ਘਰ ਆਜਾ ਸੋਹਣਿਆ ਵੇ,

ਘਰ ਆਜਾ ਸੋਹਣਿਆ ਵੇ,

 

ਘਰ ਆਜਾ ਸੋਹਣਿਆ ਵੇ,
ਸੋਹਣੀ ਨਾਰ ਬੁਲਾਵੇ ਤੇਰੀ
ਤੇਰੇ ਬਾਝੋਂ ਵੇ ਸਜਣਾ,
ਜਿੰਦੜੀ ਆਣ ਗ਼ਮਾਂ ਨੇ ਘੇਰੀ

ਜਦੋਂ ਗਹਿਣਾ ਕੋਈ ਪਾਵਾਂ
ਲੋਕੀ ਰਹਿਣ ਘੂਰਦੇ
ਕਦੇ ਆਓਣ ਨਾ ਦੁਬਾਰਾ
ਬੇੜੀਆਂ ਦੇ ਪੂਰ ਵੇ
ਮੈਂ ਤਰਲੇ ਪਾਵਾਂ ਵੇ
ਤੂੰ ਸੁਣ ਅਰਜੋਈ ਮੇਰੀ

ਜਦੋਂ ਸ਼ੀਸ਼ੇ ਵਲ ਤੱਕਾਂ
ਤੇਰਾ ਮੁੱਖ ਦਿਸਦਾ
ਤੇਰੇ ਪਿਆਰ ਦਾ ਨਸੂਰ
ਚੰਨਾ ਰਹੇ ਰਿਸਦਾ
ਕੀਹਨੂੰ ਦਿਲ ਦਾ ਹਾਲ ਸੁਣਾਵਾਂ
ਕੋਈ ਸਾਰ ਨਾ ਲੈਂਦਾ ਮੇਰੀ

ਤੇਰੇ ਆਉਣ ਦਾ ਮੈਨੂੰ
ਗੋਡੇ ਗੋਡੇ ਚਾਅ ਵੇ
ਪੁਛਾਂ ਵਣਜਾਰੇ ਕੋਲੋਂ
ਵੰਗਾਂ ਦਾ ਭਾਅ ਵੇ
ਸੱਤ ਰੰਗੀਆਂ ਵੰਗਾਂ ਨਾਲ
ਤੂੰ ਸਜਾਦੇ ਵੀਣੀ ਮੇਰੀ

ਜਦੋਂ ਵਿਹੜੇ ਪੈਰ ਪਾਵੇਂ
ਬਾਲਾਂ ਘਿਓ ਦੇ ਮੈਂ ਦੀਵੇ
“ਢਿੱਲੋਂ”ਕਰਦੀ ਦੁਆਵਾਂ
ਤੂੰ ਹਜ਼ਾਰ ਸਾਲ ਜੀਵੇਂ
ਮੇਰੇ ਦਿਲ ਦੇ ਮਹਿਰਮ ਤੂੰ
ਕਰ ਦੂਰ ਦੁਖਾਂ ਦੀ ਹਨੇਰੀ
ਘਰ ਆਜਾ ਸੋਹਣਿਆ ਵੇ
ਘਰ ਆਜਾ ਹੀਰਿਆਂ ਵੇ
ਸੋਹਣੀ ਨਾਰ ਬੁਲਾਵੇ ਤੇਰੀ.

Davinder Kaur Dhillon

Written by Davinder Kaur Dhillon

 

Leave a Reply

Your email address will not be published. Required fields are marked *