ਹੰਗਾਮੀ ਹਲਾਤਾਂ ਵਿਚ ਬਚਾਅ ਕਾਰਜਾਂ ਮੋਕੇ ਵਰਤੇ ਜਾਂਦੇ ਉਪਰਰਨਾਂ ਬਾਰੇ ਦਿੱਤੀ ਜਾਣਕਾਰੀ
IPT BUREAU
ਬਟਾਲਾ, 3 ਦਸੰਬਰ ( ਅਮਰੀਕ ਮਠਾਰੂ) ਮਾਣਯੋਗ ਗੁਰਸਿਮਰਨ ਸਿੰਘ ਢਿਲੋਂ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਾਇਰ ਬ੍ਰਿਗੇਡ ਬਟਾਲਾ ਵਲੋ ਜੀਵਨ ਤੇ ਅੱਗ ਸੁਰੱਖਿਆ ਵਿਸ਼ੇ ‘ਤੇ ਮੋਕ ਡਰਿਲ ਕੀਤੀ ਗਈ ਜਿਸ ਦਾ ਆਯੋਜਨ 22 ਪੰਜਾਬ ਬਟਾਲੀਅਨ ਰਾਸ਼ਟਰੀ ਕੈਡੇਟ ਕੋਰ ਬਟਾਲਾ ਵਲੋਂ 10 ਰੋਜ਼ਾ ਕੰਬਾਈਨ ਐਨੂਅਲ ਟਰੇਨਿਗ ਕੈਂਪ -17 ਵਲੋਂ ਸੇਂਟ ਫਰਾਂਸਿਸ ਸਕੂਲ ਵਿਖੇ ਕੀਤਾ ਗਿਆ ਜਿਸ ਵਿਚ ਸਟਾਫ ਸਮੇਤ 350 ਕੈਡਿਟਾਂ ਨੇ ਹਿੱਸਾ ਲਿਆ।
ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ਼ ਸ਼ਰਮਾਂ ਵਲੋ ਕਿਸੇ ਵੀ ਅੱਗ ਤੇ ਹੰਗਾਮੀ ਹਲਾਤਾਂ ਵਿਚ ਬਚਾਅ ਕਾਰਜਾਂ ਮੋਕੇ ਵਰਤੇ ਜਾਂਦੇ ਉਪਰਰਨਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿਚ ਕਟਰ, ਲੈਂਟਰ ਤੋੜਣਾ, ਰਾਤ ਰੋਸ਼ਨੀ ਕਰਨੀ, ਸਟਰੇਚਰ, ਬੀਏ ਸੈਟ, ਅੱਗ ਬੂਝਾਊ ਯੰਤਰ, ਫੋਮ, ਬੇਸਮੈਂਟ ਵਿਚੋ ਜਹਿਰੀਲੀ ਹਵਾ ਬਾਹਰ ਕੱਢਣਾ ਵਾਲਾ ਪੱਖਾ ਫਾਇਰ ਟੈਂਡਰ ਆਦਿ ਬਾਰੇ ਜਾਣਕਾਰੀ ਦੀ ਸਾਂਝ ਪਾਈ।
ਇਸ ਤੋ ਅਗੇ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ ਤੇ ਹਰਬਖਸ਼ ਸਿੰਘ ਸਿਵਲ ਡਿਫੈਂਸ ਵਲੋ ਕਿਹਾ ਗਿਆ ਕਿ ਕਿਸੇ ਵੀ ਹੰਗਾਮੀ ਹਾਲਤਾਂ ਵਿਚ ਤੁਰੰਤ ਸਟੇਸ਼ਨ ਫਾਇਰ ਬ੍ਰਿਗੇਡ ਨੂੰ ਸੂਚਤ ਕੀਤਾ ਜਾਵੇ ਨਾਲ ਹੀ ਕੈਡਿਟਾਂ ਦੇ ਅੱਗ ਬਚਾਅ ਸਬੰਧੀ ਕੀਤੇ ਸਵਾਲਾਂ ਦਾ ਜਵਾਬ ਦਿੱਤਾ ਗਿਆ।
Adv.

ਆਖਰ ਵਿਚ ਟੀਮ ਨੂੰ ਸੀਓ ਨਵਨੀਤ ਜਸਵਾਲ ਤੇ ਸਮੂਹ ਸਟਾਫ ਵਲੋ ਸਨਮਾਨ ਚਿੰਨ੍ਹ ਦਿੱਤਾ ਗਿਆ।




