( ਉਡੀਕਾਂ )
ਹਾਏ ਵੇ
ਚੰਨਾਂ
ਨਿੱਤ ਕਰਾਂ ਉਡੀਕਾਂ
ਮੈਂ ਤੇਰੇ ਦੀਦਾਰ ਦੀਆਂ
ਤੈਨੂੰ ਦਿਲ ਵਿੱਚ ਬਿਠਾਇਆ
ਤੈਨੂੰ ਦਿਲ ਵਿੱਚ ਵਸਾਇਆ
ਚਿੱਤ ਤੇਰੇ ਨਾਲ ਲਾਇਆ
ਤੂੰ ਭੋਰਾ ਸਮਾਂ ਵੀ ਨਾ ਲਾਇਆ
ਮੈਨੂੰ ਦਿਲ ਵਿੱਚੋਂ ਭੁਲਾਇਆ
ਹਾਏ ਵੇ
ਚੰਨਾਂ
ਨਿੱਤ ਕਰਾਂ ਉਡੀਕਾਂ
ਮੈ ਤੇਰੇ ਦੀਦਾਰ ਦੀਆਂ
ਨਿਤ ਔਂਸੀਆਂ ਮੈ ਪਾਉਣੀ ਹਾਂ
ਛੁੱਪ ਛੁੱਪ ਕੇ ਹੰਝੂ ਪਈ ਵਹਾਉਂਦੀ ਹਾਂ
ਹਉਕੇ ਪਈ ਲੈਂਦੀ ਹਾਂ
ਹਰ ਸਾਹ ਵਿੱਚ ਜਪਦੀ ਹਾਂ
ਚੰਨਾਂ ਤੇਰਾ ਨਾਮ ਵੇ
ਹਾਏ ਵੇ
ਚੰਨਾਂ
ਨਿੱਤ ਕਰਾਂ ਉਡੀਕਾਂ
ਮੈਂ ਤੇਰੇ ਦੀਦਾਰ ਦੀਆਂ
ਭੁੱਖ , ਪਿਆਸ ਤੇ ਨੀਂਦਰ ਵੀ
ਉੱਡ ਗਈ ਹੈ ਹੁਣ
ਐਵੇਂ ਜੀਆ ਨਾ ਤਰਸਾ ਵੇ
ਇਕ ਵਾਰੀ ਵਾਪਸ ਮੁੜ ਆ ਵੇ
ਹਿੱਕ ਆਪਣੀ ਨਾਲ ਲਾ ਵੇ
ਰੱਜ ਰੱਜ ਗੱਲਾਂ ਕਰਾਂਗੇ ਫਿਰ ਤੋਂ
ਮਿਲ ਗਿੱਲੇ ਸ਼ਿਕਵੇ ਕਰਾਂਗੇ
ਤੂੰ ਆਪਣੀ ਕਹੀਂ ਮੈਂ
ਆਪਣੀ ਕਹਾਂਗੀ
ਫਿਰ ਪਿਆਰ ਗਲ਼ਵੱਕੜੀ ਪਾਵਾਂਗੇ
ਇਕ ਦੂਜੇ ਨਾਲ ਵਾਦਾ ਕਰਾਂਗੇ
ਹੁਣ ਕਦੀ ਨਹੀਂ ਵਿੱਛੜਾਂਗੇ
ਇਹ ਸਾਥ ਤਾਉਮਰ ਨਿਭਾਵਾਂਗੇ
ਮਿਲ ਗੀਤ ਪਿਆਰ ਦੇ ਗਾਵਾਂਗੇ
ਹਾਏ ਵੇ
ਚੰਨਾਂ
ਨਿੱਤ ਕਰਾਂ ਉਡੀਕਾਂ
ਮੈਂ ਤੇਰੇ ਦੀਦਾਰ ਦੀਆਂ
ਹਾਏ ਵੇ
ਚੰਨਾਂ
ਹਾਏ ਵੇ
( ਰਮਿੰਦਰ ਰਮੀ )
Adv.