।
ਇਸੇ ਤਰ੍ਹਾਂ ਜੇਕਰ ਗੱਲ ਬਟਾਲਾ ਵਿਧਾਨ ਸਭਾ ਹਲਕੇ ਦੀ ਕਰੀਏ ਤਾਂ ਇਥੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਭਾਰੀ ਬਹੁਮਤ ਨਾਲ ਜਿੱਤਦੇ ਨਜ਼ਰ ਆ ਰਹੇ ਹਨ। ਹਲਕੇ ਦੀ ਸਮੁੱਚੀ ਆਵਾਮ ਦੇ ਮੂੰਹ ਉੱਤੇ ਸ਼ੈਰੀ ਦੇ ਨਾਮ ਦਾ ਫਤੂਰ ਇਸ ਕਦਰ ਚੜ੍ਹਿਆ ਹੈ ਕਿ, ਲੱਗਦਾ ਹੈ ਕਿ ਬਟਾਲਾ ਵਿਚ ਝਾੜੂ ਸਭ ਦੀ ਸਫਾਈ ਕਰ ਦੇਵੇਗਾ।
Adv.
ਬਾਕੀ ਪਾਰਟੀਆਂ ਵਲੋਂ ਅੱਜ ਦਾ ਜਵਾਕ ਸਮਝੇ ਜਾਣ ਵਾਲੇ ਸ਼ੈਰੀ ਨੂੰ ਝੱਲਣਾ ਬਹੁਤਾ ਹੀ ਔਖਾ ਹੋ ਗਿਆ ਹੈ। ਇਥੇ ਕਹਿਣਾ ਬਣਦਾ ਹੈ ਕਿ ਅੱਜ ਦੀ ਭਗਵੰਤ ਮਾਨ ਦੀ ਫੇਰੀ ’ਚ ਸ਼ੈਰੀ ਦਾ ਵੇਖ ਕੇ ਇਕੱਠ ਸੇਖੜੀ ਦੇ ‘ਸੁੱਕੇ ਬੁੱਲ’ ਅਤੇ ਫਤਿਹ ਦਾ ਮੁਰਝਾਇਆ ‘ਫੁੱਲ’। ਬਟਾਲਾ ਦੀ ਆਵਾਮ ਦਾ ਠਾਠਾਂ ਮਾਰਦਾ ਇਕੱਠ ਇਹ ਕਹਿੰਦਾ ਹੋਇਆ ਸਮਾਪਤ ਹੋਇਆ ਕਿ ਸ਼ੈਰੀ ਦੀ ਬੱਲੇ-ਬੱਲੇ, ਫਤਿਹ, ਸੇਖੜੀ ਅਤੇ ਛੋਟੇਪੁਰ ਦੇ ਰਿਹਾ ਨਾ ਕੁਝ ਪੱਲੇ।