ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਰੋਜ਼ਗਾਰ ਕੈਂਪ ਅੱਜ 19 ਜਨਵਰੀ ਨੂੰ ਲਗਾਇਆ ਜਾਵੇਗਾ

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਰੋਜ਼ਗਾਰ ਕੈਂਪ ਅੱਜ 19 ਜਨਵਰੀ ਨੂੰ ਲਗਾਇਆ ਜਾਵੇਗਾ

IPT BUREAU 

 

ਬਟਾਲਾ, 18 ਜਨਵਰੀ ( IPT BUREAU)ਪ੍ਰਸ਼ੋਤਮ ਸਿੰਘ, ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ ਕੱਲ 19 ਜਨਵਰੀ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ-ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਲੱਗੇਗਾ।

Adv.

Simarindustriesbtl@gmail.com

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਸ੍ਰੀ ਨੰਗਲੀ ਪਬਲਿਕ ਸਕੂਲ ਰੇਲਵੇ ਰੋਡ ਗੁਰਦਾਸਪੁਰ, ਵਿੰਨਫੋਰਡ ਵਰਲਡ ਸਕੂਲ ਬਟਾਲਾ, ਹੋਲੀ ਵਰਲਡ ਪਬਲਿਕ ਸਕੂਲ ਬਟਾਲਾ ਅਤੇ ਸਪੋਰਟਸ ਸਕੂਲ ਬਟਾਲਾ ਵਲੋਂ PGT, PRT, TGT, NTT, ETT, kindergarden, Art & Craft, pre-primary, primary, Sports Teachers physical instructor, Receptionist, computer ਟੀਚਰ ਲਈ ਇੰਟਰਵਿਊ ਲਈ ਜਾਵੇਗੀ।

ਇਸ ਤੋਂ ਇਲਾਵਾ ਜੂਡੀੳ ਗੁਰਦਾਸਪੁਰ ਅਤੇ ਬਟਾਲਾ ਲਈ ਲੜਕੀਆਂ ਅਤੇ ਲੜਕੇ, ਡਿਲਵਰੀ ਕੰਪਨੀ ਵਿਚ ਲੜਕੀਆਂ ਅਤੇ ਲੜਕੇ, ਲੋਕਲ ਇੰਮੀਗਰੇਸ਼ਨ ਆਫਿਸ ਲਈ ਟੇਲੀਕਾਲਰਜ, ਰੀਸੈਪਸ਼ਨਿਸ਼ਟ, ਲੋਕਲ ਗਾਰਮੇਂਟਸ ਸਟੋਰ ਲਈ ਸੇਲਜ਼ ਬੁਆਇਜ਼ ਅਤੇ ਗਰਲਜ਼ ਦੀ ਭਰਤੀ ਕੀਤੀ ਜਾਵੇਗੀ। ਵੱਖ-ਵੱਖ ਸਕੂਲਾਂ ਦੀਆ ਪੋਸਟਾਂ ਲਈ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ.ਐੱਡ, ਅਤੇ ਬਾਕੀ ਲਾਜ਼ਮੀ ਯੋਗਤਾ ਹੋਵੇਗੀ।

Adv.

ਇਸ ਦੇ ਨਾਲ ਹੀ ਜੂਡਿੳ, ਲੋਕਲ ਇੰਮੀਗ੍ਰੇਰਸ਼ਨ ਦਫਤਰ, ਲੋਕਲ ਗਾਰਮੈਂਟਸ ਸਟੋਰ ਦੀਆਂ ਆਸਾਮੀਆਂ ਵਾਸਤੇ ਅਪਲਾਈ ਕਰਨ ਲਈ ਯੋਗਤਾਂ ਘੱਟੋ-ਘੱਟ ਬਾਰਵੀਂ ਹੋਣੀ ਲਾਜਮੀ ਹੈ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਰ ਪਹੁੰਚਣ।

Leave a Reply

Your email address will not be published. Required fields are marked *