ਰਮਿੰਦਰ ਵਾਲੀਆ ਤੇ ਡਾ. ਦਲਬੀਰ ਸਿੰਘ ਕਥੂਰੀਆ ਚਾਨਣ ਗੋਬਿੰਦਪੁਰੀ ਟਰਸੱਟ ਨਵੀਂ ਦਿੱਲੀ ਵੱਲੋਂ ਚਾਨਣ ਗੋਬਿੰਦਪੁਰੀ ਅਵਾਰਡ 2026 ਨਾਲ ਹੋਏ ਸਨਮਾਨਿਤ ) 

( ਰਮਿੰਦਰ ਵਾਲੀਆ ਤੇ ਡਾ. ਦਲਬੀਰ ਸਿੰਘ ਕਥੂਰੀਆ ਚਾਨਣ ਗੋਬਿੰਦਪੁਰੀ ਟਰਸੱਟ ਨਵੀਂ ਦਿੱਲੀ ਵੱਲੋਂ ਚਾਨਣ ਗੋਬਿੰਦਪੁਰੀ ਅਵਾਰਡ 2026 ਨਾਲ ਹੋਏ ਸਨਮਾਨਿਤ )

ਪਿੱਛਲੇ ਸਾਲ ਜੱਦ ਚਾਨਣ ਗੋਬਿੰਦਪੁਰੀ ਜੀ ਦੀ ਬੇਟੀ ਉਰਮਿਲ ਪ੍ਰਕਾਸ਼ ਜੀ ਕੈਨੇਡਾ ਆਏ ਸਨ ਤਾਂ ਉਹ ਮੈਨੂੰ ਮਿਲਣ ਘਰ ਵੀ ਆਏ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੇ ਵਿਸ਼ਵ ਪੰਜਾਬੀ ਸਭਾ ਵਿੱਚ ਵੀ ਮੈਂ ਉਹਨਾਂ ਨੂੰ ਆਉਣ ਲਈ ਨਿਉਤਾ ਦਿੱਤਾ ।ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਿਚ ਉਹਨਾਂ ਕਿਹਾ ਕਿ ਰਮਿੰਦਰ ਰੰਮੀ ਨੂੰ ਮੈਂ ਬਹੁਤ ਦੇਰ ਦੀ ਫਾਲੋ ਕਰ ਰਹੀਂ ਹਾਂ । ਉਹ ਮਾਂ ਬੋਲੀ ਪੰਜਾਬੀ ਤੇ ਸਾਹਿਤ ਦੀ ਬਹੁਤ ਸੇਵਾ ਕਰ ਰਹੇ ਹਨ , ਇਸ ਲਈ ਅਗਲੇ ਸਾਲ ਦਾ ( ਚਾਨਣ ਗੋਬਿੰਦਪੁਰੀ ) ਅਵਾਰਡ ਮੈਂ ਮਾਰਚ 2026 ਵਿੱਚ ਆ ਕੇ ਇਹਨਾਂ ਨੂੰ ਉਹ ਸਨਮਾਨ ਦਿਆਂਗੀ ।

ਮਾਰਚ ਦੇ ਪਹਿਲੇ ਹਫ਼ਤੇ ਮੈਨੂੰ ਇਹਨਾਂ ਦਾ ਫ਼ੋਨ ਆ ਗਿਆ ਕਿ ਮੈਂ ਆ ਰਹੀ ਹਾਂ ਬਹੁਤ ਥੋੜੇ ਸਮੇਂ ਲਈ ਤੇ ਤੁਸੀਂ ਦੱਸਣਾ ਕੱਦੋਂ ਤੇ ਕਿੱਥੇ ਅਵਾਰਡ ਸਮਾਰੋਹ ਕਰਨਾ ਹੈ । ਮੈਂ ਡਾ . ਦਲਬੀਰ ਸਿੰਘ ਕਥੂਰੀਆ ਜੀ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ 15 ਮਾਰਚ ਨੂੰ ਪ੍ਰੋਗਰਾਮ ਕਰ ਲੈਂਦੇ ਹਾਂ । 15 ਮਾਰਚ ਨੂੰ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ।

Adv.

Simarindustriesbtl@gmail.com

ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਦਰਸ਼ਨ ਦੀਪ ਜੀ ਨੇ ਬਾਖ਼ੂਬੀ ਕੀਤਾ । ਦਰਸ਼ਨ ਦੀਪ ਜੀ ਬਹੁਤ ਅੱਛੇ ਐਂਕਰ , ਹੋਸਟ ਤੇ ਸ਼ਾਇਰ ਹਨ । ਉਹਨਾਂ ਦੀ ਹੋਸਟਿੰਗ ਕਾਬਿਲੇ ਤਾਰੀਫ਼ ਹੁੰਦੀ ਹੈ । ਉਹਨਾਂ ਨੇ ਚਾਨਣ ਗੋਬਿੰਦਪੁਰੀ ਜੀ ਤੇ ਟਰਸੱਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਫਿਰ ਉਰਮਿਲ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ । ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ । ਉਰਮਿਲ ਪ੍ਰਕਾਸ਼ ਜੀ ਨੇ ਕਥੂਰੀਆ ਜੀ ਨੂੰ ਫ਼ੁੱਲਾਂ ਦਾ ਗੁਲਦਸਤਾ ਤੇ ਲੱਛਮਣ ਸਿੰਘ ਗਿੱਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਦੱਸਿਆ ਕਿ ਜਿਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਲਈ ਸਭ ਤੋਂ ਮਹੱਤਵਪੂਰਨ ਕੰਮ 1967-68 ਵਿੱਚ ਆਪਣੇ ਕਾਰਜਕਾਲ ਦੌਰਾਨ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇ ਕੇ ਕੀਤਾ ਸੀ। ਉਨ੍ਹਾਂ ਨੇ ਪੰਜਾਬੀ ਭਾਸ਼ਾ ਐਕਟ ਪਾਸ ਕਰਕੇ ਪ੍ਰਸ਼ਾਸਨਿਕ ਕੰਮਾਂ ਵਿੱਚ ਪੰਜਾਬੀ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ। ਇਸੇ ਤਰਾਂ ਕਥੂਰੀਆ ਜੀ ਵੀ ਪੰਜਾਬੀ ਭਾਸ਼ਾ ਲਈ ਜੱਦੇ ਜਹਿਦ ਕਰ ਰਹੇ ਹਨ ।

ਫਿਰ ਉਰਮਿਲ ਪ੍ਰਕਾਸ਼ ਨੇ ਆਪਣੇ ਵਾਅਦੇ ਮੁਤਾਬਿਕ ਰਮਿੰਦਰ ਰੰਮੀ ਨੂੰ ਚਾਨਣ ਗੋਬਿੰਦਪੁਰੀ 2026 ਦਾ ਅਵਾਰਡ ਚਿੰਨ , ਲੋਈ ਤੇ ਰਾਸ਼ੀ ਦੇ ਕੇ ਸਨਮਾਨਿਤ ਕੀਤਾ । ਇਹ ਅਵਾਰਡ ਚਾਨਣ ਗੋਬਿੰਦਪੁਰੀ ਟਰਸੱਟ ਨਵੀਂ ਦਿੱਲੀ ਵੱਲੋਂ ਦਿੱਤੇ ਜਾਂਦੇ ਹਨ । ਸਾਹਿਤ ਨਾਲ ਜੁੜੇ , ਮਾਤ ਭਾਸ਼ਾ ਦੀ ਸੇਵਾ ਕਰ ਰਹੇ ਤੇ ਸਮਾਜਸੇਵੀ ਸ਼ਖ਼ਸੀਅਤਾਂ ਨੂੰ ਵੀ ਟਰਸੱਟ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ।

Adv.

ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਕਿ ਮੈਨੂੰ 2026 ਦਾ ਚਾਨਣ ਗੋਬਿੰਦਪੁਰੀ ਅਵਾਰਡ ਦੇ ਕੇ ਸਨਮਾਨਿਤ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਮੈਂ ਦਿਲੋਂ ਉਰਮਿਲ ਜੀ ਦੀ ਸ਼ੁੱਕਰਗੁਜ਼ਾਰ ਹਾਂ । ਕਥੂਰੀਆ ਜੀ ਨੂੰ ਵੀ ਸਨਮਾਨ ਚਿੰਨ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ । ਕਵੀ ਦਰਬਾਰ ਵਿੱਚ ਵੀ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖ਼ੂਬ ਰੰਗ ਬਣਿਆ । ਵਾਹਿਗੁਰੂ ਉਹਨਾਂ ਨੂੰ ਕੰਮ ਕਰਨ ਦੀ ਹੋਰ ਤੌਫ਼ੀਕ ਬਖ਼ਸ਼ਣ ਅਤੇ ਹਮੇਸ਼ਾਂ ਚੜ੍ਹਦੀਆਂ ਕਲਾ ਬਖ਼ਸ਼ਣ ਜੀ ।

ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦੇ ਬਾਦ ਸੱਭ ਨੇ ਮਿਲ ਕੇ ਚਾਹ ਪਾਣੀ ਸਨੈਕਸ ਦਾ ਅਨੰਦ ਮਾਣਿਆ ਤੇ ਮੁੜ ਮਿਲਣ ਦਾ ਵਾਦਾ ਕਰ ਵਿਦਾ ਲਈ ।

ਧੰਨਵਾਦ ਸਹਿਤ

ਰਮਿੰਦਰ ਵਾਲੀਆ ।

Leave a Reply

Your email address will not be published. Required fields are marked *