ਕਿਸਾਨ ਦਾ ਦਰਦ

ਕਿਸਾਨ ਦਾ ਦਰਦ

ਪੁੱਤ ਹਾਂ ਅਸੀ ਕਿਸਾਨਾਂ ਦੇ
ਨਾਲ ਜਿਉਂਦੇ ਅਸੀ ਈਮਾਨਾ ਦੇ
ਭਾਵੇਂ ਮੁਸੀਬਤਾਂ ਨਾਲ ਨਿਭਾਉਂਦੇ ਹਾਂ
ਪਰ ਦਗਾ ਨਾ ਨਾਲ ਕਿਸੇ ਕਮਾਉਂਦੇ ਹਾਂ।
ਸਦਾ ਜਾਨ ਤਲੀ ਟਿਕਾਉਂਦੇ ਹਾਂ
ਧਰਤੀ ਦੀਆ ਹਿਕਾ ਪਾੜ ਪਾੜ ਕੇ
ਸੋਨਾ ਅਸੀ ਉਗਾਉਂਦੇ ਹਾਂ
ਸਾਰੀ ਖਲਕਤ ਦਾ ਢਿੱਡ ਭਰਦੇ ਹਾਂ
ਫਿਰ ਹੀ ਅੰਨਦਾਤਾ ਅਸੀ ਕਹਾਉਂਦੇ ਹਾਂ।
ਬੇਈਮਾਨੀ ਕਿਸੇ ਦੇ ਨਾਲ ਨਾ ਕਰਦੇ ਹਾਂ
ਨਾ ਹੀ ਧੱਕਾ ਕਿਸੇ ਦਾ ਜਰਦੇ ਹਾਂ
ਸਮੁੱਚਤਾ ਤਾਂ ਪਾਲਣ ਕਰਦੇ ਹਾਂ
ਨਾ ਮੁੱਲਾ ਤੇ ਅਸੀ ਮਰਦੇ ਹਾਂ।
ਵਿੱਚੋਂ ਕਿਸਾਨੀ ਨਿਕਲੇ ਸਾਰੇ ਧੰਦੇ ਨੇ
ਕਿਸਾਨੀ ਨਾਲ ਹੀ ਜੁੜੇ ਸਾਰੇ ਬੰਦੇ ਨੇ
ਬਿਨਾ ਕਿਸਾਨੀ ਸਾਰੇ ਕੰਮ ਮੰਦੇ ਨੇ
ਨੀ ਜਾਲਮ ਸਰਕਾਰੇ ਕਿਉ? ਹੁਣ ਤੂੰ ਸਾਡੇ ਹੱਥ ਫੜਾਏ ਡੰਡੇ ਨੇ।
ਨਹੀਂ ਚੱਲਣਾ ਤੇਰਾ ਜ਼ੋਰ ਹੁਣ ਕੋਈ ਸਾਡੇ ਤੇ
ਤੂੰ ਆਪਣੇ ਮੁਨਾਫ਼ਿਆਂ ਲਈ ਕਿਉ ?ਜੁਲਮ ਹੁਣ ਕਰਦੀ ਸਾਡੇ ਤੇ
ਅਸੀ ਜੁਲਮਾਂ ਅੱਗੇ ਹੁਣ ਝੁਕਣਾ ਨਹੀਂ
ਕਿਉਂਕਿ ਦਸਮ ਪਿਤਾ ਦੀ ਮਿਹਰ ਹੈ ਸਾਡੇ ਤੇ
ਕਿਉ ਕਿ ਵਾਹਿਗੁਰੂ ਦੀ ਕਿਰਪਾ ਹੈ ਸਾਡੇ ਤੇ।🙏

ਲਿਖਤ✍️
ਮੋਨਿਕਾ ਰਾਣੀ।
ਜਲਾਲਾਬਾਦ ਪੱਛਮੀ।

Leave a Reply

Your email address will not be published. Required fields are marked *