
ਬਟਾਲਾ, 13 ਜਨਵਰੀ :(ਅਮਰੀਕ ਮਠਾਰੂੂ, ਰੰਜਨਦੀਪ,) ਮਾਣਯੋਗ ਜ਼ਿਲਾ ਕਮਾਂਡਰ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਗੁਰਦਾਸਪੁਰ ਦੇ ਅਨੁਸਾਰ ਚੱਲ ਰਹੇ ਜਾਗਰੂਕਰਤਾ ਅਭਿਆਨ ਨੂੰ ਹੋਰ ਅਗਾਂਹ ਵਧਾਉਂਦੇ ਹੋਏ ਸਥਾਨਿਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਵਲੋਂ ਨਵੇਂ ਵਰੇ੍ਹ 2021 ਦਾ ਕੈਲੰਡਰ ਮਨਪ੍ਰੀਤ ਸਿੰਘ ਰੰਧਾਵਾ (ਪੈ੍ਰਜ਼ੀਡੈਂਟ ਐਵਾਰਡੀ) ਸਟਾਫ ਅਫ਼ਸਰ, ਕੰਵਲਜੀਤ ਸਿੰਘ ਸਟੋਰ ਸੁਪਰਡੈਂਟ ਅਤੇ ਹਰਬਖਸ਼ ਸਿੰਘ ਪੋਸਟ ਵਾਰਡਨ ਵਲੋਂ ਸਾਂਝੇ ਰੂਪ ਵਿਚ ਜਾਰੀ ਕੀਤਾ ਗਿਆ ।
ਇਸ ਮੌਕੇ ਸਟਾਫ ਅਫ਼ਸਰ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾ ਦੇਂਦੇ ਹੋਏ ਦਸਿਆ ਕਿ ਇਸ ਕੈਲੰਡਰ ‘ਚ ਪ੍ਰਮੁੱਖ ਨਾਗਰਿਕ ਸੁਰੱਖਿਆ ਪ੍ਰਤੀ ਮਨਾਏ ਜਾਣ ਵਾਲੇ ਦਿਨ ਤੇ ਹਫਤਿਆਂ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਜੋ ਆਮ ਨਾਗਰਿਕ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋ ਸਕੇ ।ਇਹਨਾਂ ਦਿਨਾਂ ਮੌਕੇ ਜਾਗਰੂਕ ਕੈਂਪ ਲਗਾ ਕੇ ਸਿਵਲ ਡਿਫੈਂਸ ਦਾ ਉਦੇਸ਼ ਪ੍ਰਾਪਤ ਕੀਤੇ ਜਾ ਸਕਣ ਜਿਵੇਂ ਕਿਸੇ ਵੀ ਆਫਤ ਮੋਕੇ ਜੀਵਨ ਨੂੰ ਬਚਾੳੇਣਾ, ਕਾਰੋਬਾਰ ਚਾਲੂ ਰੱਖਣੇ ਤੇ ਆਮ ਲੋਕਾਂ ਦਾ ਮਨੋਬਲ ਉਚਾ ਰੱਖਣਾ ਹੈ ।
ਇਸ ਦੋਰਾਨ ਹਰਬਖਸ਼ ਸਿੰਘ ਪੋਸਟ ਵਾਰਡਨ ਨੇ ਦਸਿਆ ਕਿ ਇਸ ਨਵੇ ਵਰ੍ਹੇ ਮੋਕੇ ਸੀ.ਡੀ. ਵਲੰਟੀਅਰਜ਼ ਦਾ ਦੁਰਘਟਨਾ-ਬੀਮਾ ਕਰਵਾਇਆ ਗਿਆ ਹੈ।ਇਸ ਨਾਲ ਇਹਨਾਂ ‘ਚ ਨਿਸ਼ਕਾਮ ਸੇਵਾ ਕਰਨ ਲਈ ਲਈ ਮੋਨਬਲ ਉਚਾ ਹੋਵੇਗਾ ਜਿਸ ਨਾਲ ਕਿਸੇ ਵੀ ਆਫਤ ਮੌਕੇ ਜਾਨ-ਮਾਲ ਦੇ ਨੁਕਸਾਨ ਘੱਟ ਕੀਤਾ ਜਾ ਸਕੇ। ਸਹਿਰ ਨਿਵਾਸੀਆਂ ਨੂੰ ਅਪੀਲ਼ ਕੀਤੀ ਕਿ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ ਲਈ ਸਿਵਲ ਡਿਫੈਂਸ ਦੇ ਮੈਂਬਰ ਬਣੋ ।
ਇਸ ਮੋਕੇ ਰਵੇਲ ਸਿੰਘ ਕ/ਕਮਾਂਡਰ, ਮਨਜੀਤ ਸਿੰਘ, ਜਤਿੰਦਰ ਸਿੰਘ, ਰਜਿੰਦਰਪਾਲ ਸਿੰਘ ਮਠਾਰੂ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ੳਂਕਾਰ ਸਿੰਘ, ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ ਮੋਜੂਦ ਸਨ ।