ਪ੍ਰਸਿੱਧ ਸਾਹਿਤਕਾਰ ਸੁਰਜੀਤ ਕੌਰ ਬੈਂਸ ਜੀ ਦੇ ਅਚਾਨਕ ਦੇਹਾਂਤ ਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋ ਦੁੱਖ ਦਾ ਪ੍ਰਗਟਾਵਾ

ਪ੍ਰਸਿੱਧ ਸਾਹਿਤਕਾਰ ਸੁਰਜੀਤ ਕੌਰ ਬੈਂਸ ਜੀ ਦੇ ਅਚਾਨਕ ਦੇਹਾਂਤ ਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋ ਦੁੱਖ ਦਾ ਪ੍ਰਗਟਾਵਾ

ਪੰਜਾਬੀ ਦੀ ਉਘੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਅੱਜ ਸੰਖੇਪ ਬਿਮਾਰੀ ਤੋਂ ਬਾਦ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਸਾਹਿਤਕ ਹਲਕਿਆਂ ਵਿਚ ਉਹਨਾਂ ਨੂੰ ਬਹੁਤ ਹੀ ਮਿਲਣਸਾਰ, ਪਿਆਰ ਕਰਨ ਵਾਲੀ ਅਤੇ ਦਲੇਰੀ ਨਾਲ ਲਿਖਣ ਵਾਲੀ ਔਰਤ ਵਜੋਂ ਜਾਣਿਆ ਜਾਂਦਾ ਰਹੇਗਾ।ਉਹਨਾਂ ਨੇ ਲਗਭਗ 10 ਕਿਤਾਬਾਂ ਵੱਖ ਵੱਖ ਵਿਧਾਵਾਂ ਵਿਚ ਲਿਖੀਆਂ ਹਨ।

Adv.

Simarindustriesbtl@gmail.com

ਉਹਨਾਂ ਦੀਆਂ ਲਿਖਤਾਂ ਵਿਚ ਔਰਤਾਂ ਦੇ ਸੰਘਰਸ਼ ਅਤੇ ਸਮਾਜਿਕ ਹਕੀਕਤਾਂ ਨੂੰ ਦਰਸਾਇਆ ਗਿਆ ਹੈ।ਉਹਨਾਂ ਨੇ ਜਿੰਦਗੀ ਵਿਚ ਹੌਸਲੇ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ। ਉਹਨਾਂ ਦੇ ਸਦੀਵੀ ਵਿਛੋੜੇ ਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਦਵਿੰਦਰ ਕੌਰ ਢਿਲੋਂ, ਪਰਮਜੀਤ ਪਰਮ, ਡਾ: ਅਵਤਾਰ ਸਿੰਘ ਪਤੰਗ, ਬਲਵਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਸਿੱਧੂ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਹਰਜੀਤ ਸਿੰਘ, ਦਰਸ਼ਨ ਤਿਊਣਾ, ਸਿਮਰਜੀਤ ਕੌਰ ਗਰੇਵਾਲ, ਮਲਕੀਤ ਬਸਰਾ,ਪ੍ਰਤਾਪ ਪਾਰਸ ਗੁਰਦਾਸਪੁਰੀ,ਸਰਬਜੀਤ ਸਿੰਘ ਪੱਡਾ, ਪ੍ਰਲਾਦ ਸਿੰਘ ਆਦਿ ਨੇ ਸੁਰਜੀਤ ਬੈਂਸ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ।

————————————————————–

ਗੁਰਦਰਸ਼ਨ ਸਿੰਘ ਮਾਵੀ

ਫੋਨ 98148 51298

Leave a Reply

Your email address will not be published. Required fields are marked *