ਰਾਸ਼ਟਰੀ ਅੱਗ ਤੋ ਸੁਰੱਖਿਆ ਸਪਤਾਹ ਦੇ ਸਮਾਪਤੀ ਮੌਕੇ ਸਨਮਾਨ ਸਮਾਰੋਹ

ਰਾਸ਼ਟਰੀ ਅੱਗ ਤੋ ਸੁਰੱਖਿਆ ਸਪਤਾਹ ਦੇ ਸਮਾਪਤੀ ਮੌਕੇ ਸਨਮਾਨ ਸਮਾਰੋਹ

ਬਟਾਲਾ 21 ਅਪ੍ਰੈਲ ( ਅਮਰੀਕ ਮਠਾਰੂ) ਸਥਾਨਿਕ ਫਾਇਰ ਬ੍ਰਿਗੇਡ ਵਲੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ 77 ਵਾਂ ਰਾਸ਼ਟਰੀ ਅੱਗ ਤੋ ਸੁਰੱਖਿਆ 14 ਅਪ੍ਰੈਲ ਤੋ 20 ਅਪਰੈਲ ਤੱਕ ਸਪਤਾਹ ਮਨਾਇਆ ਗਿਆ । ਇਸੇ ਹੀ ਸਬੰਧ ‘ਚ 7ਵੇਂ ਦਿਨ “ਸਨਮਾਨ ਸਮਾਰੋਹ” ਕੰਪਲੈਕਸ, ਨਗਰ ਨਿਗਮ ਬਟਾਲਾ ਵਿਖੇ ਆਯੋਜਤ ਕੀਤਾ ਗਿਆ । ਜਿਸ ਵਿਚ ਮੁੱਖ ਮਹਿਮਾਨ ਸ: ਬਲਵਿੰਦਰ ਸਿੰਘ ਕਮਿਸ਼ਨਰ ਨਗਰ ਨਿਗਮ ਤੇ ਮਹਿਮਾਨ ਡਿਪਟੀ ਮੇਅਰ ਸ੍ਰੀਮਤੀ ਚੰਦਰਕਾਂਤਾ ਦੇ ਨਾਲ ਸੁਪਰਡੈਂਟ ਨਿਰਮਲ ਸਿੰਘ, ਮੁੱਖ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿੱਲੋ, ਫਾਇਰ ਅਫ਼ਸਰ ਓੁਕਾਂਰ ਸਿੰਘ, ਲੇਖਾਕਾਰ ਵਿਕਰਾਂਤ, ਪੋਸਟ ਵਾਰਡਨ ਹਰਬਖਸ਼ ਸਿੰੰਘ ਤੇ ਸੀਨੀ ਸਟੈਨੋ ਮੈਡਮ ਸਵਿਤਾ ਸ਼ਾਮਲ ਹੋਏ ।

Adv.

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਫਾਇਰ ਬ੍ਰਿਗੇਡ ਵਲੋ ਇਹ ਸਪਤਾਹ “ਅੱਗ ਤੋਂ ਸੁਰੱਖਿਆ ਉਪਕਰਨਾਂ ਦੀ ਦੇਖਭਾਲ, ਅੱਗ ਦੇ ਖਤਰਿਆਂ ਨੂੰੂ ਘੱਟ ਕਰਨ ਲਈ ਮਹੱਤਵਪੂਰਨ ਹੈ” ਵਜੋ ਮਨਾਇਆ ਗਿਆ । ਅੱਗ ਤੋ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਹਸਪਤਾਲਾ, ਫੈਕਟਰੀਆ, ਬੱਸ ਸਟੈਂਡ ਤੇ ਰੋਡ ਸ਼ੋ ਰਾਹੀ ਅੱਗ ਬੂਝਾਊ ਯੰਤਰਾਂ ਦੀ ਦੇਖ-ਭਾਲ ਸਬੰਧੀ ਜਾਗਰੂਕ ਤੇ ਡੈਮੋ ਡਰਿਲ ਕੀਤੇ ਤਾਂ ਜੋ ਕੋਈ ਵੀ ਵੱਡਾ ਹਾਦਸਾ ਨਾ ਵਾਪਰ ਸਕੇ ।

Adv.

ਇਸ ਤੋ ਅਗੇ ਸਾਹਰਣਾ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੋਰਾਨ ਬਟਾਲਾ ਸ਼ਹਿਰ ਦੇ ਆਸ-ਪਾਸ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆ ਉਸ ਵਿਚ ਫਾਇਰ ਬ੍ਰਿਗੇਡ ਦੇ ਜਵਾਨਾਂ ਦੇ ਨਾਲ ਸਹਿਯੋਗੀ ਸਿਵਲ ਡਿਫੈਂਸ ਦੇ ਵਲੰਟੀਅਰਜ਼ ਵਲੋ ਬਹੁਤ ਹੀ ਦਲੇਰੀ, ਮਿਹਨਤ ਅਤੇ ਸਮਝਦਾਰੀ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਗਿਆ । ਜਿਸ ਨਾਲ ਕਈ ਕੀਮਤੀ ਜਾਨਾਂ ਬੱਚ ਗਈਆਂ । ਆਖਰ ਵਿਚ ਸਟਾਫ ਨਗਰ ਨਿਗਮ ਤੇ ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਤੇ ਸਹਾਰਾ ਕਲੱਬ ਦੇ ਵਲੰਟੀਅਰਜ਼ ਨੂੰ ਵਧੀਆ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਨੀਰਜ ਸ਼ਰਮਾਂ, ਅਮਨਦੀਪ ਭੱਟੀ ਤੇ ਨਗਰ ਨਿਗਮ ਦਾ ਸਾਰਾ ਸਟਾਫ ਹਾਜ਼ਰ ਸੀ।

Adv.
ਇਸ ਤੋ ਪਹਿਲਾ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋ ਅਮੁੱਲ ਮਿਲਕ ਪਲਾਂਟ, ਫੋਕਲ ਪੁਆਇੰਟ ‘ਚ ਡੈਮੋ ਡਰਿਲ ਵੀ ਕੀਤੀ ਗਈ ਸੀ।

Leave a Reply

Your email address will not be published. Required fields are marked *