ਰਾਸ਼ਟਰੀ-ਮਹਿਲਾ ਕਾਵਿ-ਮੰਚ ‘ਬਰਨਾਲਾ’ਇਕਾਈ ਵੱਲੋਂ ਬਸੰਤ ਪੰਚਮੀ ਨੂੰ ਸਮਰਪਿਤ ਆੱਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ।
ਗਗਨਦੀਪ ਧਾਲੀਵਾਲ (17 ਫਰਵਰੀ )ਬਰਨਾਲਾ-ਮਹਿਲਾ ਕਾਵਿ ਮੰਚ ਇਕਾਈ ਪੰਜਾਬ ਦੇ ਪ੍ਰਧਾਨ ਡਾ. ਪੂਨਮ ਗੁਪਤਾ ਜੀ,
ਜਨਰਲ ਸਕੱਤਰ ਗਗਨਦੀਪ ਧਾਲੀਵਾਲ
ਜਿਲਾ ਉਪ-ਪ੍ਰਧਾਨ ‘ਮਮਤਾ ਸੇਤੀਆ’ਦੀ ਪ੍ਰਧਾਨਗੀ ਹੇਠ ਹੋਇਆ।ਇਸ ਕਵੀ ਦਰਬਾਰ ਵਿੱਚ ਮੰਚ-ਸੰਚਾਲਕ ਦੀ ਭੂਮਿਕਾ ‘ਮੈਡਮ ਅੰਜਨਾ ਮੈਨਨ’ ਵੱਲੋਂ ਨਿਭਾਈ ਗਈ। ਇਸ ਵਿੱਚ ਸ਼ਿਰਕਤ ਕਰਨ ਵਾਲੀਆਂ ਕਵਿੱਤਰੀਆਂ ਦੇ ਨਾਂ-ਜਿਲਾ ਜਨਰਲ ਸਕੱਤਰ ਅਮਨਦੀਪ ਕੌਰ,ਪ੍ਰਭ ਲਿਖਾਰੀ,ਅਮਨਦੀਪ ਕੌਰ ਜੋਗਾ,ਦਵਿੰਦਰ ਦੀਪ,ਡਾ.ਸਤਿੰਦਰਜੀਤ ਕੌਰ
,ਅਮਨਦੀਪ ਸਿੱਧੂ,ਸੁਖਪਾਲ ਕੌਰ ਬਾਠ, ਹਰਮਨਦੀਪ ਕੌਰ, ਮਨਜਿੰਦਰ ਕੌਰ ਕੰਗ , ਸੁਖਪਿੰਦਰ ਕੌਰ,ਖੁਸਪ੍ਰੀਤ ਕੌਰ ਚਹਿਲ,ਤਰਵਿੰਦਰ ਕੌਰ ਝੰਡੋਕ, ਜਗਜੀਤ ਕੌਰ ਢਿੱਲਵਾ ਆਦਿ ਸਨ। ਸਾਰੀਆਂ ਲੇਖਿਕਾਵਾਂ ਨੇ ਆਪੋ-ਆਪਣੇ ਅੰਦਾਜ਼ ਨਾਲ ਇਤਿਹਾਸਕ, ਸਮਾਜਿਕ, ਆਰਥਿਕ ਅਜੋਕੇ ਮਸਲਿਆਂ ਉੱਪਰ ਚਰਚਾ ਕੀਤੀ ਅਤੇ ਆਪਣੀਆਂ ਲਿਖਤਾਂ ਰਾਹੀਂ ਆਪਣੀ ਗੰਭੀਰ-ਚਿੰਤਕ-ਹੋਂਦ ਦਾ ਸਬੂਤ ਦਿੱਤਾ। ਇਹ ਮਹਿਲਾ ਕਾਵਿ ਮੰਚ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਸੀ। ਪ੍ਰੋਗਰਾਮ ਦੇ ਅੰਤ ਵਿੱਚ ਜਨਰਲ ਸਕੱਤਰ ਗਗਨਦੀਪ ਧਾਲੀਵਾਲ ਤੇ ਮਮਤਾ ਸੇਤੀਆ ਤੇ ਮੈਡਮ ਅੰਜਨਾ ਜੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਸੰਬੰਧੀ ਵਿਚਾਰ ਪੇਸ਼ ਕੀਤੇ |
Adv.