
ਔਰਤ ਦਾ ਰੁਤਬਾ ਰੱਬ ਦੇ ਸਮਾਨ,ਫਿਰ ਵੀ ਇਸਦੀ ਇੱਜ਼ਤ ਹੁੰਦੀ ਤਾਰ ਤਾਰ,ਚਰਣਾ ਵਿੱਚ ਜੱਨਤ ਹੈ ਔਰਤ ਦੇ,ਫਿਰ ਵੀ ਪੈਰ ਦੀ ਜੁੱਤੀ ਦੇ ਸਮਾਨ,ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਔਰਤ,ਦੇਖੀ ਜ਼ਲੀਲ ਹੁੰਦੀ ਘਰ ਬਾਹਰ,ਦੱਸਦੇ ਨੇ ਘਰ ਦੀ ਲੱਛਮੀ ਹੁੰਦੀ ਏ ਔਰਤ,ਫਿਰ ਵੀ ਦਿੰਦੇ ਦਾਜ ਲਈ ਬਲੀ ਚਾੜ, ਪਰੇਮ ਦਾ ਸਾਗਰ ਅਪਾਰ ਹੈ ਔਰਤ,ਪਰ ਹਰ ਵਕਤ ਹੁੰਦਾ ਇਸਦਾ ਤਿਰਸਕਾਰ,ਔਰਤ ਹੈ ਦੇਵੀ ਦਾ ਦੂਜਾ ਰੂਪ,ਹਰ ਕੂਚੇ ਫਿਰ ਵੀ ਹੁੰਦਾ ਬਲਾਤਕਾਰ,ਇਤਿਹਾਸ ਦਰਸ਼ਾਉਂਦਾ ਔਰਤ ਦੀ ਕੁਰਬਾਨੀਆਂ,ਪਰ ਫਿਰ ਵੀ ਹੁੰਦੀ ਤਸ਼ੱਦਦ ਦਾ ਸ਼ਿਕਾਰ, ਸੁਣਿਆ ਰੱਬ ਦੀ ਕਲਾ ਦਾ ਨਮੂਨਾ ਹੈ ਔਰਤ,ਉਸ ਕਲਾ ਦੀ ਆਜ਼ਾਦੀ ਤੇ ਹੁੰਦਾ ਏ ਵਿਚਾਰ,ਹਰ ਰਿਸ਼ਤੇ ਦਾ ਆਧਾਰ ਹੈ ਔਰਤ,ਪਰ ਕਦੇ ਨਹੀਂ ਮਿਲਦਾ ਬਰਾਬਰੀ ਦਾ ਅਧਿਕਾਰ,ਅੱਜ ਵੀ ਹੁੰਦਾ ਔਰਤ ਤੇ ਅੱਤਿਆਚਾਰ,ਨਹੀਂ ਮਿਲਦਾ ਔਰਤ ਨੂੰ ਸਤਿਕਾਰ,ਕੀ ਜਲੀਲ ਕਰਣਾ ਔਰਤ ਨੂੰ ਜਰੂਰੀ ਹੈ,ਨੀਵਾਂ ਦਿਖਾਉਣਾ ਔਰਤ ਨੂੰ ਜਰੂਰੀ ਹੈ,ਕਿਉਂ ਲੜਣਾ ਪੈਂਦਾ ਹੈ ਹਮੇਸ਼ਾ ਆਪਣੇ ਹੱਕ ਲਈ ਔਰਤ ਨੂੰ,ਕਿਉਂ ਜਰਣੇ ਪੈਂਦੇ ਨੇ ਤਸੀਹੇ ਔਰਤ ਨੂੰ,ਕਿਉਂ ਔਰਤ ਨੂੰ ਸਿਰਫ ਇੱਕ ਜਿਸਮ ਸਮਝਿਆ ਜਾਂਦਾ ਹੈ,ਕਿਉਂ ਨਹੀਂ ਉਸਦੀ ਰੂਹ ਨੂੰ ਸਮਝਿਆ ਜਾਂਦਾ,ਔਰਤ ਹੀ ਕਿਉਂ ਨਿਸ਼ਾਨਾ ਬਣਦੀ ਹੈ ਵਹਿਸ਼ਤ ਦਾ,ਔਰਤ ਹੋਣਾ ਇੱਕ ਗੁਨਾਹ ਕਿਉਂ ਹੈ,ਔਰਤ ਦੀ ਹਰ ਚੀਖ ਇੱਕ ਰਿਵਾਜ਼ ਕਿਉਂ ਹੈ, ਔਰਤ ਸਿਰਫ ਇੱਕ ਕਿਰਦਾਰ ਕਿਉਂ ਹੈ,ਬੇਟੀ, ਭੈਣ, ਪਤਨੀ, ਨੂੰਹ, ਮਾਂ, ਸੱਸ ਸਭ ਲਾਚਾਰ ਕਿਉਂ ਨੇ,ਆਪਣੀ ਅਹਿਮਯਤ ਲਈ ਪਰਵਾਜ਼ ਕਿਉਂ ਨੇ,ਮਰਦ ਨੂੰ ਜਨਮ ਦੇਣ ਵਾਲੀ ਔਰਤ, ਤੇ ਔਰਤ ਨੂੰ ਬਾਜ਼ਾਰ ਦੇਣ ਵਾਲਾ ਮਰਦ,ਜਦੋਂ ਜੀ ਕੀਤਾ ਔਰਤ ਨੂੰ ਦੁਤਕਾਰ ਦਿੱਤਾ,ਜਦੋਂ ਜੀ ਕੀਤਾ ਮੌਤ ਦੇ ਘਾਟ ਉਤਾਰ ਦਿੱਤਾ, ਕਿਸ ਹੱਦ ਤੱਕ ਔਰਤ ਨੂੰ ਬਿਆਣ ਕਰਾਂ,ਜਿਉਣਾ ਇਸਦਾ ਇੱਕ ਖਤਾ ਕਰਾਂ, ਸੱਚ ਜਾਣਿਉ ਔਰਤ ਦਾ ਹਾਲ ਇੱਕ ਪਰਦਾਦਾਰੀ ਏ,ਇਹ ਖੁਦ ਹੀ ਜਿੱਤੀ ਤੇ ਖੁਦ ਹੀ ਹਾਰੀ ਏ
Rachhpinder Gill