ਚੰਗੇ ਪੜ੍ਹਨ ਵਾਲੇ ਬੱਚਿਆਂ ਲਈ ਬਲਵਿੰਦਰ ਸਿੰਘ ਬਮਰਾਹ ਵੱਲੋਂ ਇਨਾਮ ਵੰਡ ਸਮਾਰੋਹ ਕੀਤਾ ਗਿਆ

ਚੰਗੇ ਪੜ੍ਹਨ ਵਾਲੇ ਬੱਚਿਆਂ ਲਈ ਬਲਵਿੰਦਰ ਸਿੰਘ ਬਮਰਾਹ ਵੱਲੋਂ ਇਨਾਮ ਵੰਡ ਸਮਾਰੋਹ ਕੀਤਾ ਗਿਆ

ਬਟਾਲਾ (ਅਮਰੀਕ ਮਠਾਰੂ,ਬਲਦੇਵ ਸਿੰਘ ਖਾਲਸਾ ) ਲੋਹੜੀ ਦੇ ਪਵਿੱਤਰ ਦਿਹਾੜੇ ਤੇ ਉੱਘੇ ਸਮਾਜ ਸੇਵਕ ਸ ਬਲਵਿੰਦਰ ਸਿੰਘ ਬਮਰਾਹ ਐੱਲ ਆਈ ਸੀ ਚੇਅਰਮੈਨ ਕਲੱਬ ਮੈਂਬਰ ਨੇ ਆਪਣੇ ਗ੍ਰਹਿ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੂਲਿਆਂਵਾਲ ਤਹਿਸੀਲ ਬਟਾਲਾ ਪੜ੍ਹਾਈ ਵਿੱਚ ਫਸਟ ਪੁਜੀਸ਼ਨ ਆਉਣ ਵਾਲੇ ਬੱਚਿਆਂ ਲਈ ਆਪਣੇ ਗ੍ਰਹਿ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਅੱਗੇ ਬਲਵਿੰਦਰ ਸਿੰਘ ਬਮਰਾਹ ਨੇ ਆਖਿਆ ਕਿ ਇਹ ਸਮਾਰੋਹ 31 ਮਾਰਚ 2020 ਨੂੰ ਹੋਣਾ ਸੀ ਪਰ ਕੋਰੋਨਾ ਬਿਮਾਰੀ ਦੇ ਕਾਰਨ ਇਹ ਪ੍ਰੋਗਰਾਮ ਡੈ ਲਏ ਹੋ ਗਿਆ ਇਸ ਲਈ ਹੁਣ ਸਮਾਂ ਸਹੀ ਹੋਣ ਤੇ ਬੱਚਿਆਂ ਨੂੰ ਮਾਸਕ ਲਗਾ ਕੇ ਇਹ ਪ੍ਰੋਗਰਾਮ ਕੀਤਾ ਗਿਆ ਬਲਵਿੰਦਰ ਸਿੰਘ ਬਮਰਾਹ ਨੇ ਕਿਹਾ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਕੇ ਬੱਚਿਆਂ ਵਿੱਚ ਇੱਕ ਦੂਜੇ ਨਾਲੋਂ ਵੱਧ ਤੋਂ ਵੱਧ ਪੜ੍ਹਨ ਦੀ ਅਤੇ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਬੱਚੇ ਚੰਗੇ ਪੜ੍ਹਦੇ ਹਨ ਬਲਵਿੰਦਰ ਸਿੰਘ ਬਮਰਾਹ ਨੇ ਇਸੇ ਤਰਾਂ ਦੇ ਪ੍ਰੋਗਰਾਮ ਹਰ ਸਾਲ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਦਿਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਇਆ ਨਾਲ ਲੋਕ ਭਲਾਈ ਦਾ ਪ੍ਰੋਗਰਾਮ ਆਪਣੇ ਗ੍ਰਹਿ ਵਿਖੇ ਕਰਵਾਉਂਦੇ ਹਨ ਇਸ ਮੌਕੇ ਤੇ ਵਿਸ਼ੇਸ ਤੌਰ ਤੇ ਪੁੱਜੇ ਤਰਜਿੰਦਰ ਸਿੰਘ ਰੰਦੇਵ,, ਸੈਂਟਰ ਅਧਿਆਪਕ ਜਗਜੀਤ ਸਿੰਘ ,, ਮਾਸਟਰ ਚਰਨਜੀਤ ਸਿੰਘ ,,ਆਸ਼ਾ ਸੁਪਰਵਾਈਜ਼ਰ,,

ਮੈਡਮ ਮਨਜੀਤ ਕੌਰ ਬਮਰਾਹ ,,ਗੁਰਪ੍ਰਤਾਪ ਸਿੰਘ ,,ਹਰਪ੍ਰਤਾਪ ਸਿੰਘ ,, ਰਨਪ੍ਰਤਾਪ ਸਿੰਘ ,,ਤਰਲੋਕ ਸਿੰਘ,, ਪਲਵਿੰਦਰ ਸਿੰਘ,, ਜਸ਼ਨਦੀਪ ਸਿੰਘ ਬੰਮਰਾਹ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *