ਬਟਾਲਾ: (ਰੰਜਨਦੀਪ ਸੰਧੂ, ਅਮਰੀਕ ਮਠਾਰੁ):-ਪਾਵਰਕਾਮ ਮੁਲਾਜ਼ਮਾਂ ਨਾਲ ਕੰਮ ਕਰ ਰਹੇ ਇੱਕ ਮਕੈਨਿਕ ਦੀ ਬਿਜਲੀ ਦੇ ਚਲਦਿਆਂ ਮੌਤ ਹੋ ਗਈ। ਉਹ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਨੂੰ ਠੀਕ ਕਰ ਰਿਹਾ ਸੀ।ਸਿਵਲ ਹਸਪਤਾਲ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 38 ਸਾਲਾ ਮਨਪ੍ਰੀਤ ਸਿੰਘ ਤਲਵੰਡੀ ਚੁਗਲਾਂ ਪਾਵਰਕਾਮ ਕਰਮਚਾਰੀਆਂ ਵਿੱਚ ਮਦਦਗਾਰ ਸੀ। ਐਤਵਾਰ ਨੂੰ, ਗੁਰਦੁਆਰਾ ਹੋਠੀਆਨ ਸਾਹਿਬ ਦੇ ਨਜ਼ਦੀਕ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ ਮਨਪ੍ਰੀਤ ਸਿੰਘ ਨੂੰ ਇੱਕ ਜ਼ਬਰਦਸਤ ਝਟਕਾ ਲੱਗਾ । ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਪਾਵਰਕਾਮ ਦੇ ਐਸ.ਡੀ.ਓ ਉੱਤਰ ਮਨਜੀਤ ਸਿੰਘ ਨੇ ਕਿਹਾ ਕਿ ਉਹ ਮਨਪ੍ਰੀਤ ਦੀ ਮੌਤ ਤੋਂ ਬਹੁਤ ਦੁਖੀ ਹੈ। ਐਸਡੀਓ ਨੇ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਇਹ ਸੀ ਕਿ ਲਾਈਨ ਦੀ ਮੁਰੰਮਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕੀਤੀ ਜਾ ਰਹੀ ਹਸੀ । ਪੜਤਾਲ ਕਰਨ ਤੋ ਬਾਦ ਵਿੱਚ ਸਭ ਪਤਾ ਲਾਗੂ ਗਾ ਕੀ ਹੋਇਆ