ਵਿਦਿਆਰਥੀ ਸਟੇਸ਼ਨ ਫਾਇਰ ਬ੍ਰਿਗੇਡ ਬਟਾਲਾ ਵਿਖੇ “ਅੱਗ ਤੋ ਬਚਾਅ” ਸਬੰਧੀ ਗੁਰ ਸਿੱਖਣ ਲਈ ਪਹੁੰਚੇ।

ਵਿਦਿਆਰਥੀ ਪਹੁੰਚੇ ਫਾਇਰ ਬ੍ਰਿਗੇਡ ਸਟੇਸ਼ਨ ਤੇ ਸਿੱਖੇ “ਅੱਗ ਤੋ ਬਚਾਅ” ਦੇ ਗੁਰ

IPT BUREAU

ਬਟਾਲਾ, 09 ਅਕਤੂਬਰ (ਅਮਰੀਕ ਮਠਾਰੂ   ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਮੀਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਤਿਹਗੜ ਚੂੜੀਆਂ ਦੇ ਦਿਸ਼ਾ ਨਿਰਦੇਸ਼ ‘ਚ ਵਕੋਸ਼ਨਲ ਟ੍ਰੇਨਰ ਬਲਦੇਵ ਸਿੰਘ, ਜਗਰੂਪ ਸਿੰਘ, ਗੁਰਿੰਦਰ ਸਿੰਘ ਦੇ ਨਾਲ ਐਨ.ਐਸ.ਕਿਊ.ਐਫ. ਦੇ 100 ਵਿਦਿਆਰਥੀ ਸਟੇਸ਼ਨ ਫਾਇਰ ਬ੍ਰਿਗੇਡ ਬਟਾਲਾ ਵਿਖੇ “ਅੱਗ ਤੋ ਬਚਾਅ” ਸਬੰਧੀ ਗੁਰ ਸਿੱਖਣ ਲਈ ਪਹੁੰਚੇ।

Adv.

ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਵਿਚ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ ਹਰਬਖਸ਼ ਸਿੰਘ ਸਿਵਲ ਡਿਫੈਂਸ, ਲਵਪ੍ਰੀਤ ਸਿੰਘ ਤੇ ਵਰਿੰਦਰ ਵਲੋਂ ਜਾਗਰੂਕ ਕੀਤਾ ਗਿਆ। ਸਭ ਤੋਂ ਪਹਿਲਾ ਕੰਟਰੋਲ ਰੂਮ ਬਾਰੇ ਦਸਦੇ ਹੋਏ ਫਾਇਰ ਕਾਲ ਕਰਨ ਤੇ ਫਾਇਰ ਟੈਂਡਰਾਂ ਬਾਰੇ ਜਾਣਕਾਰੀ ਦਿੱਤੀ।

ADV.

ਉਪਰੰਤ ਵੱਖ ਵੱਖ ਅੱਗਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਂਦੇ ਹੋਏ ਇਸ ਦੀ ਰੋਕਥਾਮ ਦੇ ਗੁਰਾਂ ਬਾਰੇ ਦੱਸਿਆ। ਇਸ ਤੋ ਅੱਗੇ ਦਿਵਾਲੀ ਮੌਕੇ ਬਾਹਰ ਖੇਤਾਂ ਵਿਚ ਪਰਾਲੀ ਨੂੰ ਜਾਂ ਕਿਸੇ ਵੀ ਹੋਰ ਜਲਣਸ਼ੀਲ਼ ਨੂੰ ਅੱਗ ਨਾ ਲਗੇ ਪੂਰਾ ਧਿਆਨ ਰੱਖਿਆ ਜਾਵੇ। ਕਿਸੇ ਵੀ ਹੰਗਾਮੀ ਹਾਲਤਾਂ ਵਿਚ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਕਾਲ ਕਰੋ।

Leave a Reply

Your email address will not be published. Required fields are marked *