ਸਨਮਾਨ ਸਮਾਰੋਹ ਲਈ ਭਾਰੀ ਉਤਸ਼ਾਹ 28 ਫਰਵਰੀ 2021, ਐਤਵਾਰ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਸਨਮਾਨ ਸਮਾਗਮ ਲਈ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਹੈ
ਓਂਟਾਰੀਓ ਫਰੈਂਡਜ਼ ਕਲੱਬ ਦੇ ਪ੍ਰਧਾਨ ਸ ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਦੀ ਭਾਰਤੀ ਟੀਮ ਦੇ ਸਕੱਤਰ ਦੀਪ ਰੱਤੀ ਜੀ ਆਪਣੀ ਸਾਰੀ ਟੀਮ ਲੈ ਕੇ ਸਨਮਾਨ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ I ਮੈਂਬਰਾਂ ਨੇ ਆਪੋ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ I ਇਹ ਸਮਾਗਮ ਯਾਦਗਾਰੀ ਹੋਵੇਗਾ I ਸਤਿੰਦਰ ਕੌਰ ਕਾਹਲੋਂ ਨੇ ਕਿਹਾ ਕਿ ਜਗਤ ਪੰਜਾਬੀ ਸਭਾ ਨੇ ਦੁਨੀਆਂ ਦੇ ਸਿਰਮੌਰ ਪੰਜਾਬੀ ਸੂਚੀ ਜਾਰੀ ਕਰ ਕੇ ਇਤਿਹਾਸ ਰਚਿਆ ਹੈ I ਇਸ ਸੂਚੀ ਵਿੱਚ ਮੌਜੂਦਾ ਪੰਜਾਬੀਅਤ ਲਈ ਕੰਮ ਕਰਨ ਵਾਲੀਆਂ ਸਰਗਰਮ ਸ਼ਖ਼ਸੀਅਤਾਂ ਨੂੰ ਲਿਆ ਗਿਆ ਹੈ I ਇਸ ਨਾਲ ਵਧੀਆ ਕੰਮ ਕਰਨ ਵਾਲਿਆਂ ਨੂੰ ਹੌਸਲਾ ਮਿਲੇਗਾ, ਜਿਸ ਨਾਲ ਉਹ ਵੀ ਅੱਗੇ ਤੋਂ ਵਧੀਆ ਕੰਮ ਕਰਨਗੇ ਤੇ ਹੋਰ ਲੋਕ ਵੀ ਉਨ੍ਹਾਂ ਨੂੰ ਦੇਖ ਕੇ ਪ੍ਰੇਰਤ ਹੋਣਗੇ ਤੇ ਵਧੀਆ ਕੰਮ ਕਰਨਗੇ I ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਉਨ੍ਹਾਂ ਤੇ ਮਾਣ ਕਰਨਗੀਆਂ I ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਦੁਨੀਆਂ ਤੇ ਸੱਚੀ ਲੋਕ ਸੇਵਾ ਕਰਨ ਵਿਚ ਨਿਵੇਕਲਾ ਸਥਾਨ ਹੈ I ਅਜਿਹੀਆਂ ਰੂਹਾਂ ਨੂੰ ਰੱਬ ਆਪਣਾ ਆਸ਼ੀਰਵਾਦ ਦੇ ਕੇ ਲੋਕ ਸੇਵਾ ਲਈ ਭੇਜਦਾ ਹੈ I
ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਹਰਬੰਸ ਸਿੰਘ ਚੱਠਾ, ਯੂ. ਕੇ. ਜੋ ” ਦੁਨੀਆਂ ਦੇ ਨੰਬਰ ਇਕ ਦੇ ਕਬੱਡੀ ਖਿਡਾਰੀ” ਰਹੇ ਹਨ ਪਹੁੰਚਣਗੇ । ਸ. ਨਛੱਤਰ ਸਿੰਘ ਮਾਨ ਵਾਈਸ ਪ੍ਰਧਾਨ ਵਰਲਡ ਪੰਜਾਬੀ ਕਾਨਫ਼ਰੰਸ ਕੈਨੇਡਾ , ਸਰਦਾਰ ਪ੍ਰਭ ਦਿਆਲ ਸਿੰਘ ਖੰਨਾ ਕੈਨੇਡਾ ਤੋਂ ਪਹੁੰਚ ਰਹੇ ਹਨ l ਸ. ਰਜਿੰਦਰ ਸਿੰਘ ਓਲੰਪੀਅਨ ਹਾਕੀ ਅਤੇ ਸ. ਕੁਲਵੰਤ ਸਿੰਘ ਆਈ.ਏ.ਐਸ. ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਇਮਤਿਹਾਨ ਦੇ ਕੇ ਏਡੀ ਵੱਡੀ ਪਦਵੀ ਪ੍ਰਾਪਤ ਕੀਤੀ ਤੇ ਮਾਂ ਬੋਲੀ ਦਾ ਮਾਣ ਵਧਾਇਆ l ਪੰਜਾਬੀ ਉਨ੍ਹਾਂ ਉੱਪਰ ਸਦਾ ਮਾਣ ਮਹਿਸੂਸ ਕਰਨਗੇ l ਸ. ਕੁਲਵੰਤ ਸਿੰਘ ਵੀ ਇਸ ਸਮਾਗਮ ਦਾ ਮਾਣ ਵਧਾਉਣਗੇ ਉਮੀਦ ਹੈ ਕਿ ਇਹ ਸਮਾਗਮ ਯਾਦਗਾਰੀ ਬਣੇਂਗਾ , ਇਹ ਸਾਰੀ ਜਾਣਕਾਰੀ ਚੇਅਰਮੈਨ ਸ: ਅਜੈਬ ਸਿੰਘ ਚੱਠਾ ਜੀ ਨੇ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਵੂਮੈਨ ਵਿੰਗ ਓ ਐਫ ਸੀ
ਮੀਡੀਆ ਡਾਇਰੈਕਟਰ ਓ ਐਫ ਸੀ ।