ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦਾ ਧਰਨਾ 6 ਵੇ ਦਿਨ ਵੀ ਜਾਰੀ। ਨਾਭਾ (ਬਲਜਿੰਦਰ ਮਾਨ, ਅਮਰੀਕ ਮਠਾਰੂ,ਰੰਜਨਦੀਪ ਸੰਧੂ) ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੀ ਧਰਨਾ 6ਵੇ ਦਿਨ ਵੀ ਜਾਰੀ ਰਿਹਾ । ਜਿਲਾ ਪ੍ਰਧਾਨ ਜਗਪਾਲ ਸਿੰਘ ਉਧਾ ਨੇ ਬੋਲਦੀਆ ਕਿਹਾ ਕੇ ਸਾਡੀ ਜੱਥੇਬੰਦੀ ਦੇ ਪੰਜਾਬ ਵਿੱਚ ਅਵੱਖ ਵੱਖ ਜਗਾ ਤੇ ਧਰਨੇ ਚੱਲ ਰਹੇ ਹਨ ।ਸਟੇਟ ਸੈਕਟਰੀ ਗੁਰਦਰਸਨ ਨੇ ਵੀ ਜਾਣਕਾਰੀ ਦਿੱਤੀ ਕੇ ਸਾਡਾ ਸੰਘਰਸ ਇਸੇ ਤਰਾ ਜਾਰੀ ਰਹੇਗਾ ਜਦ ਤੱਕ ਇਹ ਬਿੱਲ ਰੱਦ ਨਹੀ ਕੀਤੇ ਜਾਦੇ । ਇਹ ਧਰਨਾ ਟਰੈਡਜ ਮੋਲ ਦੇ ਬਾਹਰ ਲਗਾਤਾਰ ਜਾਰੀ ਹੈ ਅਸੀ ਇਹ ਖੋਲਣ ਨਹੀ ਦੇਣਾ । ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕੇ ਅਗਰ ਲੋੜ ਪਈ ਤਾ ਅਸੀ ਸੜਕਾਂ ਵੀ ਜਾਮ ਕਰਾਗੇ । ਅਸੀ ਕਿਸਾਨਾ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ । ਸਾਡਾ ਸੰਘਰਸ ਜਾਰੀ ਰਹੇਗਾ। ਇਸ ਮੋਕੇ ਰਾਜਜੀਤ ਰਾਜੀ ਬੁੱਗਾ , ਗੁਰਬੱਖਸ ਸਿੰਘ ਕੋਲ , ਪਾਲ ਸਿੰਘ ਕੇਦੁਪੁਰ, ਭੀਮ ਸਿੰਘ ਕਿਸਾਨ ਆਗੂ, ਗੁਰਦਿਆਲ ਸਿੰਘ ਅੱਚਲ,ਅਤੇ ਕਾਫੀ ਗਿੱਣਤੀ ਵਿੱਚ ਆਗੂ ਹਾਜਰ ਸਨ