ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ ਪਰੰਤੂ ਉਸਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜਮਾਨੀ ਕਰਦੀਆਂ

ਪੰਜਾਬ ਦੇ ਪਿੰਡ ਝਲੂਰ ਦੀਆਂ ਹੋਣਹਾਰ ਮੁਟਿਆਰਾਂ “
ਪਿੰਡ ਝਲੂਰ ਬਰਨਾਲਾ ਜਿਲ਼ਾ ਦਾ ਉਹ ਪਿੰਡ ਜੋ ਕਈ ਪੱਖਾਂ ਤੋ ਅੱਗੇ ਰਿਹਾ ਹੈ।ਇਸ ਪਿੰਡ ਦੀਆ ਕੁੱਝ ਸ਼ਖ਼ਸੀਅਤਾਂ ਤੇ ਚਾਨਣਾ ਪਾਉਣ ਜਾ ਰਹੇ ਹਾਂ —ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ ਪਰੰਤੂ ਉਸਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜਮਾਨੀ ਕਰਦੀਆਂ ਹਨ ।ਗਗਨ ਧਾਲੀਵਾਲ ਦਾ ਜਨਮ ਬਰਨਾਲਾ ਜਿਲਾ ਦੇ ਪਿੰਡ ਝਲ਼ੂਰ ਵਿਖੇ ਹੋਇਆ।

ਗਗਨਦੀਪ ਧਾਲੀਵਾਲ ਸਪੁੱਤਰੀ ਸ੍ਰੀ ਅਜਮੇਰ ਸਿੰਘ ਤੇ ਮਾਤਾ ਸਿੰਦਰਪਾਲ ਕੌਰ ਜੀ ਦੇ ਸਹਿਯੋਗ ਸਦਕਾ ਅੱਜ ਗਗਨ ਨਿੱਕੀ ਉਮਰੇ ਹੀ ਵੱਡੀਆਂ ਬੁਲੰਦੀਆਂ ਨੂੰ ਛੂੰਹਦੀ ਹੋਈ ਉਹਨਾ ਦਾ ਤੇ ਪਿੰਡ ਝਲੂਰ ਦਾ ਨਾਮ ਰੌਸ਼ਨ ਕਰ ਰਹੀ ਹੈ।ਗਗਨਦੀਪ ਧਾਲੀਵਾਲ ਨੇ ਦਸਵੀਂ ਤੇ ਬਾਰ੍ਹਵੀਂ ਦੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ,ਉਚੇਰੀ ਸਿੱਖਿਆ ਬੀ.ਏ,ਐਮ .ਏ ਇਤਿਹਾਸ ,ਐਮ ਪੰਜਾਬੀ ਸ੍ਰੀ ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਤੇ
ਬੀ.ਐਡ,ਐਸ.ਡੀ ਕਾਲਜ ਬਰਨਾਲਾ ਤੋਂ ਪ੍ਰਾਪਤ ਕੀਤੀ।
ਐਮ .ਏ ਐਜੁਕੇਸਨ ਲਵਲੀ ਯੂਨੀਵਰਸਿਟੀ ਦੇ ਭਾਰਤੀ ਸੈਂਟਰ ਬਰਨਾਲਾ ਤੋਂ ਹਾਸਿਲ ਕੀਤੀ ।ਗਗਨਦੀਪ ਪੰਜ ਸਾਲ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕ ਵਜੋਂ ਭੂਮਿਕਾ ਨਿਭਾ ਚੁੱਕੇ ਹਨ
2009 ਤੋਂ ਰਾਸ਼ਟਰੀ ਕਵੀ ਸੰਗਮ ਦੇ ਬਰਨਾਲਾ ਜਿਲਾ ਦੇ ਪ੍ਰਧਾਨ ਰਹਿ ਚੁੱਕੇ ਹਨ। ਉਸ ਤੋਂ ਬਾਅਦ ਗਗਨਦੀਪ ਜੀ ਨੂੰ 2018 ਵਿੱਚ ਮਹਿਲਾ ਕਾਵਿ ਮੰਚ ਪੰਜਾਬ ਵਿੱਚ ਬਰਨਾਲਾ ਜਿਲਾ ਦੀ ਪ੍ਰਧਾਨ ਬਣਨ ਦਾ ਮੌਕਾ ਮਿਲਿਆ।ਵਰਤਮਾਨ ਗਗਨ ਜੀ ਮਹਿਲਾ ਕਾਵਿ ਮੰਚ ਪੰਜਾਬ ਦੇ ਜਨਰਲ ਸਕੱਤਰ ਵਜੋਂ ਭੂਮਿਕਾ ਨਿਭਾ ਰਹੇ ਹਨ। ਗਗਨਦੀਪ ਦੀਆ ਰਚਨਾਵਾਂ ਨੂੰ ਅਖਬਾਰ,ਐਟੀ ਕਰੱਪਸ਼ਨ,
ਸਾਂਝ ,ਸਪੋਕਸਮੈਨ ,ਅਜ਼ਾਦ ਸੋਚ ,ਪੰਜਾਬ ਟਾਈਮਜ ,ਸਾਂਝੀ ਖ਼ਬਰ ,ਪ੍ਰੀਤਨਾਮਾ,ਹਰਫਨਾਮਾ,
ਟਾਈਮਜ ਯੂ.ਐਸ.ਏ,ਵਿਰਾਸਤ,ਦੇਸ਼ ਵਿਦੇਸ਼ ਹਮਦਰਦ,ਅਵਾਜ ਏ ਪੰਜਾਬ,ਦੋਆਬਾ,ਸਰਗਰਮ
,ਐਕਸਪ੍ਰੈਸ,ਸਟਰਿੰਗ ਅਪਰੇਸਨ,ਲਿਸ਼ਕਾਰਾ,
ਆਸਿਆਨਾ,ਪੰਜਾਬ ਲਿੰਕ,ਅੱਜ ਦੀ ਅਵਾਜ,ਸਾਡੇ ਲੋਕ ਪੰਜਾਬ ,ਜਨਤਾ ਦੀ ਅਵਾਜ ਪੰਜਾਬ ,ਪੰਜਾਬੀ ਵਿਰਾਸਤ,ਨਿਰਪੱਖ ਕਲਮ ,ਐਲ ਬੀ ਐਸ ਲੋਕ ਭਲਾਈ,ਵਰਲਡ ਟਾਈਮਜ,ਸੱਚੀ ਖ਼ਬਰ,ਅਤੇ ਪੰਜਾਬ ਨਾਓ ਟੀ.ਵੀ ਨਿਊਜ,ਅਦਬੀ ਸਾਂਝ ਸਾਹਿਤਕ ਗੁੜਤੀ ਸਾਂਝਾ ਮੀਡੀਆ ਤੇ ਹੋਰ ਮੈਗਜ਼ੀਨਾਂ ਵਿੱਚ ਵਿਲੱਖਣ ਥਾਂ ਮਿਲ ਚੁੱਕੀ ਹੈ।ਗਗਨ ਦੀਆ ਰਚਨਾਵਾਂ ਕਾਰਵਾਂ,ਕਾਵਿਅੰਜਲੀ ,ਨਵੀਂਆਂ ਪੈੜਾਂ ,ਅਹਿਸਾਸਾਂ ਦੀ ਸਾਂਝ,ਜਗਦੇ ਦੀਵੇ ,ਆਦਿ ਵਿੱਚ ਛਪ ਚੁੱਕੀਆਂ ਹਨ ।ਪੂਰਵ ਪ੍ਰੋ.ਡਾਕਟਰ ਹੁਕਮ ਚੰਦ ਰਾਜਪਾਲ (ਹਿੰਦੀ ਵਿਭਾਗ ਪੰਜਾਬੀ ਵਿਸਵ ਵਿਦਿਆਲਿਆ ਪਟਿਆਲਾ)ਦੁਆਰਾ ਪ੍ਰਕਾਸਿਤ ਕਿਤਾਬ ਪੰਜਾਬ ਦੀ ਸਮਕਾਲੀਨ ਹਿੰਦੀ ਕਵਿਤਾ 2015 ਵਿੱਚ ਉਘੀਆ ਸਾਹਿਤਕਾਰਾਂ ਵਿੱਚ ਗਗਨਦੀਪ ਧਾਲੀਵਾਲ ਦਾ ਨਾਮ ਛਪ ਚੁੱਕਾ ਹੈ.।ਨਵੀਆਂ ਪੈੜਾਂ ਪੁਸਤਕ ਵਿੱਚ ਗਗਨਦੀਪ ਜੀ ਸੰਪਾਦਕ ਦੀ ਭੂਮਿਕਾ ਨਿਭਾ ਚੁੱਕੇ ਹਨ ।ਅਉਣ ਵਾਲੇ ਬਿਨਾ ਪੈਸਿਆਂ ਦੇ ਸਾਂਝੇ ਕਾਵਿ ਸੰਗ੍ਰਹਿ ਜਗਦੇ ਦੀਵੇ ਤੇ ਇਸ ਤੋ ਬਿਨਾਂ ਅਹਿਸਾਸਾਂ ਦੀ ਸਾਂਝ,ਸਾਂਝ ਦਿਲਾਂ ਦੀ ,ਨਵੀਆਂ ਕਲਮਾਂ ਦੇ ਰੰਗ ਗਗਨ ਦੇ ਸੰਗ(ਸਮਰਪਿਤ ਸ਼ਹੀਦ ਭੋਲਾ ਸਿੰਘ ਤੇ ਅੱਛਰਾ ਸਿੰਘ )ਰੱਬ ਦੇ ਬੰਦੇ ਵਿੱਚ ਗਗਨਦੀਪ ਜੀ ਸੰਪਾਦਿਕਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ।ਗਗਨ ਧਾਲੀਵਾਲ ਜੀ ਸਾਹਿਤ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ ਸਾਹਿਤ ਦੀ ਸੇਵਾ ਕਰ ਰਹੇ ਹਨ ।ਗਗਨ ਜੀ ਨੂੰ ਆਰ ਆਰ ਰੇਡੀਓ ਸਵਰ ਗੰਗਾ ਤੇ,ਸਿਆਟਲ ਅਮਰੀਕਾ ਰਜਿ ਵੱਲੋਂ ਆਨ ਲਾਈਨ ਕਵੀ ਦਰਬਾਰ ਵਿੱਚ ,ਮੈਲਬਰਨ ਪੰਜਾਬ ਸੱਥ ਪ੍ਰੋਗਰਾਮ ਵਿੱਚ ਕਿਰਸਾਨ ਸੰਘਰਸ਼ ,ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਰਚਨਾਵਾਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ।ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ ਮਹਿਲਾ ਕਾਵਿ ਕਾਵਿ ਮੰਚ ਪੰਜਾਬ ਵੱਲੋਂ ਅਤੇ ਹੋਰ ਸਾਹਿਤਕ ਪ੍ਰੋਗਰਾਮਾਂ ਵਿੱਚ ਬਹੁਤ ਮਾਣ ਮਿਲ ਚੁੱਕਿਆਂ ਹੈ।ਗਗਨਦੀਪ ਧਾਲੀਵਾਲ ਦੀ ਮਿਹਨਤ ਸਦਕਾ ਜਿਲਾ ਬਰਨਾਲਾ ,ਮਾਨਸਾ ,ਮੋਗਾ ,ਬਠਿੰਡਾ ,
ਸੰਗਰੂਰ ਤੇ ਅੰਮ੍ਰਿਤਸਰ ਵਿੱਚ ਮਹਿਲਾ ਕਾਵਿ ਮੰਚ ਦੀ ਸ਼ਾਖਾ ਖੁੱਲ ਚੁੱਕੀ ਹੈ ਇਹ ਛੇ ਜਿਲਿਆ ਵਿੱਚ ਸੰਸਥਾ ਗਗਨ ਧਾਲੀਵਾਲ ਦੀ ਨਿਗਰਾਨੀ ਹੇਠ ਕੰਮ ਰਹੀ ਹੈ ਜੋ ਕਿ ਨਵੇਂ ਲੇਖਕਾਂ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਲੈ ਕੇ ਆਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ।

ਡਾ.ਹਰਪ੍ਰੀਤ ਕੌਰ ਸਿੱਧੂ ਪੁੱਤਰੀ ਸਰਦਾਰ ਹਰਮੇਲ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮਾਸਟਰ ਆਫ ਸਾਇੰਸ ਅਤੇ ਵਿਗਿਆਨ ਦੇ ਵਇਮਫਰੋਮੈਟਿਕਸ ਵਿਸ਼ੇ ਤੇ ਦੇਸ਼ ਦੀ ਨਾਮੀ ਯੂਨੀਵਰਸਿਟੀ ਜੇ.ਐਨ.ਯੂ. ਦਿੱਲੀ ਤੋਂ ਖੋਜ ਕਾਰਜਾ ਵਿਚ ਪੀ.ਐਚ.ਡੀ. ਡਿਗਰੀ ਪ੍ਰਾਪਤ ਕਰਕੇ ਪਿੰਡ ਝਲੂਰ ਦਾ ਨਾਮ ਰੌਸ਼ਨ ਕੀਤਾ ਹੈ। ਡਾ. ਹਰਪ੍ਰੀਤ ਕੌਰ ਸਿੱਧੂ ਜੀ ਹੁਣ ਯੂ. ਐੱਸ. ਏ. ਦੀ ਨਾਮੀ ਖੋਜ ਸੰਸਥਾ ਨਾਲ ਖੋਜ ਕਾਰਜ ਕਰ ਰਹੇ ਹਨ ਜੋ ਕਿ ਪਿੰਡ ਝਲੂਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਸੁਖਵਿੰਦਰ ਕੌਰ ਐਡਵੋਕੇਟ ਸਪੁੱਤਰੀ ਸਰਦਾਰ ਦਰਸ਼ਨ ਸਿੰਘ ਜਿਸਨੇ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਬਾਰ੍ਹਵੀਂ ਦੀ ਪੜਾਈ ਪ੍ਰਾਪਤ ਕੀਤੀ ਹੈ।ਬੀ.ਏ ਸ੍ਰੀ ਲਾਲ ਬਹਾਦਰ ਸਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿੱਚੋਂ ਪ੍ਰਾਪਤ ਕੀਤੀ ਹੈ ਅਤੇ ਨਾਲ ਹੀ ਐਲ.ਐਲ.ਬੀ ਦੀ ਡਿਗਰੀ ਭਾਈ ਗੁਰਦਾਸ ਕਾਲਜ ਸੰਗਰੂਰ ਤੋਂ ਹਾਸਿਲ ਕੀਤੀ ਹੈ।ਐਡਵੋਕੇਟ ਸੁਖਵਿੰਦਰ ਕੌਰ ਵਕੀਲ ਦੀ ਭੂਮਿਕਾ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਕੇ ਸਮਾਜ ਸੇਵਾ ਕਰ ਰਹੇ ਹਨ।

ਇਹਨਾਂ ਤੋ ਬਿਨਾਂ ਪਿੰਡ ਦੀਆਂ ਹੋਰ ਹੋਣਹਾਰ ਬੇਟੀਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੀਆਂ ਹਨ।ਬੜੇ ਮਾਣ ਦੀ ਗੱਲ ਹੈ ਪਿੰਡ ਝਲੂਰ ਤੇ ਨਗਰ ਵਾਸੀਆ ਲਈ ਜੋ ਧੀਆਂ ਨੂੰ ਉਚੇਰੀ ਸਿੱਖਿਆ ਦਵਾ ਕੇ ਉਹਨਾਂ ਨੂੰ ਮੰਜਿਲ ਤੱਕ ਪਹੁੰਚਾਉਣ ਦਾ ਸਹਿਯੋਗ ਕਰ ਰਹੇ ਹਨ ।ਇਹਨਾ ਮਹਾਨ ਸ਼ਖ਼ਸੀਅਤਾਂ ਦੇ ਮਾਂ ਬਾਪ ਬੜੇ ਵਧਾਈ ਦੇ ਪਾਤਰ ਹਨ ਜਿੰਨਾ ਦੇ ਸਹਿਯੋਗ ਸਦਕਾ ਅੱਜ ਇਹ ਬੱਚੀਆਂ ਮੁਕਾਮ ਨੂੰ ਹਾਸਿਲ ਕਰ ਰਹੀਆਂ ਹਨ ਤੇ ਮਾਂ ਬਾਪ ਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕਰ ਰਹੀਆ ਹਨ।

ਵਾਹਿਗੁਰੂ ਅੱਗੇ ਅਰਦਾਸ ਹੈ ਇਹ ਪਿੰਡ ਦੀਆਂ ਰੌਣਕਾਂ ਧੀਆਂ ਹਮੇਸ਼ਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ।
ਰਵਨਜੋਤ ਕੌਰ ਸਿੱਧੂ ਰਾਵੀ

Leave a Reply

Your email address will not be published. Required fields are marked *