ਕਾਦੀਆਂ 1 ਜੁਲਾਈ (ਅਮਰੀਕ ਮਠਾਰੂ/ਗੁਰਪ੍ਰੀਤ ਸਿੰਘ ਮੱਲ੍ਹੀ ) ਇਕ ਵਿਆਹੁਤਾ ਵੱਲੋਂ ਉਸ ਦੇ ਪਤੀ ਵੱਲੋਂ ਆਪਣੇ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਉਂਦਿਆਂ ਅਤੇ ਉਸਦੇ ਦੋ ਬੱਚਿਆਂ ਨੂੰ ਛੱਡ ਜਾਣ ਤੋਂ ਬਾਅਦ ਲਗਪਗ ਤਿੰਨ ਮਹੀਨੇ ਬੀਤ ਜਾਣ ਤੇ ਉਸ ਦੀ ਅਤੇ ਅਸੀਂ ਬੱਚਿਆਂ ਦੀ ਕੋਈ ਵੀ ਸਾਰ ਨਾ ਲਏ ਜਾਣ ਤੇ ਅੱਜ ਪੀਡ਼ਤ ਪਤਨੀ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ।ਇਸ ਸੰਬੰਧੀ ਗੱਲਬਾਤ ਦੌਰਾਨ ਅੱਜ ਪੀਡ਼ਤ ਔਰਤ ਸਪਿੰਦਰ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਮੁਹੱਲਾ ਪ੍ਰੇਮ ਨਗਰ ਅਤੇ ਉਸਦੀ ਬਜ਼ੁਰਗ ਮਾਤਾ ਰਣਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਪਿੰਦਰ ਕੌਰ ਦਾ ਵਿਆਹ 9 ਦਸੰਬਰ ਨੂੰ ਪੂਰੇ ਧਾਰਮਿਕ ਰਿਵਾਜਾਂ ਮੁਤਾਬਕ ਕਿਰਪਾਲ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸੈਕਟਰ ਨੰ 2 ਜੇ ਟੀ ਬੀ ਨਗਰ ਬਾਈਪਾਸ ਸਨੀ ਰਾਮਾ ਜੰਮੂ ਯਾਮਾ ਸ਼ੋਅਰੂਮ ਜੰਮੂ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਹੀ ਉਸ ਦੇ ਦੋ ਬੱਚੇ ਪੈਦਾ ਹੋਏ ਜਿਸ ਵਿੱਚ ਇੱਕ ਉਸ ਦਾ ਪੁੱਤਰ ਅਤੇ ਇਕ ਬੇਟੀ ਹੈ।
Adv.
ਉਸ ਨੇ ਦੱਸਿਆ ਕਿ ਉਸਦਾ ਪਤੀ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਛੱਡ ਕੇ ਆਪਣੀ ਭਰਜਾਈ ਦੇ ਨਾਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਫ਼ਰਾਰ ਹੋ ਗਿਆ ਅਤੇ ਹੁਣ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ ।ਪੀਡ਼ਤ ਅੋਰਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਨਾਥਪੁਰ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜੀ ਪਹੁੰਚ ਰਹੇ ਹਨ ਤਾਂ ਤੁਰੰਤ ਉਨ੍ਹਾਂ ਨੇ ਆਪਣੀ ਇੱਕ ਲਿਖਤੀ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ।ਉੱਧਰ ਪੀਡ਼ਤ ਅੋਰਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਬਜ਼ੁਰਗ ਹਨ ਅਤੇ ਹੁਣ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਹਨ ਅਤੇ ਉਕਤ ਉਨ੍ਹਾਂ ਦੇ ਜਵਾਈ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਦੀ ਬੱਚੀ ਨੂੰ ਇਨਸਾਫ਼ ਦਿੱਤਾ ਜਾਵੇ।ਪੀਡ਼ਤ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ 7 ਅਪ੍ਰੈਲ 2021 ਨੂੰ ਸਿਵਲ ਲਾਈਨ ਥਾਣੇ ਵਿਖੇ ਸੂਚਨਾ ਦਿੱਤੀ ਹੋਈ ਹੈ।
Adv.
ਪੀਡ਼ਤ ਔਰਤ ਨੇ ਕਿਹਾ ਕਿ ਉਹ ਹੁਣ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਅਸਮਰੱਥ ਹੈ ਅਤੇ ਉਹ ਆਪਣੇ ਪੇਕੇ ਘਰ ਹੀ ਆਪਣੇ ਮਾਤਾ ਪਿਤਾ ਨਾਲ ਰਹਿ ਰਹੀ ਹੈ।ਪੀਡ਼ਤ ਔਰਤ ਨੇ ਕਿਹਾ ਕਿ ਉਸ ਨੂੰ ਬਣਦਾ ਹੱਕ ਦਿਵਾਇਆ ਜਾਵੇ ਉੱਥੇ ਉਸਦੇ ਬੱਚਿਆਂ ਦਾ ਹੱਕ ਵੀ ਉਨ੍ਹਾਂ ਨੂੰ ਦਿੱਤਾ ਜਾਵੇ ਅਤੇ ਉਸਦੇ ਪਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।ਉੱਧਰ ਦੂਜੇ ਪਾਸੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੀਡ਼ਤ ਅੋਰਤ ਨੂੰ ਕਿਹਾ ਕਿ ਤੁਸੀਂ ਆਪਣੀ ਲਿਖਤੀ ਸ਼ਿਕਾਇਤ ਦੇ ਦਿਓ ਅਤੇ ਇਸ ਦੀ ਸਾਰੀ ਛਾਣਬੀਣ ਕਰਦੇ ਹੋਏ ਉਕਤ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਤੁਹਾਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ।
Adv.

