ਸਰਕਾਰ ਕਰੋਨਾ ਬਹਾਨੇ ਕਿਸਾਨ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ- ਐਡਵੋਕੇਟ ਬੱਲੀ*

ਮਾਨਸਾ 16 /04/21  (ਗੁਰਜੰਟ ਸਿੰਘ ਬਾਜੇਵਾਲੀਆ) ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਦੀ ਖਾਤਰ ਕੇਂਦਰ ਦੀ ਮੋਦੀ ਸਰਕਾਰ ਕਰੋਨਾ ਦੀ ਆੜ ਲੈਕੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ, ਪਰ ਦੇਸ਼ ਦੇ ਕਿਸਾਨ ਅਤੇ ਅਾਮ ਲੋਕ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਪ੍ਰੈੱਸ ਦੇ ਨਾਮ ਇਕ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਦ ਦਾ ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਐਲਾਨਿਆਂ ਹੈ ਉਸ ਸਮੇਂ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ  ਹੋਈ ਹੈ ਅਤੇ ਸਰਕਾਰ ਪੂਰੀ ਤਰਾਂ ਘਬਰਾੲੀ ਹੋਈ ਹੈ। ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਲੋਕਾਂ ਦੇ ਵੈਕਸੀਨ ਲਗਾ ਰਹੀ ਹੈ ਅਤੇ ਦੂਸਰੇ ਪਾਸੇ ਕਰੋਨਾ ਦਾ ਹਊਆ ਖੜਾ ਕਰਕੇ ਲੋਕਾਂ ਵਿਚ ਦਹਿਸ਼ਤ ਫੈਲਾੲੀ ਜਾ ਰਹੀ ਹੈ, ਜਿਸ ਵਿਚ ਪੰਜਾਬ ਸਰਕਾਰ ਵੀ ਰਲੀ ਹੋਈ ਹੈ। ਜਿਸ ਦਿਨ ਦੀ ਵੈਕਸੀਨੇਸ਼ਨ ਸ਼ੁਰੂ ਕੀਤੀ ਹੈ ਉਸੇ ਦਿਨ ਤੋਂ ਕਰੋਨਾਂ ਕੇਸਾਂ ਦੀ ਵਧ ਰਹੀ ਗਿਣਤੀ ਦਾ ਰੌਲਾ ਪਾਇਆ ਜਾ ਰਿਹਾ ਹੈ। ੳੁਹਨਾਂ ਕਿਹਾ ਕਿ ਅੰਦੋਲਨ ਪ੍ਰਤੀ ਸਰਕਾਰ ਦੀ ਮਾੜੀ ਮਨਸ਼ਾ ਇਸ ਗੱਲ ਤੋਂ ਜ਼ਾਹਰ ਹੁੰਦੀ ਹੈ ਕਿ ਇਕ ਪਾਸੇ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੇ ਰਸਤੇ ਬੰਦ ਕੀਤੇ ਹੋਏ ਹਨ ਤੇ ਦੂਸਰੇ ਪਾਸੇ ਸੰਯੁਕਤ ਮੋਰਚੇ ਨੂੰ ਅਪ੍ਰਰੇਸ਼ਨ ਕਲੀਨ ਦੇ ਨਾਮ ਤੇ ਉਖਾੜਨ ਦੀਅਾਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਸਰਕਾਰ ਵੱਲੋਂ ਮੋਰਚੇ ਨੂੰ ਅਪ੍ਰੇਸ਼ਨ ਕਲੀਨ ਦੇ ਭੇਜੇ ਨੋਟਿਸ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਐਨੀ ਹੀ ਦੇਸ਼ ਵਾਸੀਆਂ ਦੀ ਚਿੰਤਾ ਕਰਦੀ ਹੈ ਅਤੇ ਕਰੋਨਾ ਬਿਮਾਰੀ ਅੈਨੀ ਹੀ ਭਿਅਾਨਕ ਹੈ ਤਾਂ ਸਰਕਾਰ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਕੇ ਕਿਸਾਨਾਂ ਦੀਅਾਂ ਮੰਗਾਂ ਮੰਨ ਕਿਉਂ ਨਹੀਂ ਲੈਦੀ ਅਤੇ ਪੰਜ ਮਹੀਨੇ ਤੋਂ ਅਾਪਣੇ ਘਰ ਬਾਰ, ਪਰਿਵਾਰ ਅਤੇ ਕਾਰੋਬਾਰ ਛੱਡਕੇ ਦਿੱਲੀ ਦੇ ਦਰਾਂ ਤੇ ਬੈਠੇ ਕਿਸਾਨਾਂ ਨੂੰ ਘਰ ਨਹੀਂ ਭੇਜਦੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਪ੍ਰੇਸ਼ਨ ਕਲੀਨ ਦੇ ਨਾਮ ਤੇ ਦਿੱਲੀ ਮੋਰਚੇ ‘ਚ ਬੈਠੇ ਲੋਕਾਂ ਨਾਲ ਕੋਈ ਜਬਰ ਦਸਤੀ ਕਰਨ ਦੀ ਕੋਸਿਸ਼ ਕੀਤੀ ਤਾਂ ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਆਪਣੇ ਕਿਸਾਨਾਂ ਅਤੇ ਲੋਕਾਂ ਦੇ ਪੱਖ ਵਿਚ ਦਿੱਲੀ ਕੂਚ ਕਰਨਗੇ।

ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਦੀ ਖਾਤਰ ਕੇਂਦਰ ਦੀ ਮੋਦੀ ਸਰਕਾਰ ਕਰੋਨਾ ਦੀ ਆੜ ਲੈਕੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ, ਪਰ ਦੇਸ਼ ਦੇ ਕਿਸਾਨ ਅਤੇ ਅਾਮ ਲੋਕ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

Adv.
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਪ੍ਰੈੱਸ ਦੇ ਨਾਮ ਇਕ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਦ ਦਾ ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਐਲਾਨਿਆਂ ਹੈ ਉਸ ਸਮੇਂ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ  ਹੋਈ ਹੈ ਅਤੇ ਸਰਕਾਰ ਪੂਰੀ ਤਰਾਂ ਘਬਰਾੲੀ ਹੋਈ ਹੈ। ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਲੋਕਾਂ ਦੇ ਵੈਕਸੀਨ ਲਗਾ ਰਹੀ ਹੈ ਅਤੇ ਦੂਸਰੇ ਪਾਸੇ ਕਰੋਨਾ ਦਾ ਹਊਆ ਖੜਾ ਕਰਕੇ ਲੋਕਾਂ ਵਿਚ ਦਹਿਸ਼ਤ ਫੈਲਾੲੀ ਜਾ ਰਹੀ ਹੈ, ਜਿਸ ਵਿਚ ਪੰਜਾਬ ਸਰਕਾਰ ਵੀ ਰਲੀ ਹੋਈ ਹੈ। ਜਿਸ ਦਿਨ ਦੀ ਵੈਕਸੀਨੇਸ਼ਨ ਸ਼ੁਰੂ ਕੀਤੀ ਹੈ ਉਸੇ ਦਿਨ ਤੋਂ ਕਰੋਨਾਂ ਕੇਸਾਂ ਦੀ ਵਧ ਰਹੀ ਗਿਣਤੀ ਦਾ ਰੌਲਾ ਪਾਇਆ ਜਾ ਰਿਹਾ ਹੈ। ੳੁਹਨਾਂ ਕਿਹਾ ਕਿ ਅੰਦੋਲਨ ਪ੍ਰਤੀ ਸਰਕਾਰ ਦੀ ਮਾੜੀ ਮਨਸ਼ਾ ਇਸ ਗੱਲ ਤੋਂ ਜ਼ਾਹਰ ਹੁੰਦੀ ਹੈ ਕਿ ਇਕ ਪਾਸੇ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੇ ਰਸਤੇ ਬੰਦ ਕੀਤੇ ਹੋਏ ਹਨ ਤੇ ਦੂਸਰੇ ਪਾਸੇ ਸੰਯੁਕਤ ਮੋਰਚੇ ਨੂੰ ਅਪ੍ਰਰੇਸ਼ਨ ਕਲੀਨ ਦੇ ਨਾਮ ਤੇ ਉਖਾੜਨ ਦੀਅਾਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਸਰਕਾਰ ਵੱਲੋਂ ਮੋਰਚੇ ਨੂੰ ਅਪ੍ਰੇਸ਼ਨ ਕਲੀਨ ਦੇ ਭੇਜੇ ਨੋਟਿਸ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਐਨੀ ਹੀ ਦੇਸ਼ ਵਾਸੀਆਂ ਦੀ ਚਿੰਤਾ ਕਰਦੀ ਹੈ ਅਤੇ ਕਰੋਨਾ ਬਿਮਾਰੀ ਅੈਨੀ ਹੀ ਭਿਅਾਨਕ ਹੈ ਤਾਂ ਸਰਕਾਰ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਕੇ ਕਿਸਾਨਾਂ ਦੀਅਾਂ ਮੰਗਾਂ ਮੰਨ ਕਿਉਂ ਨਹੀਂ ਲੈਦੀ ਅਤੇ ਪੰਜ ਮਹੀਨੇ ਤੋਂ ਅਾਪਣੇ ਘਰ ਬਾਰ, ਪਰਿਵਾਰ ਅਤੇ ਕਾਰੋਬਾਰ ਛੱਡਕੇ ਦਿੱਲੀ ਦੇ ਦਰਾਂ ਤੇ ਬੈਠੇ ਕਿਸਾਨਾਂ ਨੂੰ ਘਰ ਨਹੀਂ ਭੇਜਦੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਪ੍ਰੇਸ਼ਨ ਕਲੀਨ ਦੇ ਨਾਮ ਤੇ ਦਿੱਲੀ ਮੋਰਚੇ ‘ਚ ਬੈਠੇ ਲੋਕਾਂ ਨਾਲ ਕੋਈ ਜਬਰ ਦਸਤੀ ਕਰਨ ਦੀ ਕੋਸਿਸ਼ ਕੀਤੀ ਤਾਂ ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਆਪਣੇ ਕਿਸਾਨਾਂ ਅਤੇ ਲੋਕਾਂ ਦੇ ਪੱਖ ਵਿਚ ਦਿੱਲੀ ਕੂਚ ਕਰਨਗੇ।
Adv.

Leave a Reply

Your email address will not be published. Required fields are marked *