ਨਗਰ ਨਿਗਮ, ਬਟਾਲਾ ਦੇ ਨਵੇਂ ਚੁਣੇ ਕੌਂਸਲਰਾਂ ਨੂੰ ਸੰਹੁ ਚੁਕਾਉਣ ਅਤੇ ਉਨ੍ਹਾਂ ਵਿਚੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 19/04/21ਨੂੰ ਹੋਏਗੀ।:-ਡਿਪਟੀ ਕਮੀਸ਼ਨਰ
ਨਗਰ ਨਿਗਮ ਬਟਾਲਾ ਦੇ ਨਵੇਂ ਚੁਣੇ ਕੌਂਸਲਰਾਂ ਨੂੰ ਸੰਹੁ ਚੁਕਾਉਣ ਅਤੇ ਉਨ੍ਹਾਂ ਵਿਚੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਉਣ ਸਬੰਧੀ ਕਾਰਵਾਈ ਮਿਤੀ 19.4.2021 ਦਿਨ ਸੋਮਵਾਰ ਨੂੰ ਸਵੇਰੇ 11.00 ਵਜੇ ਨਗਰ ਨਿਗਮ, ਬਟਾਲਾ ਦੇ ਮੀਟਿੰਗ ਹਾਲ ਵਿਚ ਆਯੋਜਿਤ ਕੀਤੀ ਜਾਵੇਗੀ ਅਤੇ ਪੰਜਾਬ ਮਿਊਂਸਿਪਲ ਕਾਰਪੋਰੇਸ਼ਨ ਐਕਟ, 1976 ਵਿਚ ਦਰਜ ਅਲਗ ਅਲਗ ਸੈਕਸ਼ਨਾਂ ਅਤੇ ਰੂਲਾਂ ਮੁਤਾਬਕ ਮੇਅਰ ਦੇ ਇਲੈਕਸ਼ਨ ਦੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ, ਬਟਾਲਾ ਦੇ ਸਮੂੰਹ ਨਵੇਂ ਚੁਣੇ ਹੋਏ ਕੌਂਸਲਰਾਂ ਨੂੰ ਮਿਤੀ 19/04/21ਨੂੰ ਹਾਜ਼ਰ ਹੋਣ ਲਈ ਕਿਹਾ ਹੈ ਤਾਂ ਜੋ ਸੋੰੰਹ ਚੁਕਾਉਣ ਦੀ ਰਸਮ ਪੂਰੀ ਕੀਤੀ ਜਾ ਸਕੇ
ਇਸ ਤੋਂ ਇਲਾਵਾ ਪੰਜਾਬ ਵਿਚ ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੀਟਿੰਗ ਹਾਲ ਵਿਚ ਘੱਟ ਤੋਂ ਘੱਟ ਵਿਅਕਤੀਆਂ ਦੇ ਇਕੱਤਰ ਹੋਣ ਨੂੰ ਵੀ ਸੁਨਿਸ਼ਚਿਤ ਰੱਖਿਆ ਜਾਵੇ ਅਤੇ ਮਾਸਕ, ਸੈਨੀਟਾਈਜਰ ਅਤੇ ਸੋਸ਼ਲ ਡਿਸਟੈਸਿੰਗ ਦਾ ਖਾਸ ਧਿਆਨ ਰੱਖਿਆ ਜਾਵੇ।