ਔਰਤ ਦੇਵੀ ਹੈ’?

ਹਰ ਸਵੇਰ
ਉਹ ਰੋਂਦੀ ਹੈ
ਆਪਣੀ ਕਿਸਮਤ ਤੇ
ਫਿਰ ਵੀ ਰੋਜ਼
ਪਾ ਕੇ ਭੜਕੀਲੇ
ਤੇ ਰੌਸ਼ਨਦਾਨਾਂ ਵਾਲੇ ਕੱਪੜੇ
ਚੜ੍ਹ ਜਾਂਦੀ ਹੈ ਸਟੇਜ਼ ਤੇ
ਆਪਣੀ ਕਿਸਮਤ ਨਾਲ
ਜੱਦੋਜ਼ਹਿਦ ਕਰਨ ਲਈ
ਤੇ ਹੈਵਾਨੀਅਤ ਦੇ
ਨਸ਼ੇ ਚ ਡੁੱਬੇ ਲੋਕ
ਭੁਲਾ ਕੇ ਆਪਣੀ ਗੈਰਤ
ਘੂਰਦੇ ਨੇ ਉਹਨੂੰ
ਲਲਚਾਈਆ ਨਜਰਾਂ ਨਾਲ
ਝਾਕਦੇ ਨੇ
ਉਹਦੀ ਮਜ਼ਬੂਰੀ ਦੀ ਪੌਸ਼ਾਕ ਵਿੱਚੋਂ
ਤੇ ਤਾਰ ਤਾਰ ਕਰ ਦਿੰਦੇ ਨੇ
ਉਹਦੀ ਨਿੱਜੀ ਜਾਇਦਾਦ
ਜੋ ਬੰਦ ਕਰਦੇ ਫਿਰਦੇ ਨੇ
ਆਪਣੇ ਘਰਾਂ ਦੇ ਰੌਸ਼ਨਦਾਨ
ਉਹਦਾ ਮਕਸਦ
ਕੁਝ ਹੋਰ ਨਹੀਂ
ਸਿਰਫ ਰੋਟੀ ਹੈ
ਜਿਸਨੇ ਦੌੜਨਾ ਹੈ
ਉਸ ਦੇ ਖੂਨ ਚ ਮਿਲ ਕੇ
ਸਾਹ ਨਾੜੀ ਧੜਕਾਉਣ ਲਈ
ਲੋਕ ਧੋ ਲੈਂਦੇ ਨੇ ਪਾਪ ਸਾਰੇ
‘ਗੰਗਾ ‘ ਫਿਰ ਵੀ ਮੈਲੀ ਨਹੀ
ਪਰ ਉਹ ਗੰਧਲੀ ਹੀ ਰਹਿ ਜਾਂਦੀ ਹੈ
‘ਔਰਤ ਦੇਵੀ ਹੈ’?
ਉਹ ਭਰਮ ਮੰਨਦੀ ਹੈ
ਕਿਉਂਕਿ ਉਹਨੇ ਕਾਲੇ ਬੱਦਲਾਂ ਦੀ
ਪਰਛਾਈਂ ਦੇਖੀ ਹੈ਼਼਼਼..ਲਾਜ ਲਾਜਵਿੰਦਰ

Leave a Reply

Your email address will not be published. Required fields are marked *